ਕਾਂਸਟੇਬਲ ਦੀ ਗੋਲੀਆਂ ਮਾਰ ਕੇ ਹੱਤਿਆ

ss1

ਕਾਂਸਟੇਬਲ ਦੀ ਗੋਲੀਆਂ ਮਾਰ ਕੇ ਹੱਤਿਆ

ਬਠਿੰਡਾ, 28 ਮਈ (ਪਰਵਿੰਦਰਜੀਤ ਸਿੰਘ): ਸ਼ਨੀਵਾਰ ਨੂੰ ਬਠਿੰਡਾ ਨੇੜੇ ਇੱਕ ਪੁਲਿਸ ਕਾਂਸਟੇਬਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਹੱਤਿਆ ਤੋਂ ਬਾਅਦ ਮ੍ਰਿਤਕ ਦੀ ਕਾਰ ਲੈ ਕੇ ਫ਼ਰਾਰ ਵੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਗੁਰਵਿੰਦਰ ਸਿੰਘ ਦੀ ਹੱਤਿਆ ਬਠਿੰਡਾ ਨੇੜੇ ਗੋਨਿਆਣਾ ਵਿੱਚ ਕੀਤੀ ਗਈ। ਗੁਰਵਿੰਦਰ ਨੇਹੀਆਂਵਾਲਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸੀ।

ਬਠਿੰਡਾ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਕਤਲ ਗੁਰਵਿੰਦਰ ਸਿੰਘ ਦੇ ਦੋਸਤਾਂ ਨੇ ਹੀ ਕੀਤਾ ਹੈ। ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਦੀ ਗੱਡੀ ਵਿੱਚ ਫ਼ਰਾਰ ਹੋਏ ਹਮਲਾਵਰਾਂ ਦਾ ਰਸਤੇ ਵਿੱਚ ਐਕਸੀਡੈਂਟ ਵੀ ਹੋਇਆ। ਇਸ ਤੋਂ ਬਾਅਦ ਹਮਲਾਵਰਾਂ ਨੇ ਹਥਿਆਰ ਦੀ ਨੋਕ ਉੱਤੇ ਇੱਕ ਹੋਰ ਗੱਡੀ ਖੋਹੀ ਤੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *