ਕਾਂਵੜ ਸੰਘ ਰਾਮਪੁਰਾ ਫੂਲ ਨੇ ਕੀਤੀ ਅਮਰਨਾਥ ਵਿਖੇ ਲੰਗਰ ਤੇ ਹੋਏ ਹਮਲੇ ਦੀ ਨਿੰਦਾ

ss1

ਕਾਂਵੜ ਸੰਘ ਰਾਮਪੁਰਾ ਫੂਲ ਨੇ ਕੀਤੀ ਅਮਰਨਾਥ ਵਿਖੇ ਲੰਗਰ ਤੇ ਹੋਏ ਹਮਲੇ ਦੀ ਨਿੰਦਾ

ਰਾਮਪੁਰਾ ਫੂਲ, 12 ਜੁਲਾਈ (ਕੁਲਜੀਤ ਢੀਗਰਾਂ)-ਸਮੂਹ ਕਾਂਵੜ ਸੰਘ ਰਾਮਪੁਰਾ ਫੂਲ ਦੇ ਪ੍ਰੈਸ ਸਕੱਤਰ ਕੇਵਲ ਕ੍ਰਿਸ਼ਨ ਹੈਪੀ ਅਤੇ ਜਨਰਲ ਸਕੱਤਰ ਦੁਸ਼ਾਂਤ ਗੁਪਤਾ ਨੇ ਅਮਰਨਾਥ ਧਾਮ ਵਿਖੇ ਸ਼ਰਧਾਲੂਆਂ ਵੱਲੋਂ ਲਗਾਏ ਗਏ ਲੰਗਰ ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ।ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਅਮਰਨਾਥ ਯਾਤਰੀਆਂ ਨੂੰ ਸੁਰਖਿਆ ਮੁਹਇਆ ਕਰਵਾਉਣ ਵਿੱਚ ਨਾਕਾਮ ਰਹੀ ਹੈ।ਜਿਸ ਦੇ ਚੱਲਦਿਆਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋਇਆ ਹੈ।ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਭੱਵਿਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਕਾਂਵੜ ਸੰਘ ਵੱਲੋਂ ਸੂਬਾ ਪੱਧਰੀ ਸੰਘਰਸ਼ ਵੀ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਦੇਵ ਰਾਜ, ਸੋਹਣ ਲਾਲ, ਬਬਲੁ, ਸੋਮ ਨਾਥ, ਯੁਵਰਾਜ ਸ਼ਰਮਾਂ, ਟੀਟੂ ਰਾਈਆ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *