ਕਾਗਰਸ ਪਾਰਟੀ ਨੂੰ ਲਾਮਬੰਦ ਕਰਨ ਲਈ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ

ss1

ਕਾਗਰਸ ਪਾਰਟੀ ਨੂੰ ਲਾਮਬੰਦ ਕਰਨ ਲਈ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ

27-20 (1)
ਝਬਾਲ,26 ਮਈ (ਹਰਪ੍ਰੀਤ ਸਿੰਘ ਝਬਾਲ)- ਸਾਬਕਾ ਮੈਬਰ ਸ਼੍ਰੋਮਣੀ ਕਮੇਟੀ ਅਤੇ ਜਾਟ ਮਹਾਸਭਾ ਦੇ ਜੋਨ ਮਾਝਾਂ ਪ੍ਰਧਾਨ ਸਵਿੰਦਰ ਸਿੰਘ ਦੋਬਲੀਆਂ ਵਲੋ ਹਲਕੇ ਵਿੱਚ ਕਾਗਰਸ ਪਾਰਟੀ ਨੂੰ ਲਾਮਬੰਦ ਕਰਨ ਬਣੇ 4 ਜੋਨਾਂ ਵਿੱਚ ਸ਼ੁਰੂ ਕੀਤੀਆਂ ਪਿੰਡ ਪੱਧਰ ਤੇ ਮੀਟਿੰਗਾਂ ਦੇ ਸਿਲਸਿਲੇ ਤਹਿਤ ਅੱਜ ਜੋਨ 2 ਦੇ ਪਿੰਡ ਦੋਬਲਅਿਾਂ ਵਿਖੈ ਕਾਗਰਸੀ ਵਰਕਰਾਂ ਦੀ ਮੀਟਿੰਗ ਕੀਤੀ।ਮੀਟਿੰਗ ਵਿੱਚ ਕਾਗਰਸੀ ਵਰਕਰਾਂ ਨਾਲ ਸੰਬੋਧਨ ਕਰਦਿਆ ਜਥੇਦਾਰ ਸਵਿੰਦਰ ਸਿੰਘ ਦੋਬਲੀਆਂ ਨੇ ਕਿਹਾਂ ਕਿ ਪੰਜਾਬ ਵਿੱਚ ਅੱਜ ਬੜੇ ਨਾਜਕ ਹਾਲਤ ਬਣੇ ਪਏ ਹਨ ਕਿਸੇ ਦੀ ਕੋਈ ਸੁਰਖਿਆਂ ਨਹੀ,ਲੁੱਟਾਂ ਕੌਹਾਂ ਤੇ ਗੋਲੀਆਂ ਦਾ ਚਲਣਾਂ ਇਕ ਆਮ ਗੱਲ ਹੋਈ ਪਈ ਹੈ।ਇਸ ਲਈ ਤਗੜੇ ਹੋਕੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈਏ ਜਿਸ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਅੱਜ ਜੋ ਆਪ ਦੇ ਆਗੂ ਪਿੰਡਾ ਵਿੱਚ ਗੁੰਮਰਾਹ ਕਰਦੇ ਫਿਰਦੇ ਹਨ ਉਹਨਾਂ ਦਾ ਕੋਈ ਅਧਾਰ ਨਹੀ ਇਹ ਸਿਰਫ ਬਰਸਾਤੀ ਡੱਡੂ ਹਨ ਜਿਹੜੈ ਵੋਟਾਂ ਵੇਲੇ ਹੀ ਬਾਹਰ ਨਿਕਲਦੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਖੁਦਗਰਜਾਂ ਨੂੰ ਮੂੰਹ ਨਾ ਲਾਇਉ। ਇਸ ਸਮੇ ਦੋਬਲੀਆਂ ਨਾਲ ਮੱਘਰ ਸਿੰਘ,ਨਿਰਮਲ ਸਿੰਘ,ਤਰਸੇਮ ਸਿੰਘ,ਗੁਰਲਾਲ ਸਿੰਘ, ਜਗਬੀਰ ਸਿੰਘ ਜੱਗਾਂ,ਬਚਿਤਰ ਸਿੰਘ ਤਸਵੀਰ ਸਿੰਘ ਆੜਤੀ ਤੇ ਮੋਤਾ ਸਿੰਘ ਆਦਿ ਕਾਗਰਸੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *