Tue. Jan 21st, 2020

ਕਾਨੂੰਨ

ਕਾਨੂੰਨ

ਕੱਲ ਵਾਲਾਂ ਟੂਰ ਤਾਂ ਇੱਕ ਬਹੁਤ ਮਿੱਠੀ ਅਜਿਹੀ ਕਦੇ ਨਾ ਭੁਲਣ ਵਾਲੀ ਯਾਦ ਬਣ ਗਈ। ਅਸੀਂ ਸਾਰੇ ਦੋਸਤ ਇੱਕਠੇ ਹੋ ਕੇ ਮੋਟਰਸਾਈਕਲਾਂ ਤੇ ਚੱਲ ਪਏ ਨਾਨਕਸਰ ਸਾਹਿਬ ਜਗਰਾਓਂ ਕੋਲ ਅਸੀਂ ਪਹਿਲੀ ਵਾਰੀ ਗਏ ਸੀ ਬਸ ਇਕ ਸਾਡਾ ਯਾਰ ਜੱਟ ਹੀ ਸੀ ਜੋ ਪਹਿਲਾਂ ਕਈ ਵਾਰੀ ਗਿਆ ਸੀ ਉਸ ਨੂੰ ਆਪਣੇ ਇਲਾਕੇ ਬਾਰੇ ਸਭ ਕੁਝ ਪਤਾ ਸੀ। ਅਸੀਂ ਨਾਨਕਸਰ ਸਾਹਿਬ ਪਹੁੰਚ ਕੇ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਲੰਗਰ ਛੱਕਿਆਂ ਚੱਲ ਪਏ ਮੇਹਦੇਆਣਾ ਗੁਰਦੁਆਰਾ ਸਾਹਿਬ ਅਸੀਂ ਉਥੋਂ ਗੁਰੂ ਦੇ ਦਰਸ਼ਨ ਕਰਕੇ ਜਗਰਾਓਂ ਨੂੰ ਨਿਕਲ ਪਏ। ਅਚਾਨਕ ਹੀ ਬਜਾਰ ਦੇ ਵਿਚ ਪੁਲਿਸ ਦਾ ਨਾਕਾ ਦੇਖ ਕੇ ਸਾਡੇ ਹੋਸ਼ ਉੱਡ ਗਏ। ਸਾਡੇ ਯਾਰ ਜੱਟ ਨੂੰ ਪੁਲਿਸ ਨੇ ਨਾਕੇ ਤੇ ਹੀ ਰੋਕ ਲਿਆ। ਪੁਲਿਸ ਵਾਲੇ ਨੇ ਉਸ ਦੇ ਮੋਟਰਸਾਈਕਲ ਨੂੰ ਬੰਦ ਕਰ ਦਿੱਤਾ, ਬੋਲਣ ਲੱਗਾ ਮੈਂ ਏਦਾਂ ਤਾਂ ਭੱਜਣ ਨਹੀਂ ਦੇਣਾ ਸਰਦਾਰਾ ਬਸ ਆ ਗੱਲ ਜੀ ਸੁਣ ਕੇ ਜੱਟ ਤੋਂ ਰਿਹਾ ਨਾ ਗਿਆ। ਜੱਟ ਨੇ ਮੋਟਰਸਾਈਕਲ ਨਾਕੇ ਤੋਂ ਹੀ ਖਿੱਚ ਲਿਆ ਪੁਲਿਸ ਵਾਲੇ ਨੇ ਬਹੁਤ ਕੋਸ਼ਿਸ਼ ਕੀਤੀ ਪਿੱਛੇ ਭੱਜ ਕੇ ਪਰ ਜੱਟ ਪੁਲਿਸ ਦੇ ਹੱਥ ਵਿਚ ਨਹੀਂ ਆਇਆ ਉਸਦੇ ਗਲੇ ਦਾ ਸਾਫਾ ਪੁਲਿਸ ਹੱਥ ਆ ਗਿਆ। ਜੱਟ ਤਾਂ ਪੁਲਿਸ ਨਾਕੇ ਤੋਂ ਭੱਜ ਕੇ ਇੰਝ ਨਿਕਲਿਆ ਜਿਵੇਂ AK47 ਵਿਚੋਂ ਗੋਲੀਆਂ ਨਿਕਲ ਦੀਆਂ ਹੋਣ। ਅਸੀਂ ਵੀ ਉਹਦੇ ਪਿੱਛੇ ਹੀ ਮੋਟਰਸਾਈਕਲ ਖਿੱਚ ਤਾਂ ਅਸੀਂ ਸਾਰੇ ਚੋਕੀਮਾਨ ਢਾਬੇ ਤੇ ਆ ਮਿਲੇ। ਚਾਹ ਪੀ ਕੇ ਅੱਜੇ ਨਿਕਲੇ ਹੀ ਸੀ ਅੱਗੇ ਇਕ ਹੋਰ ਨਾਕਾ ਲੱਗਿਆਂ ਹੋਇਆ ਸੀ। ਪੁਲਿਸ ਵਾਲੇ ਸਭ ਦਾ ਚਲਾਨ ਕੱਟਣ ਲੱਗੇ ਸੀ। ਮੈ ਤੇ ਜੱਟ ਮੋਟਰਸਾਈਕਲ ਤੇ ਅੱਗੇ ਹੀ ਸੀ। ਬਸ ਫਿਰ ਕੀ ਜੱਟ ਨੇ ਕਰਤੀ ਜੱਟਾਂ ਵਾਲੀ ਗੱਲਬਾਤ ਅਸੀਂ ਇਕ ਵਾਰ ਫਿਰ ਤੋਂ ਦੋਵਾਂ ਨੇ ਨਾਕੇ ਤੋਂ ਮੋਟਰਸਾਈਕਲ ਖਿੱਚ ਤਾਂ ਨਾਕਾ ਤੋੜ ਕੇ, ਸਾਡੇ ਕੋਲ ਖੈਰ ਮੋਟਰਸਾਈਕਲਾਂ ਦੇ ਕਾਗਜ਼ ਤਾਂ ਹੇ ਹੀ ਸੀ। ਪਰ ਚੰਗੇ ਬੰਦੇ ਦੀ ਕੋਣ ਗੱਲ ਸੁਣਦਾ। ਬਸ ਆ ਗੱਲ ਸਮਝ ਆ ਗਈ ਸੀ ਜੱਟ ਨੂੰ ਪਰ ਅਸੀਂ ਇਕ ਗੱਲ ਸੋਚਦੇ ਵਿਚਾਰਦੇ ਰਹੇ ਕੀ ਕਨੂੰਨ ਤੋੜਨਾ ਕੋਈ ਚੰਗੀ ਗੱਲ ਤਾਂ ਹੇ ਨਹੀਂ ਫਿਰ ਅਚਾਨਕ ਦਿਲ ਵਿਚ ਇਕ ਖਿਆਲ ਆਉਂਦਾ ਜਦੋਂ ਵਰਦੀ ਵਾਲੇ ਅਫਸਰ ਹੀ ਕਾਨੂੰਨ ਨੂੰ ਕਾਨੂੰਨ ਨਹੀਂ ਸਮਝਦੇ ਤਾਂ ਕਾਨੂੰਨ ਤੋੜਿਆ ਕਿੰਨੇ?

ਸੁਰਿੰਦਰ ਸਿੰਘ (ਮਲੋਟ)
78140-49060

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: