ਕਾਂਵਾਂ ਰੌਲ਼ੀ

ss1

ਕਾਂਵਾਂ ਰੌਲ਼ੀ

ਬਾਬਾ ਅਤੇ ਪੋਤਾ ਦਰਵਾਜੇ ਵਿੱਚ ਬੈਠੇ ਅਖ਼ਬਾਰ ਪੜ੍ਹ ਰਹੇ ਸਨ । ਬਾਬਾ ਮੁੱਖ ਸਫਾ ਦੇਖਦਿਆਂ  ਬੋਲਿਆ ,  ” ਅਾਹ ਫੇਰ ਹੋ ਗਏ ,  ਵਿਧਾਇਕ ਜੁੱਤਮ -ਜੁੱਤੀ , ਤੀਜੇ- ਕੁ ਦਿਨ ਕੁੱਤ-ਕਲੇਸ਼ ਪਾ ਲੈਂਦੇ ਐ , ਮੈਨੂੰ ਤਾਂ ਦਾਲ ‘ਚ ਕੁਝ ਕਾਲ਼ਾ ਲਗਦੈ ”
ਅਜੇ ਬਾਬਾ ਹੋਰ ਕੁਝ ਬੋਲਣ ਹੀ ਲੱਗਾ ਸੀ ਕਿ ਪੋਤਾ ਵਿੱਚੋਂ ਹੀ ਮੈਗਜ਼ੀਨ ਪੰਨਾ ਚੁੱਕਦਾ ਹੋਇਅਾ ਬੋਲ ਪਿਆ ,
” ਬਾਪੂ , ਰਾਜਨੀਤੀ ਦੀਅਾਂ ਗੱਲਾਂ ਮੈ ਫੇਰ ਸੁਣੂ , ਪਹਿਲਾਂ ਮੈਥੋਂ ਆਹ ਕਹਾਣੀ ਸੁਣੋ ,  ਇੱਕ  ਛੱਪੜ ਵਿੱਚੋਂ ਬਗਲੇ ਅਤੇ ਕਾਂ ਮੱਛੀਆਂ ਖਾਣ ਲਈ ਅਾੳੁਂਦੇ ਸਨ , ਮੱਛੀਆਂ ਅਾਪਣੇ ਬਚਾਅ ਲਈ ਚੀਕਾਂ ਮਾਰਨ ਲੱਗ ਜਾਂਦੀਆਂ ਸਨ ।     ਜਦੋ ੳੁਹਨਾ ਦੀਅਾਂ ਚੀਕਾਂ ਸੁਣ ਕੇ  ਅਾਸੇ ਪਾਸੇ ਦੇ ਲੋਕ ਅਾ ਜਾਂਦੇ ਤਾਂ ਕਾਂਵਾਂ ਅਤੇ ਬਗਲਿਅਾਂ ਨੂੰ ਭਾਜੜਾਂ ਪੈ ਜਾਂਦੀਅਾ ਸਨ । ਇੱਕ ਦਿਨ ਕਾਂਵਾਂ ਅਤੇ ਬਗਲਿਅਾਂ ਨੇ ਇਕੱਠੇ  ਹੋ ਕੇ ਸਕੀਮ ਬਣਾਈ ਕਿ ਜਦੋਂ ਇੱਕ ਟੋਲੀ ਮੱਛੀਆਂ ਖਾੳੂ ਤਾਂ ਦੂਜੀ ਕਿਨਾਰੇ ੳੁੱਤੇ ਬੈਠ ਕੇ ਚੀਕਾਂ ਮਾਰਿਆ ਕਰੂ  ਤਾਂ ਕਿ ਮੱਛੀਆਂ ਦੀ ਚੀਕਾਂ ਕਿਸੇ ਨੂੰ ਨਾ ਸੁਣਨ , ਏਸ ਤਰ੍ਹਾ ਕਾਂਵਾਂ-ਰੌਲ਼ੀ ਮੱਛੀਅਾਂ ਦੀਅਾਂ ਚੀਕਾਂ ਵਿੱਚੇ ਰੋਲ਼ ਦਿੰਦੀ ਅਤੇ ਬਗਲੇ ਮੱਛੀਅਾਂ ਖਾ ਕੇ ਭੱਜ ਜਾਦੇ , ਜਦੋਂ ਕਾਵਾਂ ਨੇ ਖਾਣੀਅਾਂ ਹੁੰਦੀਅਾ ਤਾਂ ਬਗਲੇ ਰੌਲਾ  ਪਾੳੁਣ ਲੱਗ ਜਾਂਦੇ ਸਨ ।
ਕਿੰਨੀ ਸੋਹਣੀ ਕਹਾਣੀ ਅੈ ਹਨਾਂ ਬਾਪੂ ? ਹੁਣ ਤੁਸੀਂ ਸੁਣਾਓ ਰਾਜਨੀਤੀ ਵਾਲ਼ੀ ਗੱਲਬਾਤ ”
ਪੋਤਾ ਕਹਾਣੀ ਖ਼ਤਮ ਕਰ ਕੇ ਬੋਲਿਆ ।
” ਪੁੱਤਰਾ , ਹੁਣ ਮੈ ਕੀ ਸੁਣਾਵਾਂ , ਸਾਰਾ ਕੁਝ ਤਾਂ ਤੇਰੀ ਅੈਹ ਕਹਾਣੀ ਆਖ ਗਈ ਅੈ ”
ਬਾਪੂ ਏਹ ਬੋਲ ਕੇ ਬਾਹਰ ਗਲੀ ਵੱਲ ਤੁਰ ਪਿਆ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
Share Button

Leave a Reply

Your email address will not be published. Required fields are marked *