ਕਾਦਰ ਦੀ ਕੁਦਰਤ

ਕਾਦਰ ਦੀ ਕੁਦਰਤ

ਕੁਦਰਤ ਨੇ ਸਾਨੂੰ ਕਈ ਨਿਆਮਤਾ ਨਾਲ ਨਿਵਾਜਿਆ ਹੈ ਜਿਵੇਂ ਹਵਾ,ਪਾਣੀ,ਊਰਜਾ,ਪੰਛੀ,ਰੁੱਖ,ਭੋਜਨ,ਨਿਵਾਸ,ਜਮੀਨ ਆਦਿ।ਪਰ ਸੋਚਣ ਦੀ ਗੱਲ ਇਹ ਹੈ ਕਿ ਮਨੁੱਖ ਨੇ ਕੁਦਰਤ ਨੂੰ ਕੀ ਦਿਤਾ ? ਪ੍ਰਦੂਸਣ , ਗੰਦ -ਮੰਦ, ਜਹਿਰ! ਕੁਦਰਤ ਨੂੰ ਮਨੁੱਖ ਜਾਤੀ ਸਭ ਤੋ ਵੱਧ ਪਿਆਰੀ ਹੈ ।ਇਸੇ ਲਈ ਹੀ ਸੰਸਾਰ ਦੇ ਸਾਰੇ ਜੀਵ ਜਾਤੀਆ ਤੋ ਮਨੁਖ ਜਾਤੀ ਸਭ ਤੋ ਸਰਵਸ਼੍ਰੇਸ਼ਟ ਹੈ।ਇਸ ਦੇ ਕਾਰਨ ਹੀ ਕੁਦਰਤ ਨੇ ਮਨੁਖ ਜਾਤੀ ਲਈ ਅਨਮੋਲ ਦਾਤਾ ਭੇਟ ਕੀਤੀਆਂ ਹਨ।ਪਰ ਮਨੁਖ ਨੇ ਇਹਨਾ ਦਾਤਾ ਦਾ ਸਦਉਪਯੋਗ ਕਰਨ ਦੀ ਬਜਾਏ ਇਸ ਦਾ ਦੁਰਉਪਯੋਗ ਹੀ ਕਰਨ ਲੱਗ ਪਿਆ ਹੈ ।ਸੰਸਾਰ ਦੇ ਸਾਰੇ ਜੀਵ ਜੰਤੂ ਕੁਦਰਤ ਦੇ ਨਿਯਮ ਵਿਚ ਬੱਝੇ ਹੋਏ ਹਨ ਪਰ ਮਨੁੱਖ ਨੇ ਇਸ ਨਿਯਮ ਨੂੰ ਤੋੜਨ ਦਾ ਯਤਨ ਕੀਤਾ ਹੈ।ਇਸ ਦੇ ਨਤੀਜੇ ਉਸ ਦੇ ਸਾਹਮਣੇ ਹਨ।ਧਿਆਨ ਦਿਓ,ਕੁਦਰਤ ਵਿਚ ਵਿਗਾੜ ਵਿਅਕਤੀ ਵਿਸੇਸ ਨਹੀ ਲਿਆ ਸਕਦਾ ਜਦ ਪੂਰੀ ਮਾਨਵ ਜਾਤੀ ਹੀ ਕੁਦਰਤ ਦੀ ਦਿਸਾ ਤੋ ਉਲਟ ਦਿਸ਼ਾ ਵਿਚ ਕੰਮ ਕਰਦੀ ਹੈ ਤਦ ਇਸ ਵਿਚ ਵਿਗਾੜ ਆਉਦਾ ਹੈ ।ਮਨੁਖ ਜਾਤੀ ਇਹ ਜਾਣ ਕੇ ਵੀ ਅਣਜਾਣ ਹੈ ਜਦ ਵੀ ਕੁਦਰਤ ਵਿਚ ਵਿਗਾੜ ਆਉਦਾ ਹੈ ਇਸ ਦਾ ਸਿੱਟਾ ਪੂਰੀ ਸਾਰੀ ਜਾਤੀਆਂ ਨੂੰ ਭੁਗਤਣਾ ਪੈਂਦਾ ਹੈ ।ਕਿਤੇ ਸੋਕਾ ਪੈ ਜਾਂਦਾ ਕਿਤੇ ਹੜ੍ਹ ਆ ਜਾਂਦੇ ਹਨ,ਕਿਤੇ ਸੁਨਾਮੀ ਆ ਜਾਦੀ ਹੈ।ਇਹ ਦੇਖ ਵੀ ਮਨੁੱਖ ਬੇਸੁੱਧ ਹੈ ।ਕਿਉਕਿ ਕੁਦਰਤ ਵਿਚ ਵਿਗਾੜ ਹੋਲ਼ੀ ਹੋਲ਼ੀ ਆਉਦਾ ਹੈ ਜਿਸ ਕਰਕੇ ਮਨੁੱਖ ਨੂੰ ਪਤਾ ਹੀ ਨਹੀ ਲੱਗਦਾ ਪਤਾ ਉਦੋ ਲਗਦਾ ਹੈ ਜਦੋ ਨਤੀਜਾ ਭਿਆਨਕ ਰੂਪ ਵਿਚ ਉਸ ਦੇ ਸਾਹਮਣੇ ਆਉਦਾ ਹੈ ਪਰ ਮਨੁੱਖ ਕੁਦਰਤ ਵਿਚ ਵਿਗਾੜ ਲਿਆਉਦਾ ਹੀ ਕਿਉ ਹੈ।ਜੇਕਰ ਉਹ ਕੁਦਰਤ ਦੇ ਨਿਯਮ ਅਨੁਸਾਰ ਚੱਲੇ ਤਾ ਉਹ ਕੁਦਰਤ ਦੇ ਵਿਨਾਸ਼ ਤੋ ਬਚ ਸਕਦਾ ਹੈ।ਮਨੁੱਖ ਕੁਦਰਤ ਨਾਲ ਜੁੜ ਕੇ ਹੀ ਸਭ ਤੋ ਉੱਤਮ ਅਨੰਦ ਪ੍ਰਾਪਤ ਕਰ ਸਕਦਾ ਹੈ।ਕੁਦਰਤ ਦੀਆ ਰਹਿਮਤਾ ਤਾ ਹੀ ਹੋਣਗੀਆ ਜੇ ਅਸੀ ਸਾਰੇ ਕੁਦਰਤ ਦੇ ਗੁੱਝੇ ਭੇਦਾ ਦਾ ਅਨੰਦ ਮਾਣੀਏ ਤੇ ਕੁਦਰਤ ਨਾਲ ਛੇੜ ਛਾੜ ਤੋ ਗੁਰੇਜ ਕਰੀਏ।

ਫੈਸਲ ਖਾਨ
ਸਰਕਾਰੀ ਹਾਈ ਸਕੂਲ ਦਸਗਰਾਈਂ (ਰੋਪੜ)
ਮੋਬ. 99149-65937
khan.faisal1996@yahoo.in

Share Button

Leave a Reply

Your email address will not be published. Required fields are marked *

%d bloggers like this: