ਕਾਫਿਲਾ-ਏ-ਵਿਰਾਸਤ ਬਣਿਆ ਖਿੱਚ ਦਾ ਕੇਂਦਰ

ss1

ਕਾਫਿਲਾ-ਏ-ਵਿਰਾਸਤ ਬਣਿਆ ਖਿੱਚ ਦਾ ਕੇਂਦਰ

picture6ਫਰੀਦਕੋਟ, 19 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ 2016 ਦਾ ਆਗਾਜ਼ ਹੋਣ ਉਪਰੰਤ ਸਜੇ ਹੋਏ ਊਠਾਂ, ਘੋੜਿਆਂ ਅਤੇ ਵਿਰਾਸਤੀ ਤੇ ਸਭਿਆਚਾਰਕ ਚਿੰਨਾਂ ਦੇ ਸੁਮੇਲ ਵਾਲਾ ਕਾਫ਼ਿਲਾ-ਏ ਵਿਰਾਸਤ ਸੰਗਤਾਂ ਲਈ ਖਿੱਚ ਦਾ ਕੇਂਦਰ ਰਿਹਾ। ਸੁਰੁਆਤੀ ਸਮਾਗਮਾਂ ਦੀ ਅਹਿਮ ਕੜੀ ਵਜੋਂ ਅੱਜ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਤੱਕ ਕੱਢਿਆ ਗਿਆ ਕਾਫ਼ਿਲਾ-ਏ-ਵਿਰਾਸਤ ਵਿਸ਼ੇਸ਼ ਤੌਰ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਿੰਦੂ ਰਿਹਾ। ਇਸ ਕਾਫਲੇ ਨੂੰ ਡਿਪਟੀ ਕਮਿਸ਼ਨਰ, ਵਿਧਾਇਕ ਦੀਪ ਮਲਹੋਤਰਾ, ਮੈਂਬਰ ਲੋਕ ਸਭਾ ਸਾਧੂ ਸਿੰਘ, ਜ਼ਿਲਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਤੇ ਸ਼ਹਿਰ ਦੀਆਂ ਹੋਰ ਉੱਘੀਆ ਸ਼ਖਸ਼ੀਅਲਤਾਂ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਜਾਏ ਹੋਏ ਊਠ , ਘੋੜੇ ਅਤੇ ਵੱਖ ਵੱਖ ਤਰਾਂ ਤੇ ਸਭਿਆਚਾਰਕ ਅਤੇ ਵਿਰਾਸਤੀ ਚਿੰਨ ਇਸ ਕਾਫਲੇ ਦਾ ਸ਼ਿੰਗਾਰ ਬਣੇ। ਇਸ ਵਿਚ ਗਿੱਧਾ, ਭੰਗੜੇ ਦੀਆਂ ਟੀਮਾਂ ਤੋਂ ਇਲਾਵਾ ਪੁਲਿਸ ਬੈਂਡ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮਾਂ ਦੀ ਇਸੇ ਕੜੀ ਵਜੋਂ ਹੀ ਦਰਬਾਰ ਗੰਜ ਕੰਪਲੈਕਸ ਵਿਖੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਪੁਰਾਤਨ ਵਸਤਾਂ, ਕਲਾਕ੍ਰਿਤਾਂ, ਪਹਿਰਾਵੇ, ਖਾਣ-ਪੀਣ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਉੱਘੇ ਲੋਕ ਗਾਇਕ ਪੰਮੀ ਬਾਈ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੇਲੇ ਦੇ ਸ਼ੁਰੂਆਤੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਜਥੇਬੰਦੀਆਂ,ਕਲੱਬਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਲੰਗਰ ਅਤੇ ਛਬੀਲਾਂ ਲਗਾਈਆ ਗਈਆਂ। ਵੱਖ ਵੱਖ ਸਮਾਗਮਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਕੇਸ਼ਵ ਹਿੰਗੋਨੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ, ਐਸ. ਡੀ.ਐਮ ਫਰੀਦਕੋਟ ਸ. ਹਰਦੀਪ ਸਿੰਘ, ਸ. ਮਹੀਪ ਇੰਦਰ ਸਿੰਘ ਸੇਖੋਂ, ਸਟੇਟ ਅਵਾਰਡੀ ਪ੍ਰੋਫੈਸਰ ਬ੍ਰਹਮ ਜਗਦੀਸ਼, ਸ੍ਰੀ ਰੋਸ਼ਨ ਲਾਲ ਗੋਇਲ ਸਕੱਤਰ ਰੈਡ ਕਰਾਸ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਜਗਜੀਤ ਸਿੰਘ ਚਹਿਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *