Wed. Jun 19th, 2019

ਕਾਤਲ ਇੰਦਰਾ ਗਾਂਧੀ ਦਾ ਬੁੱਤ ਪੰਜਾਬ ਦੀ ਧਰਤੀ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਕਾਤਲ ਇੰਦਰਾ ਗਾਂਧੀ ਦਾ ਬੁੱਤ ਪੰਜਾਬ ਦੀ ਧਰਤੀ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

13 copyਇੰਦਰਾਂ ਗਾਂਧੀ ਦਾ ਬੁੱਤ ਪੰਜਾਬ ਦੀ ਧਰਤੀ ਉੱਪਰ ਸਥਾਪਤ ਕਰਨ ਦੀਆਂ ਕਾਂਗਰਸ ਦੀਆਂ ਚਾਲਾਂ ਨੂੰ ਪੰਜਾਬ ਦੇ ਵਾਸੀ ਅਤੇ ਅਕਾਲੀ ਦਲ (ਅ) ਕਦਾਚਿਤ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਇੰਦਰਾਂ ਗਾਂਧੀ ਮਨੁੱਖਤਾ ਦੀ ਕਾਤਲ ਹੈ ਅਤੇ ਪੰਜਾਬ ਦੀ ਬਰਬਾਦੀ ਦੀ ਪੂਰਨ ਤੌਰ ਤੇ ਜਿੰਮੇਵਾਰ ਹੈ। ਪੰਜਾਬ ਦੇ ਲੋਕ ਅਤੇ ਅਕਾਲੀ ਦਲ (ਅ) ਇੱਕ ਸ਼ਾਂਤੀ ਪਸੰਦ ਅਤੇ ਇਨਸਾਫ਼ ਪਸੰਦ ਪਾਰਟੀ ਹੈ। ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਕਾਂਗਰਸ ਵਲੋਂ ਅੱਜ ਇੰਦਰਾਂ ਗਾਂਧੀ ਦੇ ਬੁੱਤ ਸਥਾਪਤ ਕਰਨ ਦੀਆਂ ਕੋਝੀਆ ਹਰਕਤਾਂ ਕਰਕੇ ਪੰਜਾਬ ਦੇ ਅਮਨ ਚੈਨ ਨੂੰ ਮੁੱਢ ਤੋਂ ਲਾਂਬੂ ਲਾਉਣ ਦੀਆਂ ਕੌਸ਼ਿਸਾ ਕੀਤੀਆਂ ਜਾ ਰਹੀਆਂ ਹਨ। ਜਿਸ ਦਾ ਅਕਾਲੀ ਦਲ (ਅ) ਦੀ ਲੁਧਿਆਣਾ ਦਿਹਾਤੀ ਵੱਲੋਂ ਇੱਕ ਜ਼ੋਰਦਾਰ ਰੋਸ ਮੁਜ਼ਾਹਰਾ ਕਾਲੀਆਂ ਝੰਡੀਆਂ ਲਹਿਰਾ ਕੇ ਜ਼ਿਲ੍ਹਾ ਦਫ਼ਤਰ ਕਾਂਗਰ ਕਮੇਟੀ ਅੱਗੇ ਕੀਤਾ ਗਿਆ ਅਤੇ ਕਾਂਗਰਸ ਦੀ ਇਸ ਹਰਕਤ ਜਾ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਵਿਰੋਧ ਮਾਰਚ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਜੱਥੇ ਤ੍ਰਿਲੋਕ ਸਿੰਘ ਡੱਲਾ ਜਿਲ੍ਹਾ ਪ੍ਰਧਾਨ ਜਗਰਾਉਂ, ਜੱਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਪ੍ਰਧਾਨ ਲੁਧਿਆਣਾ ਦਿਹਾਤੀ, ਵਰਿੰਦਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਭਾਈ ਵਿਸਾਖਾ ਸਿੰਘ ਪ੍ਰਧਾਨ ਯੂਥ ਵਿੰਗ ਲੁਧਿਆਣਾ, ਕਮਲਪ੍ਰੀਤ ਸਿੰਘ ਪਾਂਗਲੀ ਪ੍ਰਧਾਨ ਯੂਥ ਵਿੰਗ ਲੁਧਿਆਣਾ ਦਿਹਾਤੀ, ਬਲਵੰਤ ਸਿੰਘ ਢਿੱਲੋਂ ਖਜਾਨਚੀ, ਬਲਜਿੰਦਰ ਸਿੰਘ ਪਾਂਗਲੀ, ਬਲਜੀਤ ਸਿੰਘ, ਹਰਦੀਪ ਸਿੰਘ, ਜਤਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਗੁਰਮੀਤ ਸਿੰਘ ਢੱਟ ਲਾਡੀ ਖਾਲਿਸਤਾਨੀ, ਸੁਰਜੀਤ ਸਿੰਘ ਤਲਵੰਡੀ ਅਤੇ ਆਕਲੀ ਦਲ (ਅ) ਸੈਂਕੜੇ ਵਰਕਰ ਕਾਲੀਆ ਝੰਡੀਆਂ ਲਹਿਰਾ ਰਹੇ ਸਨ।

Leave a Reply

Your email address will not be published. Required fields are marked *

%d bloggers like this: