ਕਾਢਾਂ ਜੋ ਕਰਨ ਹੈਰਾਨ

ss1

ਕਾਢਾਂ ਜੋ ਕਰਨ ਹੈਰਾਨ

‘ਜਰੂਰਤ ਕਾਢ ਦੀ ਮਾਂ ਹੈ’,ਜਿਵੇਂ ਜਿਵੇਂ ਮਨੁੱਖ ਨੂੰ ਕੰਮ ਅਸਾਨ ਕਰਨ ਦੀ ਜਰੂਰਤ ਮਹਿਸੂਸ ਹੋਈ ਉਸਨੇ ਉਹੋ ਜਿਹੀਆਂ ਹੀ ਚੀਜਾਂ ਨੂੰ ਇਜਾਦ ਕਰਨਾ ਸ਼ੁਰੂ ਕਰ ਦਿੱਤਾ।ਉਸਨੂੰ ਜਲਦੀ ਸਫਰ ਤਹਿ ਕਰਨਾ ਸੀ,ਤਾਂ ਉਸਨੇ ਕਾਰ ਦੀ ਖੋਜ ਕਰ ਲਈ।ਜੇਕਰ ਗਰਾਹਮ ਬੈੱਲ ਵਰਗੇ ਵਿਗਿਆਨੀ ਨੂੰ ਲੱਗਿਆ ਕਿ ਦੂਰ ਬੈਠੇ ਨਜਦੀਕੀਆਂ ਨਾਲ ਗੱਲ ਕਿਵੇਂ ਕੀਤੀ ਜਾਵੇ ਤਾਂ ਉਸਨੇ ਟੈਲੀਫੋਨ ਦੀ ਖੋਜ ਕਰ ਦਿੱਤੀ।ਇਸੇ ਤਰ੍ਹਾਂ ਹੀ ਅੱਜ ਦੇ ਦਿਨਾਂ ਵਿਚ ਵੀ ਇਹੋ ਜਿਹੀਆਂ ਖੋਜਾਂ ਜਾਰੀ ਹਨ ਜੋ ਮਨੁੱਖ ਦੀ ਜਰੂਰਤ ਦੇ ਹਿਸਾਬ ਨਾਲ ਵਿਗਿਆਨਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।ਅੱਜ ਅਸੀਂ ਇਨ੍ਹਾਂ ਅਜੀਬ ਅਤੇ ਨਵੀਆਂ ਕਾਢਾਂ ਬਾਰੇ ਜਾਣਾਂਗੇ:-

ਗੂਗਲ ਦੀ ਸਵੈਚਲਿਤ ਕਾਰ:-
ਗੂਗਲ ਵੱਲੋਂ ਇਕ ਸਵੈਚਲਿਤ ਕਾਰ ਤਿਆਰ ਕੀਤੀ ਗਈ ਹੈ,ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪੱਸ਼ਟ ਹੋ ਰਿਹਾ ਹੈ।ਇਸ ਕਾਰ ਨੂੰ ਚਲਾਉਣ ਲਈ ਕਿਸੇ ਡਰਾਈਵਰ ਦੀ ਜਰੂਰਤ ਨਹੀਂ ਪਵੇਗੀ।ਇਸਦੇ ਹਰ ਇਕ ਪਾਸੇ ਸੈਂਸਰ ਲੱਗੇ ਹੁੰਦੇ ਹਨ,ਜੋ ਕਿ ਹਰ ਇਕ ਗਤੀਵਿਧੀ ਨੂੰ ਪਕੜ ਕਰਦੇ ਹਨ।ਇਸ ਕਾਰ ਦੇ ਛੱਤ ਉਪਰ ਵੀ ਇਕ ਸੈਂਸਰ ਲੱਗਾ ਹੁੰਦਾ ਹੈ,ਜੋ ਚਾਰੇ ਪਾਸੇ ਘੁੰਮਦਾ ਹੈ।ਇਹ ਕਾਰਾਂ ਪੂਰੀ ਤਰ੍ਹਾਂ ਆਟੋਮੇਟਿਡ ਸਿਸਟਮ ਤੇ ਕੰਮ ਕਰਦੀਆਂ ਹਨ,ਜਿਵੇਂ ਰੇਸ,ਬਰੇਕ ਅਤੇ ਗੀਅਰ ਆਦਿ ਬਦਲਣਾ।ਬਸ ਤਹਾਨੂੰ ਸਿਰਫ ਇਸ ਵਿਚ ਲੱਗੇ ਉਪਕਰਨਾਂ ਵਿਚ ਐੱਡਰੈੱਸ ਹੀ ਭਰਨਾ ਹੋਵੇਗਾ ਅਤੇ ਇਹ ਕਾਰ ਤਹਾਨੂੰ ਦੱਸੀ ਗਈ ਮੰਜਿਲ ਉੱਪਰ ਪਹੁੰਚਾ ਦੇਵੇਗੀ।ਇਸ ਵਿਚ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਇਹ ਕਿਸੇ ਤਰ੍ਹਾਂ ਵੀ ਹਾਦਸਾ ਗ੍ਰਸਤ ਨਾ ਹੋਵੇ।

ਫਿੰਗਰ ਰੀਡਰ :-
ਫਿੰਗਰ ਰੀਡਰ ਇਕ ਅਜਿਹਾ ਉਪਕਰਨ ਹੈ ਜੋ ਕਿ ਇਕ ਰਿੰਗ ਦੀ ਤਰ੍ਹਾਂ ਉਂਗਲ ਵਿਚ ਪਹਿਨਿਆ ਜਾਂਦਾ ਹੈ।ਇਸ ਨਾਲ ਅਸੀਂ ਕਿਸੇ ਵੀ ਲਿਖਤ ਨੂੰ ਪੜ੍ਹ ਸਕਦੇ ਹਾਂ।ਇਸ ਵਿਚ ਲੱਗਾ ਕੈਮਰਾ ਅਤੇ ਇਸ ਵਿਚ ਪਾਇਆ ਸਾਫਟਵੇਅਰ ਜਿਸ ਲਿਖਤ ਉੱਪਰ ਤੁਸੀਂ ਉਂਗਲ ਚਲਾਉਂਦੇ ਹੋ,ਉਸਨੂੰ ਅਵਾਜ ਵਿਚ ਤਬਦੀਲ ਕਰ ਕੇ ਸੁਣਉਂਦਾ ਹੈ । ਪਹਿਲਾਂ ਇਹ ਉਪਕਰਨ ਸਿਰਫ ਨੇਤਰਹੀਨ ਮਨੁੱਖਾਂ ਲਈ ਹੀ ਤਿਆਰ ਕੀਤਾ ਗਿਆ ਸੀ,ਕਿਉਂਕਿ ਬਹੁਤ ਘੱਟ ਕਿਤਾਬਾਂ ਹਨ,ਜੋ ਬਰੇਲ ਲਿੱਪੀ ਵਿੱਚ ਮੌਜੂਦ ਹਨ।ਇਸ ਨਾਲ ਉਹ ਵਿਅਕਤੀ ਸਾਰੀਆਂ ਕਿਤਾਬਾਂ ਪੜ੍ਹ ਸਕਦੇ ਹਨ।ਪਰ ਹੁਣ ਇਹ ਆਮ ਵਿਅਕਤੀਆਂ ਲਈ ਵੀ ਵਰਤੋਂ ਵਿਚ ਲਿਆਂਦਾ ਜਾਵੇਗਾ।

ਸਕੈਨਿੰਗ ਐਂਡ ਡਰਾਇੰਗ ਪੈੱਨ:-
ਡਰਾਇੰਗ ਅਤੇ ਤਸਵੀਰਾਂ ਬਣਾਉਣ ਦੇ ਸ਼ੋਕੀਨ ਲੋਕਾਂ ਲਈ ਵਿਗਿਆਨਕਾਂ ਨੇ ਇਕ ਅਜਿਹੇ ਪੈੱਨ ਦੀ ਖੋਜ ਕੀਤੀ ਹੈ ਜੋ ਕਿਸੇ ਵੀ ਤਸਵੀਰ ਦੇ ਮੂਲ ਰੰਗ ਨੂੰ ਸਕੈਨ ਕਰ ਕੇ ਬਿਲਕੁਲ ਉਸੇ ਤਰ੍ਹਾਂ ਦਾ ਹੀ ,ਰੰਗ ਵਰਤੋਂ ਲਈ ਦੇਵੇਗਾ।ਕਈ ਵਾਰ ਤਸਵੀਰ ਵਾਲਾ ਰੰਗ ਸਾਨੂੰ ਬਿਲਕੁਲ ਹੂ-ਬ-ਹੂ ਨਹੀਂ ਮਿਲਦਾ ,ਪਰ ਇਸ ਪੈੱਨ ਦੁਆਰਾ ਉਸ ਰੰਗ ਦਾ ਸਕੈਨ 2,3 ਸੈਕਿੰਡ ਇਸ ਪੈੱਨ ਦੁਆਰਾ ਕਰੋ ਅਤੇ ਤਸਵੀਰ ਵਿਚ ਰੰਗ ਭਰ ਲਵੋ।

ਡਾੱਗ ਟੂ ਹਿਊਮਨ ਟਰਾਂਸਲੇਟਰ:-
ਜੇਕਰ ਤੁਹਾਡੇ ਘਰ ਵਿਚ ਪਾਲਤੂ ਕੁੱਤਾ ਹੈ ਅਤੇ ਤਹਾਨੂੰ ਇਹ ਜਾਣਨ ਦੀ ਉਤਸੁਕਤਾ ਰਹਿੰਦੀ ਹੈ ਕਿ ਉਹ ਕੀ ਕਹਿ ਰਿਹਾ ਹੈ।ਤਾਂ ਵਿਗਿਆਨੀਆ ਨੇ ਇਸ ਮੁਸ਼ਕਿਲ ਦਾ ਵੀ ਹੱਲ ਕੱਢ ਦਿੱਤਾ ਹੈ।ਵਿਗਿਆਨਕਾਂ ਨੇ ਇਕ ਅਜਿਹੇ ਉਪਕਰਨ ਦੀ ਖੋਜ ਕਰ ਲਈ ਹੈ ਜੋ ਕੁੱਤੇ ਦੇ ਭੌਂਕਣ ਨੂੰ ਇਨਸਾਨੀ ਭਾਸ਼ਾ ਵਿਚ ਤਬਦੀਲ ਕਰ ਦੇਵੇਗਾ।ਇਸ ਉਪਕਰਨ ਦਾ ਨਾਂ ਡੱਗ ਟੂ ਹਿਊਮਨ ਟਰਾਂਸਲੇਟਰ ਰੱਖਿਆ ਗਿਆ ਹੈ।

ਪੋਰਟੇਬਲ ਮਿੰਨੀ ਪ੍ਰਿੰਟਰ:-
ਪੋਰਟੇਬਲ ਮਿੰਨੀ ਪ੍ਰਿੰਟਰ ਦੁਆਰਾ ਤੁਸੀਂ ਕਿਸੇ ਵੀ ਡਾਕੂਮੈਂਟ ਦਾ ਪ੍ਰਿੰਟ ਲੈ ਸਕਦੇ ਹੋ।ਇਸਦਾ ਅਕਾਰ ਬਹੁਤ ਛੋਟਾ ਹੈ ਅਤੇ ਇਸਨੂੰ ਅਸੀਂ ਜੇਬ ਵਿੱਚ ਵੀ ਰੱਖ ਸਕਦੇ ਹੋ।ਇਸ ਉਪਕਰਨ ਨੂੰ ਕੰਟਰੋਲ ਕਰਨ ਲਈ ਇਕ ਸਮਾਰਟਫੋਨ ਦੀ ਜਰੂਰਤ ਹੁੰਦੀ ਹੈ।ਇਸ ਨਾਲ ਤੁਸੀਂ ਮੋਬਾਈਲ ਵਿਚ ਰੱਖੇ ਡਾਕੂਮੈਂਟਸ ਦਾ ਵੀ ਪ੍ਰਿੰਟ ਲੈ ਸਕਦੇ ਹੋ।

ਤਰਨਜੀਤ ਸਿੰਘ ਰੰਧਾਵਾ,
ਪਿੰਡ ਤੇ ਡਾ. ਸੈਦੋਵਾਲ,ਕਪੂਰਥਲਾ।
ਮੋ.75270-03120

Share Button

Leave a Reply

Your email address will not be published. Required fields are marked *