ਕਾਂਸ਼ੀ ਨਗਰ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ss1

ਕਾਂਸ਼ੀ ਨਗਰ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
‘ਰਵਿਦਾਸ ਸ਼ਕਤੀ, ਅਮਰ ਰਹੇ’ ਨਾਲ ਗੂੰਜਿਆ ਕੋਟ ਸਦੀਕ

ਜਲੰਧਰ (ਪੱਤਰ ਪ੍ਰੇਰਕ): ‘ਰਵਿਦਾਸ ਸ਼ਕਤੀ, ਅਮਰ ਰਹੇ’, ‘ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ’, ‘ਸਾਰੇ ਕਰ ਲਓ ਏਕਾ, ਬੇਗਮਪੁਰਾ ਵਸਾਉਣਾ’ਆ’ ਹਰ ਗਲੀ-ਮੁਹੱਲੇ ਵਿੱਚ ਗੂੰਜ ਰਿਹਾ ਸੀ। ਇਹ ਮਾਹੌਲ ਸੀ ਪਿੰਡ ਕੋਟ ਸਦੀਕ (ਕਾਂਸ਼ੀ ਨਗਰ) ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ। ਇਹ ਸ਼ੋਭਾ ਯਾਤਰਾ ਕਾਂਸ਼ੀ ਨਗਰ ਦੇ ਰਵਿਦਾਸ ਮੰਦਰ ਤੋਂ ਸ਼ੁਰੂ ਹੋ ਕੇ ਸਾਈਂ ਕਾਲੋਨੀ, ਪਿੰਡ ਕੋਟ ਸਦੀਕ, ਖਹਿਰਾ ਕਾਲੋਨੀ, ਗੀਤਾ ਕਾਲੋਨੀ ਤੋਂ ਹੁੰਦੀ ਹੋਈ ਵਾਪਿਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਈ। ਰਸਤੇ ਵਿੱਚ ਸੰਗਤਾਂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਉਚਾਰਨ ਕਰ ਰਹੀਆਂ ਸਨ। ਸੰਗਤਾਂ ਲਈ ਵੱਖ-ਵੱਖ ਥਾਈਂ ਲੰਗਰ ਲਗਾਏ ਹੋਏ ਸਨ। 31 ਜਨਵਰੀ ਨੂੰ ਅੰਮ੍ਰਿਤਬਾਣੀ ਦਾ ਭੋਗ ਪਾਇਆ ਜਾਵੇਗਾ, ਉਪਰੰਤ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਰਾਮ ਲਾਲ, ਖਜ਼ਾਨਚੀ ਨਰਿੰਦਰ ਸੋਢੀ, ਸੁਰੇਸ਼ ਹੈਪੀ, ਪ੍ਰਭਦਿਆਲ, ਕੌਂਸਲਰ ਅਨੀਤਾ, ਸ੍ਰੀਮਤੀ ਸੁਰਿੰਦਰ, ਪਰਮਜੀਤ, ਫਕੀਰ ਚੰਦ, ਅਸ਼ਵਨੀ ਮੰਗਾ, ਸੁਖਦੇਵ ਸੋਢੀ, ਓਮ ਪ੍ਰਕਾਸ਼, ਡਾ. ਰਾਜ, ਰਾਜ ਕੁਮਾਰ, ਮਨੀਸ਼, ਸਨੀ ਤੇ ਸੰਗਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *