ਕਾਦੀਆਂ ਚ ਅਹਿਮਦੀਆ ਮੁਸਲਿਮ ਜਮਾਤ ਦਾ 124ਵਾਂ ਸਲਾਨਾ ਜਲਸਾ ਸ਼ੁਰੂ

ਕਾਦੀਆਂ ਚ ਅਹਿਮਦੀਆ ਮੁਸਲਿਮ ਜਮਾਤ ਦਾ 124ਵਾਂ ਸਲਾਨਾ ਜਲਸਾ ਸ਼ੁਰੂ

ਪਾਕਿਸਤਾਨ ਸਮੇਤ ਵਿਸ਼ਵ ਭਰ ਤੋਂ ਸ਼ਰਧਾਲੂ ਹੋ ਰਹੇ ਹਨ ਸ਼ਾਮਿਲ

ਕਾਦੀਆਂ 29 ਦਸੰਬਰ 2018 : ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦਾ 124ਵਾਂ ਸਲਾਨਾ ਜਲਸਾ ਅੱਜ ਸਵੇਰੇ ਦਸ ਵਜੇ ਅਹਿਮਦੀਆ ਗਰਾਉਂਡ ਚ ਪਵਿਤੱਰ ਕੁਰਆਨੇ ਪਾਕ ਦੀ ਤਲਾਵਤ ਅਤੇ ਅਹਿਮਦੀਆ ਜਮਾਤੇ ਅਹਿਮਦੀਆ ਦੇ ਝੰਡੇ “ਲਵਾਏ ਅਹਿਮਦੀਅਤ“ ਨੂੰ ਲਹਿਰਾਉਣ ਨਾਲ ਸ਼ੁਰੂ ਹੋ ਗਿਆ। ਇਹ ਸਮਾਗਮ ਜਮਾਤੇ ਅਹਿਮਦੀਆ ਭਾਰਤ ਦੇ ਪ੍ਰੈਜ਼ੀਡੈਂਟ ਸਦਰ ਅੰਜੁਮਨ ਅਹਿਮਦੀਆ ਮੋਲਾਨਾ ਜਲਾਲਉਦੀਨ ਸਾਹਿਬ ਨਈਅਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ। ਇਸ ਮੋਕੇ ਤੇ ਉਨ੍ਹਾਂ ਇਸ ਮੋਕੇ ਤੇ ਉਨ੍ਹਾਂ ਅਹਿਮਦੀਆ ਜਮਾਤ ਦਾ ਝੰਡਾ “ਲਵਾਏ ਅਹਿਮਦੀਅਤ“ ਲਹਿਰਾਕੇ ਦੁਆ ਕਰਵਾਈ। ਇਸ ਮੋਕੇ ਤੇ ਸੰਬੋਧਨ ਕਰਦੀਆਂ ਉਨ੍ਹਾਂ ਕਿਹਾ ਕਿ ਜਮਾਤੇ ਅਹਿਮਦੀਆ ਦੇ ਸੰਸਥਾਪਕ ਅਤੇ ਮੋਜੂਦਾ ਜ਼ਮਾਨੇ ਦੇ ਇਮਾਮ ਮਹਿਦੀ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਕਾਦੀਆਨੀ ਨੇ ਇਸ ਜਲਸੇ ਦੀ ਬੁਨਿਆਦ ਅੱਜ ਤੋਂ ੧੨੭ ਸਾਲ ਪਹਿਲਾਂ 1891 ਵਿੱਚ ਰਖੀ ਸੀ। ਉਨ੍ਹਾਂ ਇਸ ਜਲਸੇ ਬਾਰੇ ਫ਼ਰਮਾਇਆ ਸੀ ਕਿ ਇਸ ਜਲਸੇ ਨੂੰ ਮਾਮੂਲੀ ਇਨਸਾਨੀ ਜਲਸਿਆਂ ਵਾਂਗ ਨਾ ਖ਼ਿਆਲ ਕੀਤਾ ਜਾਵੇ। ਇਹ ਮੁਕੰਮਲ ਤੋਰ ਤੇ “ਖ਼ੁਦਾ ਦੀ ਤਾਈਦੇ ਹੱਕ“ ਅਤੇ ਅਲਾਏ ਕਲਮਾ ਇਸਲਾਮ ਦੀ ਬੁਨਿਆਦ ਤੇ ਆਧਾਰਿਤ ਹੈ। ਇਸ ਸਿਲਸਲੇ ਦੀ ਬੁਨਿਆਦੀ ਇੱਟ ਖ਼ੁਦਾ ਤਾਲਾ ਨੇ ਆਪਣੇ ਹੱਥ ਨਾਲ ਰਖੀ ਹੈ। ਆਪਣੇ ਸੰਬੋਧਣ ਤੋਂ ਬਾਅਦ ਆਪਣੇ ਦੁਆ ਕਰਵਾਈ। ਜਿਸ ਵਿੱਚ ਸੈਂਕੜੇ ਮਰਦ-ਅੋਰਤਾਂ ਅਤੇ ਬਚਿਆਂ ਨੇ ਸ਼ਿਰਕਤ ਕੀਤੀ । ਇਸ ਮੋਕੇ ਮੋਲਾਨਾ ਕਰੀਮ ਉਦੀਨ ਸ਼ਾਹਿਦ ਪ੍ਰੈਜ਼ੀਡੈਂਟ ਕਜ਼ਾ ਬੋਰਤ ਅਹਿਮਦੀਆ ਮੁਸਲਿਮ ਜਮਾਤ ਨੇ ਖ਼ੁਦਾ ਦੀ ਹੋਂਦ ਬਾਰੇ ਜਲਸਾ ਨੂੰ ਸੰਬੋਧਣ ਕੀਤਾ।।
ਉਨ੍ਹਾਂ ਦਸਿਆ ਕਿ ਖ਼ੁਦਾ ਦੀ ਹਸਤੀ ਹੈ ਜਿਸਨੇ ਇਸ ਦੁਨਿਆ ਨੂੰ ਸਾਡੇ ਲਈ ਪੈਦਾ ਕੀਤਾ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਇਕ ਖ਼ੁਦਾ ਦੀ ਇਬਾਦਤ ਕਰਕੇ ਇਨਸਾਨਿਅਤ ਦੀ ਸੇਵਾ ਕਰਨ। ਖ਼ੁਦਾ ਦੀ ਹਸਤੀ ਤੇ ਲੈਕਚਰ ਦਿਤਾ। ਜਮਾਤੇ ਅਹਿਮਦੀਆ ਭਾਰਤ ਦੇ ਮੁੱਖ ਸਕਤੱਰ ਮੋਲਾਨਾ ਮੁਹੰਮਦ ਇਨਾਮ ਗ਼ੋਰੀ ਨੇ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦੀ ਜੀਵਨੀ ਤੇ ਪ੍ਰਕਾਸ਼ ਪਾਇਆ। ਇਸ ਜਲਸੇ ਚ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਇਲਾਵਾ ਵਡੀ ਤਾਦਾਦ ਚ ਵਿਦੇਸ਼ੀ ਸ਼ਰਧਾਲੂ ਵੀ ਸ਼ਾਮਿਲ ਹਨ। ਇਸ ਮੋਕੇ ਤੇ ਸ਼ਿਰਾਜ਼ ਅਹਿਮਦ ਐਡੀਸ਼ਨਲ ਸਕਤੱਰ ਅਹਿਮਦੀਆ ਮੁਸਲਿਮ ਜਮਾਤ,ਮੋਲਾਨਾ ਫ਼ਜ਼ਲੁਰ ਰਹਿਮਾਨ ਭਟੀ ਸਕਤੱਰ ਅਹਿਮਦੀਆ ਮੁਸਲਿਮ ਜਮਾਤ, ਕੇ ਤਾਰਿਕ ਪ੍ਰੈਜ਼ੀਡੈਂਟ ਮਜਲਿਸ ਖੁਥਦਾਮ ਉਲ ਅਹਿਮਦੀਆ ਭਾਰਤ, ਮੋਲਾਨਾ ਜ਼ਹੀਰ ਅਹਿਮਦ ਖ਼ਾਦਿਮ, ਸਯਦ ਤਨਵੀਰ ਅਹਿਮਦ, ਮੋਲਾਨਾ ਤਨਵੀਰ ਅਹਿਮਦ ਖ਼ਾਦਿਮ, ਚੋਧਰੀ ਅਬਦੁਲ ਵਾਸੇ, ਮੋਲਾਨਾ ਨਾਸਿਰ ਅਹਿਮਦ, ਮਖ਼ਦੂਮ ਸ਼ਰੀਫ਼, ਮੋਲਾਨਾ ਹਮੀਦ ਕੋਸਰ, ਵਸੀਮ ਅਹਿਮਦ, ਐਸ ਐਮ ਬਸ਼ੀਰ ਉਦੀਨ, ਸੁਲਤਾਨ ਅਹਿਮਦ ਜ਼ਫ਼ਰ ਸਮੇਤ ਅਨੇਕ ਪਤਵੰਤੇ ਮੋਜੂਦ ਸਨ।
ਤਿੰਨ ਦਿਨ ਤੱਕ ਚਲਣ ਵਾਲੇ ਇਸ ਜਲਸੇ ਚ ਪਾਕਿਸਤਾਨ ਸਮੇਤ ਦੁਨਿਆਂ ਦੇ 38 ਤੋਂ ਵੀ ਵੱਧ ਦੇਸ਼ਾਂ ਦੇ ਸ਼ਰਧਾਲੂ ਜਲਸੇ ਚ ਸ਼ਾਮਿਲ ਹੋ ਰਹੇ ਹਨ। 30 ਦਸੰਬਰ ਨੂੰ ਇਸ ਜਲਸੇ ਨੂੰ ਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਲੰਦਨ ਤੋਂ ਮੁਸਲਿਮ ਟੈਲੀਵੀਜ਼ਨ ਅਹਿਮਦੀਆ ਰਾਹੀਂ ਸਮਾਪਨ ਸਮਾਰੋਹ ਨੂੰ ਸੰਬੋਧਣ ਕਰਣਗੇ। ਜਿਸਨੂੰ ਦੁਨਿਆ ਭਰ ਚ ਵੇਖਿਆ ਅਤੇ ਸੁਣਿਆ ਜਾ ਸਕੇਗਾ। ਜਲਸੇ ਚ ਮਹਿਮਾਨਾਂ ਨੂੰ ਠਹਰਾਉਣ ਅਤੇ ਖਾਣ ਪੀਣ ਦਾ ਮੁਫ਼ਤ ਪ੍ਰਬੰਧ ਅਹਿਮਦੀਆ ਜਮਾਤ ਵਲੋਂ ਕੀਤਾ ਗਿਆ ਹੈ। ਇਸ ਮੋਕੇ ਪੁਲਿਸ ਵਲੋਂ ਵਿਸ਼ੇਸ਼ ਸੁਰਖਿਆ ਪ੍ਰਬੰਧ ਕੀਤੇ ਗਏ ਹਨ।

Share Button

Leave a Reply

Your email address will not be published. Required fields are marked *

%d bloggers like this: