Mon. Oct 14th, 2019

ਕਾਨਪੁਰ ਵਿਚ 8 ਦਿਨਾਂ ਤਕ ਮਨਾਈ ਜਾਂਦੀ ਹੈ ਹੋਲੀ

ਕਾਨਪੁਰ ਵਿਚ 8 ਦਿਨਾਂ ਤਕ ਮਨਾਈ ਜਾਂਦੀ ਹੈ ਹੋਲੀ

ਕਾਨਪੁਰ ਵਿਚ ਹੋਲੀ ਦਹਿਨ ਤੇ ਰੰਗ ਖੇਡਣ ਦਾ ਜੋ ਸਿਲਸਿਲਾ ਸ਼ੁਰੂ ਹੁੰਦਾ ਹੈ ਉਹ ਕਰੀਬ ਇਕ ਹਫ਼ਤੇ ਤਕ ਚੱਲਦਾ ਹੈ। ਇਹ ਕਹਾਣੀ ਆਜ਼ਾਦੀ ਦੀ ਲੜਾਈ ਨਾਲ ਜੁੜੀ ਹੈ। ਆਜ਼ਾਦੀ ਤੋਂ ਪਹਿਲਾਂ ਹਟਿਆ, ਸ਼ਹਿਰ ਦਾ ਦਿਲ ਹੋਇਆ ਕਰਦਾ ਸੀ। ਉੱਥੇ ਲੋਹਾ, ਕੱਪੜਾ ਤੇ ਗੱਲੇ ਦਾ ਵਪਾਰ ਹੁੰਦਾ ਸੀ। ਵਪਾਰੀ ਇਥੇ ਆਜ਼ਾਦੀ ਦੇ ਦੀਵਾਨੇ ਤੇ ਕ੍ਰਾਂਤੀਕਾਰੀ ਡੇਰਾ ਜਮਾਉਂਦੇ ਤੇ ਅੰਦੋਲਨ ਦੀ ਰਣਨੀਤੀ ਬਣਾਉਂਦੇ ਸਨ। ਸ਼ਹਿਰ ਵਿਚ ਗੰਗਾ ਮੇਲੇ ‘ਤੇ ਹੋਲੀ ਖੇਡਣ ਦੀ ਪਰੰਪਰਾ ਸੰਨ 1942 ਤੋਂ ਬਰਕਰਾਰ ਹੈ।
ਇਸ ਦੀ ਸ਼ੁਰੂਆਤ ਸ਼ਹਿਰ ਦੇ ਪੁਰਾਣੇ ਮੁਹੱਲੇ ਹਟਿਆ ਤੋਂ ਇਸੇ ਸਾਲ ਹੋਈ ਸੀ। ਗੁਲਾਬ ਚੰਦ ਸੇਠ ਹਟਿਆ ਦੇ ਵੱਡੇ ਵਪਾਰੀ ਹੋਇਆ ਕਰਦੇ ਸਨ। ਜੋ ਬੜੀ ਧੂਮਧਾਮ ਨਾਲ ਉੱਥੇ ਹੋਲੀ ਦਾ ਪ੍ਰੋਗਰਾਮ ਕਰਵਾਇਆ ਕਰਦੇ ਸਨ। ਇਕ ਵਾਰ ਹੋਲੀ ਵਾਲੇ ਦਿਨ ਅੰਗਰੇਜ਼ ਅਧਿਕਾਰੀ ਘੋੜੇ ‘ਤੇ ਸਵਾਰ ਹੋ ਕੇ ਆਏ ਤੇ ਹੋਲੀ ਬੰਦ ਕਰਨ ਨੂੰ ਕਿਹਾ, ਇਸ ‘ਤੇ ਗੁਲਾਬ ਚੰਦ ਸੇਠ ਨੇ ਉਨ੍ਹਾਂ ਨੂੰ ਸਾਫ਼ ਮਨ੍ਹਾ ਕਰ ਦਿੱਤਾ। ਅੰਗਰੇਜ਼ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਦਾ ਵਿਰੋਧ ਕਰਨ ‘ਤੇ ਜਾਗੇਸ਼ਵਰ ਸ਼੍ਰਿਵੇਦੀ, ਪੰ. ਮੁਨਸ਼ੀਰਾਮ ਸ਼ਰਮਾ ਸੋਮ, ਰਘੁਬਰ ਦਆਲ, ਬਾਲ ਕ੍ਰਿਸ਼ਨ ਸ਼ਰਮਾ ਨਵੀਨ, ਸ਼ਿਆਮਲਾਲ ਗੁੱਪਤ ‘ਕੌਂਸਲਰ’, ਹਾਮਿਦ ਖਾਂ ਨੂੰ ਵੀ ਹਕੂਮਤ ਖ਼ਿਲਾਫ਼ ਸਾਜ਼ਿਸ਼ ਘੜਣ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਸਰਸੈਆ ਘਾਟ ਸਥਿਤ ਜ਼ਿਲ੍ਹਾ ਜੇਲ੍ਹ ਵਿਚ ਬੰਦ ਕਰ ਦਿੱਤਾ।
ਇਸ ਦੀ ਖ਼ਬਰ ਜਦੋਂ ਲੋਕਾਂ ਨੂੰ ਲੱਗੀ ਤਾਂ ਪੂਰਾ ਸ਼ਹਿਰ ਭੜਕ ਗਿਆ। ਸਾਰਿਆਂ ਨੇ ਮਿਲ ਕੇ ਅੰਦੋਲਨ ਛੇੜ ਦਿੱਤਾ ਤੇ ਇਸ ਵਿਚ ਆਜ਼ਾਦੀ ਘੁਲਾਟੀਏ ਵੀ ਜੁੜਦੇ ਚਲੇ ਗਏ। ਅੱਠ ਦਿਨ ਵਿਰੋਧ ਤੋਂ ਬਾਅਦ ਅੰਗਰੇਜ਼ ਅਧਿਕਾਰੀ ਘਬਰਾ ਗਏ ਤੇ ਉਨ੍ਹਾਂ ਨੇ ਗ੍ਰਿਫਤਾਰ ਲੋਕਾਂ ਨੂੰ ਛੱਡ ਦਿੱਤਾ। ਇਹ ਰਿਹਾਈ ਅਨੁਰਾਧਾ ਨਸ਼ਤਰ ਵਾਲੇ ਦਿਨ ਹੋਈ। ਹੋਲੀ ਤੋਂ ਬਾਅਦ ਅਨੁਰਾਧਾ ਨਸ਼ਤਰ ਦਾ ਦਿਨ ਉਨ੍ਹਾਂ ਲਈ ਤਿਉਹਾਰ ਹੋ ਗਿਆ ਤੇ ਜੇਲ੍ਹ ਤੋਂ ਬਾਹਰ ਵੱਡੀ ਗਿਣਤੀ ਵਿਚ ਲੋਕਾਂ ਨੇ ਖੋਲ੍ਹ ਕੇ ਰੰਗ ਖੇਡਿਆ। ਸ਼ਾਮ ਨੂੰ ਗੰਗਾ ਹਟਿਆ ਤੋਂ ਰੰਗਾਂ ਨਾਲ ਭਰਿਆ ਠੇਲਾ ਕੱਢਿਆ ਗਿਆ ਤੇ ਲੋਕਾਂ ਨੇ ਇਕੱਠੇ ਹੋ ਕੇ ਖ਼ੁਸ਼ੀ ਮਨਾਈ। ਸ਼ਾਮ ਨੂੰ ਗੰਗਾ ਕਿਨਾਰੇ ਸਰਸੈਆ ਘਾਟ ‘ਤੇ ਮੇਲਾ ਲੱਗਾ, ਉਦੋਂ ਤੋਂ ਕਾਨਪੁਰ ਸ਼ਹਿਰ ਇਸ ਪਰੰਪਰਾ ਦਾ ਪਾਲਨ ਕਰ ਰਿਹਾ ਹੈ। ਅੱਜ ਵੀ ਸਰਸੈਆ ਘਾਟ ‘ਤੇ ਤਿਉਹਾਰ ਵਾਂਗ ਸ਼ਾਮ ਨੂੰ ਹੋਲੀ ਮਿਲਣ ਸਮਾਰੋਹ ਹੁੰਦਾ ਹੈ।

Leave a Reply

Your email address will not be published. Required fields are marked *

%d bloggers like this: