ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਕਾਨੈਡਾ ਵਿੱਚ ਬੀਨੂੰ ਢਿੱਲੋਂ ਤੇ ਲੱਕੀ ਸੰਧੂ ਵਲੋਂ ” ਝੱਲੇ’ ਦਾ ਪ੍ਰਚਾਰ ਜ਼ੋਰਾਂ ‘ਤੇ

ਕਾਨੈਡਾ ਵਿੱਚ ਬੀਨੂੰ ਢਿੱਲੋਂ ਤੇ ਲੱਕੀ ਸੰਧੂ ਵਲੋਂ ” ਝੱਲੇ’ ਦਾ ਪ੍ਰਚਾਰ ਜ਼ੋਰਾਂ ‘ਤੇ

15 ਨਵੰਬਰ ਨੂੰ ਰਿਲੀਜ਼ ਹੋ ਰਹੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਨਵੀਂ ਫਿਲਮ “ਝੱਲੇ “ਦਾ ਪ੍ਰਚਾਰ ਪੰਜਾਬ ਦੇ ਨਾਲ ਨਾਲ ਕਨੇਡਾ ਵਿੱਚ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਥੇ ਬੀਨੂੰ ਢਿੱਲੋਂ ਤੇ ਲਵਪ੍ਰੀਤ ਸਿੰਘ ਲੱਕੀ ਸੰਧੂ ਫਿਲਮ ਦੇ ਪ੍ਰਚਾਰ ਲਈ ਦਿਨ-ਰਾਤ ਲੱਗੇ ਹੋਏ ਹਨ ਤਾਂ ਕਿ ਫਿਲਮ ਬਾਰੇ ਵੱਧ ਤੋਂ ਵੱਧ ਲੋਕਾਂ ਤੱਕ ਮਨੋਰੰਜਨ ਭਰਪੂਰ ਸੁਨੇਹਾ ਦਿੱਤਾ ਜਾ ਸਕੇ।
ਬੀਨੂੰ ਢਿੱਲੋਂ ਪੰਜਾਬੀ ਸਿਨੇਮੇ ਦਾ ਇੱਕ ਨਾਮੀਂ ਕਲਾਕਾਰ ਹੈ ਜਿਸਨੇ ਨਿੱਕੇ-ਨਿੱਕੇ ਹਾਸਰਸ ਕਿਰਦਾਰਾਂ ਤੋਂ ਨਾਇਕ ਬਣਕੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਚੰਗੀ ਥਾਂ ਬਣਾਈ । ਪਿਛਲੇ ਸਮਿਆਂ ਵਿੱਚ ਉਸਦੀਆਂ ਫ਼ਿਲਮਾਂ ਨੇ ਚੰਗੀ ਕਮਾਈ ਕਰਕੇ ਉਸਨੂੰ ਸਫ਼ਲ ਨਿਰਮਾਤਾ ਬਣਨ ਦਾ ਮਾਣ ਦਿੱਤਾ। ਪੰਜਾਬੀ ਪਰਦੇ ਦੀ ਪ੍ਰਸਿੱਧ ਅਦਾਕਾਰਾ ਸਰਗੁਣ ਮਹਿਤਾ ਨਾਲ ਉਸਦੀ ਫਿਲਮ ‘ਕਾਲਾ ਸ਼ਾਹ ਕਾਲਾ’ ਨੂੰ ਮਿਲੀ ਵੱਡੀ ਸਫ਼ਲਤਾ ਤੋਂ ਬਾਅਦ ਹੁਣ ਸਰਗੁਣ ਮਹਿਤਾ ਤੇ ਬੀਨੂੰ ਢਿੱਲੋਂ ਇੱਕ ਹੋਰ ਨਵੀਂ ਫ਼ਿਲਮ ‘ਝੱਲੇ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੇ ਕੁਝ ਦਿਨ ਪਹਿਲਾਂ ਆਏ ਟਰੇਲਰ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਇਹ ਫਿਲਮ ਦੋ ਅਜਿਹੇ ਪਾਗਲ- ਝੱਲੇ ਪ੍ਰੇਮੀਆਂ ਦੀ ਅਜੀਬ ਪਿਆਰ ਕਹਾਣੀ ਹੈ ਜੋ ਪਿਆਰ ‘ਚ ਝੱਲੇ ਨਹੀਂ ਹੋਏ ਬਲਕਿ ਪਿਆਰ ਕਰਨ ਤੋਂ ਪਹਿਲਾਂ ਹੀ ਜਮਾਂਦਰੂ ਝੱਲੇ ਹਨ। ਇਸ ਫ਼ਿਲਮ ਵਿੱਚ ਵਿਖਾਇਆ ਗਿਆ ਹੈ ਕਿ ਦੋ ਝੱਲੇ ਪ੍ਰੇਮੀ ਆਪਣੇ ਦਿਲ ਦੀਆਂ ਭਾਵਨਾਵਾਂ ਕਿਵੇਂ ਪ੍ਰਗਟਾਉਂਦੇ ਹਨ ਤੇ ਇੱਕ ਦੂਜੇ ਨੂੰ ਕਿਵੇਂ ਮਹਿਸੂਸ ਕਰਦੇ ਹਨ। ਖ਼ਾਸ ਗੱਲ ਕਿ ਇਹ ਪਾਗਲ ਪ੍ਰੇਮੀ ਇੱਕ ਦੂਜੇ ਦੇ ਪਿਆਰ ਵਿੱਚ ਐਨੇ ਜਿਆਦਾ ‘ਸਿਆਣੇ’ ਹੋ ਜਾਂਦੇ ਹਨ ਕਿ ਇੰਨ੍ਹਾਂ ਨੂੰ ਆਮ ਲੋਕ ਹੀ ‘ਪਾਗਲ’ ਲੱਗਣ ਲੱਗਦੇ ਹਨ।
ਸਰਗੁਣ ਮਹਿਤਾ ਪੰਜਾਬੀ ਪਰਦੇ ਦੀ ਇੱਕ ਸਥਾਪਤ ਅਦਾਕਾਰਾ ਹੈ ਜਿਸਨੇ ‘ਅੰਗਰੇਜ਼’ ਫ਼ਿਲਮ ਵਿੱਚ ਧੰਨ ਕੌਰ ਬਣਕੇ ਪੰਜਾਬੀ ਸਿਨੇਮੇ ਵੱਲ ਕਦਮ ਵਧਾਇਆ ਸੀ ਤੇ ਅੱਜ ਪੰਜਾਬੀ ਦਰਸਕਾਂ ਦੀ ਨੰਬਰ-ਵੰਨ ਅਦਾਕਾਰਾ ਹੈ। ਅੰਗਰੇਜ਼ ਤੋਂ ਬਾਅਦ ਉਸਦੀ ਫਿਲਮ ‘ਕਿਸਮਤ’ , ਸੁਰਖੀ ਬਿੰਦੀ, ਕਾਲਾ ਸ਼ਾਹ ਕਾਲਾ’ ਨੇ ਸਰਗੁਣ ਮਹਿਤਾ ਨੂੰ ਇੱਕ ਵੱਡੀ ਪਛਾਣ ਦਿੱਤੀ। ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਮੇਨ ਲੀਡ ‘ਤੇ ਹਨ ਤੇ ਬਾਕੀ ਕਲਾਕਾਰਾਂ ਵਿਚ ਪਵਨ ਮਲਹੋਤਰਾ, ਬਨਿੰਦਰ ਬਨੀ, ਹਰਬੀ ਸੰਘਾ, ਜਤਿੰਦਰ ਕੌਰ ਤੇ ਗੁਰਿੰਦਰ ਡਿੰਪੀ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਲੇਖਕ–ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਹੈ। ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਗੀਤ ਸੰਗੀਤ ਗੁਰਨਾਮ ਭੁੱਲਰ ਦਾ ਹੈ। ਇਸ ਫ਼ਿਲਮ ਦਾ ਨਿਰਮਾਣ ਬੀਨੂੰ ਢਿੱਲੋਂ ਪ੍ਰੋਡਕਸ਼ਨ,ਡਰੀਮਾਤਾ ਇੰਟਰਟੇਂਮੈਂਟਜ਼ ਪ੍ਰਾ ਲਿਮ, ਮੁਨੀਸ਼ ਵਾਲੀਆ ਪ੍ਰੋਡਕਸ਼ਨ ਵਲੋਂ ਕੀਤਾ ਗਿਆ ਹੈ। ਇਹ ਫ਼ਿਲਮ 15 ਨਵੰਬਰ ਨੂੰ ਪੰਜਾਬ ਅਤੇ ਵਿਦੇਸਾਂ ਵਿੱਚ ਰਿਲੀਜ਼ ਹੋਵੇਗੀ। ਵਿਦੇਸ਼ਾਂ ਵਿੱਚ ਇਸ ਫ਼ਿਲਮ ਦੇ ਡਿਸਟੀਬਿਊਟਰ ਲਵਪ੍ਰੀਤ ਸਿੰਘ ਲੱਕੀ ਸੰਧੂ ਹਨ ਜੋ ਇਸ ਫ਼ਿਲਮ ਦਾ ਪ੍ਰਚਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹਨ। ਇਸ ਫ਼ਿਲਮ ਬਾਰੇ ਗੱਲ ਕਰਦਿਆਂ ਲੱਕੀ ਸੰਧੂ ਨੇ ਕਿਹਾ ਕਿ ‘ਝੱਲੇ’ ਮੌਜੂਦਾ ਸਿਨੇਮੇ ਦੀ ਭੀੜ ਵਿੱਚ ਇੱਕ ਨਵੇਂ ਵਿਸ਼ੇ ਦੀ ਕਾਮੇਡੀ ਵਾਲੀ ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਸਫ਼ਲ ਮਨੋਰੰਜਨ ਕਰੇਗੀ। ਫ਼ਿਲਮ ਦੀ ਕਹਾਣੀ ਬੜੀ ਹੀ ਦਿਲਚਸਪ ਤੇ ਸਸਪੈਂਸ਼ ਭਰੀ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਕੇ ਰੱਖਣ ਦੇ ਸਮਰੱਥ ਹੈ।

ਸੁਰਜੀਤ ਜੱਸਲ
9814607737

Leave a Reply

Your email address will not be published. Required fields are marked *

%d bloggers like this: