ਕਾਂਚੀ ਮੱਠ ਦੇ ਜਯੇਂਦਰ ਸਰਸਵਤੀ ਮਹਾਰਾਜ ਦਾ ਦਿਹਾਂਤ

ss1

ਕਾਂਚੀ ਮੱਠ ਦੇ ਜਯੇਂਦਰ ਸਰਸਵਤੀ ਮਹਾਰਾਜ ਦਾ ਦਿਹਾਂਤ

ਚੇਨਈ , 28 ਫਰਵਰੀ: ਕਾਂਚੀ ਕਾਮਕੋਟਿ ਪੀਠ ਦੇ ਸ਼ੰਕਰਾਚਾਰਿਆ ਸ੍ਰੀ ਜਯੇਂਦਰ ਸਰਸਵਤੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ| ਉਹ 82 ਸਾਲ ਦੀ ਉਮਰ ਦੇ ਸਨ| ਸਾਹ ਲੈਣ ਵਿੱਚ ਮੁਸ਼ਕਿਲ ਹੋਣ ਕਰਕੇ ਜਯੇਂਦਰ ਸਰਸਵਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਇਸੇ ਦੌਰਾਨ ਉਨ੍ਹਾਂ ਦਾ ਦਿਹਾਂਤ ਹੋਇਆ|
18 ਜੁਲਾਈ 1935 ਨੂੰ ਜਨਮ ਲੈਣ ਵਾਲੇ ਜਯੇਂਦਰ ਸਰਸਵਤੀ ਕਾਂਚੀ ਮੱਠ ਦੇ 69ਵੇਂ ਸ਼ੰਕਰਾਚਾਰਿਆ ਸਨ, ਉਹ 1954 ਵਿੱਚ ਸ਼ੰਕਰਾਚਾਰਿਆ ਬਣੇ| ਕਾਂਚੀ ਮੱਠ ਵਲੋਂ ਕਈ ਸਕੂਲ, ਅੱਖਾਂ ਦੇ ਹਸਪਤਾਲ ਚਲਾਏ ਜਾਂਦੇ ਹਨ| ਭਾਜਪਾ ਨੇਤਾ ਰਾਮ ਮਾਧਵ ਨੇ ਟਵਿੱਟਰ ਤੇ ਜਯੇਂਦਰ ਸਰਸਵਤੀ ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ ਕਿ ਉਹ ਸੁਧਾਰਵਾਦੀ ਸੰਤ ਸਨ, ਉਨ੍ਹਾਂ ਨੇ ਸਮਾਜ ਦੇ ਲਈ ਬਹੁਤ ਸਾਰੇ ਕੰਮ ਕੀਤੇ ਹਨ|

Share Button

Leave a Reply

Your email address will not be published. Required fields are marked *