Fri. Apr 19th, 2019

ਕਾਕਾ ਰਟੋਲ ਦਿੜ੍ਹਬਾ ਵਿਧਾਨ ਸਭਾ ਕਮੇਟੀ ਕਾਂਗਰਸ ਚ ਯੂਥ ਸੈਕਟਰੀ ਨਿਯੁਕਤ

ਕਾਕਾ ਰਟੋਲ ਦਿੜ੍ਹਬਾ ਵਿਧਾਨ ਸਭਾ ਕਮੇਟੀ ਕਾਂਗਰਸ ਚ ਯੂਥ ਸੈਕਟਰੀ ਨਿਯੁਕਤ

22-15
ਦਿੜ੍ਹਬਾ ਮੰਡੀ 21 ਜੁਲਾਈ (ਰਣ ਸਿੰਘ ਚੱਠਾ) ਨੇੜਲੇ ਪਿੰਡ ਰਟੋਲਾਂ ਦੇ ਨੋਜਵਾਨ ਮਿਹਨਤੀ ਕਾਂਗਰਸੀ ਆਗੂ ਕਾਕਾ ਰਟੋਲ ਨੂੰ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਕਾਂਗਰਸ ਪਾਰਟੀ ਦਾ ਯੂਥ ਸੈਕਟਰੀ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਪੱਤਰ ਉਹਨਾਂ ਨੂੰ ਪਾਰਟੀ ਦੇ ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਦਿੱਤਾ। ਸ੍ਰ ਗਾਗਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਨਾਲ ਵੱਧ ਤੋਂ ਵੱਧ ਨੋਜਵਾਨਾਂ ਨੂੰ ਜੋੜਿਆ ਜਾ ਰਿਹਾ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਚੋਰ ਡਾਕੂਆਂ ਤੇ ਇਕੱਠੇ ਹੋਏ ਭਗੋੜਿਆਂ ਦੀ ਜੁੰਡਲੀ ਬਣ ਚੁੱਕੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਮੂੰਹ ਨਹੀ ਲਗਾਉਣ ਗਏ।ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦੇਸ਼ ਦੇ ਸਭ ਤੋਂ ਮੋਹਰੀ ਸੂਬਿਆਂ ਵਿੱਚੋਂ ਹਰ ਖੇਤਰ ਵਿੱਚ ਪਹਿਲੇ ਨੰਬਰ ਤੇ ਆਉਦਾਂ ਸੀ। ਜੋ ਹੁਣ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਸਾਢੇ ਨੋਂ ਸਾਲਾਂ ਦੇ ਰਾਜ ਚ ਸਾਰੇ ਗੁਆਂਢੀ ਸੂਬਿਆਂ ਨਾਲੋਂ ਪਛੜਕੇ ਸਭ ਤੋਂ ਫਾਡੀ ਰਹਿ ਗਿਆ ਹੈ।ਸ੍ਰੋਮਣੀ ਅਕਾਲੀ ਦਲ ਦੇ ਗੁੰਡਾਂ ਰਾਜ ਵਿੱਚ ਜਿਥੇ ਇਨਸਾਨਾਂ ਦੀ ਦਿਨ ਦਿਹਾੜੇ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਉਥੇ ਹੀ ਸਾਡੇ ਸਾਰੇ ਸਤਿਕਾਰਯੋਗ ਧਰਮ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਪੰਥਕ ਸਰਕਾਰ ਅਖਵਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਹੋਈਆਂ ਹਨ।

ਗਾਗਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਗਲਤ ਅਨਸ਼ਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਇਆ ਜਾਵੇਗਾ । ਕਾਕਾ ਰਟੋਲ ਨੇ ਪਾਰਟੀ ਨੂੰ ਵਿਸਵਾਸ ਦਿਵਾਇਆ ਕਿ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਉਹ ਤਨ ਮਨ ਨਾਲ ਸੱਚੇ ਦਿਲੋਂ ਨਿਭਾਉਣ ਗਏ ਅਤੇ ਪਾਰਟੀ ਦੀ ਚੜਦੀਕਲਾ ਲਈ ਦਿਨ ਰਾਤ ਮਿਹਨਤ ਤੇ ਲਗਨ ਨਾਲ ਕੰਮ ਕਰਨਗੇ। ਇਸ ਮੋਕੇ ਮਲਕੀਤ ਸਿੰਘ ਬਿੱਲਾ ਰਟੋਲ ਜਿਲ੍ਹਾ ਚੇਅਰਮੈਨ ਜਨ ਕਲਿਆਣ ਪ੍ਰਚਾਰਕ ਸੈਲ ਕਾਂਗਰਸ,ਕਲੱਬ ਪ੍ਧਾਨ ਰਾਜਵੀਰ ਸਿੰਘ ਖਡਿਆਲ,ਜਸਵੀਰ ਵਿੱਕੀ ਖਡਿਆਲ ਯੂਥ ਸੈਕਟਰੀ,ਸਸਪਾਲ ਰਟੋਲ,ਨਿਰਮਲ ਦੁਲੱਟ ਸੋਸ਼ਲ ਮੀਡੀਆ ਇੰਚਾਰਜ ਯੂਥ ਕਾਂਗਰਸ ਲੋਕ ਸਭਾ ਹਲਕਾ ਸੰਗਰੂਰ,ਪ੍ਧਾਨ ਗੁਰਪ੍ਰੀਤ ਸਿੰਘ ਕੋਹਰੀਆਂ, ਦਵਿੰਦਰ ਛਾਜਲੀ,ਕਲੱਬ ਪ੍ਧਾਨ ਜਗਤਾਰ ਜਨਾਲ,ਚੇਅਰਮੈਨ ਐਸ ਸੀ ਸੈੱਲ ਸੰਗਰੂਰ ਪ੍ਰਿਤਪਾਲ ਜਨਾਲ,ਹਰਜੀਤ ਦੁਲੱਟ ਮਹਿਲਾਂ,ਗੁਰਪ੍ਰੀਤ ਬੋਬੀ ਖਡਿਆਲ,ਪਰਵਿੰਦਰ ਗੋਰਾ ਚੱਠਾ,ਰੱਬਦਾਸ ਛਾਜਲੀ ਆਦਿ ਹਾਜਿਰ ਸਨ ।

Share Button

Leave a Reply

Your email address will not be published. Required fields are marked *

%d bloggers like this: