ਕਾਂਗੜ ਦੀ ਹਾਜਰੀ ਚ, ਅਮਰਜੀਤ ਸਰਮਾਂ ਸਾਥੀਆਂ ਸਮੇਤ ਹੋਏ ਕਾਗਰਸ ‘ਚ ਸਾਮਿਲ

ss1

ਕਾਂਗੜ ਦੀ ਹਾਜਰੀ ਚ, ਅਮਰਜੀਤ ਸਰਮਾਂ ਸਾਥੀਆਂ ਸਮੇਤ ਹੋਏ ਕਾਗਰਸ ‘ਚ ਸਾਮਿਲ

ਰਾਮਪੁਰਾ ਫੂਲ ੧੪ ਦਸੰਬਰ (ਮਨਦੀਪ ਢੀਗਰਾਂ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਅਠਾਰਾਂ ਤੋ ਪੈਤੀ ਸਾਲਾ ਦੇ ਨੌਜਵਾਨਾ ਨੂੰ ਸਰਕਾਰੀ ਨੋਕਰੀਆਂ ਦਿੱਤੇ ਜਾਣ ਵਾਲੇ ਵਾਅਦਿਆਂ ਤਹਿਤ ਅੱਜ ਰਾਮਪੁਰਾ ਫੂਲ ਵਿੱਚ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਨੇ ਨੋਕਰੀਆਂ ਦਿੱਤੇ ਜਾਣ ਵਾਲੇ ਫਾਰਮ ਭਰਨ ਦੀ ਮੁਹਿੰਮ ਦਾ ਆਗਾਜ ਕੀਤਾ । ਸਥਾਨਕ ਸਹਿਰ ਦੇ ਜੈ ਸੀਤਲਾ ਮੰਦਰ ਕਮੇਟੀ ਗਾਂਧੀ ਨਗਰ ਵਿਖੇ ਇੱਥ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗੜ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੱਲੋ ਨੋਜਵਾਨਾ ਨੂੰ ਜਿਹਨਾਂ ਚਿਰ ਨੋਕਰੀ ਨਹੀ ਮਿਲੇਗੀ ।ਉਹਨੀ ਦੇਰ ਸਰਕਾਰ ਵੱਲੋ ਨੋਜਵਾਨਾ ਨੂੰ ਪੰਚੀ ਸੋ ਰੂਪਏ ਬੇਰੁਜਗਾਰੀ ਭੱਤੇ ਦੇ ਤੋਰ ਤੇ ਦਿੱਤੇ ਜਾਣਗੇ । ਇਸ ਮੋਕੇ ਕਾਂਗਰਸ ਨਾਲੋ ਤੋੜ ਵਿਛੋੜਾ ਕਰ ਚੁੱਕੇ ਅਤੇ ਰਾਮਪੁਰਾ ਹਲਕੇ ਤੋ ਅਜਾਦ ਉਮੀਦਵਾਰ ਦੇ ਤੋਰ ਤੇ ਚੋਣ ਲੜਣ ਵਾਲੇ ਡਾ: ਅਮਰਜੀਤ ਸਰਮਾਂ ਭਗਤਾ ਕਾਂਗਰਸ ਦੇ ਖੇਮੇ ਵਿੱਚ ਆ ਚੁੱਕੇ ਹਨ ਅਤੇ ਉਹਨਾਂ ਨਾਲ ਤਰਸੇਮ ਸਰਮਾਂ ਤੇ ਕਾਲਾ ਫਰੂਟ ਵਾਲਾ ਵੀ ਕਾਂਗਰਸ ਚ, ਸਾਮਲ ਹੋ ਗਏ । ਕਾਂਗੜ ਨੇ ਪਾਰਟੀ ਚ, ਆਏ ਇਹਨਾਂ ਵਿਅਕਤੀਆਂ ਨੂੰ ਜੀ ਆਇਆ ਕਿਹਾ ਤੇ ਭਰੋਸਾ ਦਵਾਇਆ ਕਿ ਉਹਨਾਂ ਨੂੰ ਪਾਰਟੀ ਚ, ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ । ਇਸ ਉਪਰੰਤ ਗੁਰਪ੍ਰੀਤ ਸਿੰਘ ਕਾਂਗੜ ਨੇ ਘਰ ਘਰ ਜਾਕੇ ਐਸ ਸੀ ਕੋਟੇ ਨਾਲ ਸਬੰਧ ਰਖਦੇ ਪਰਿਵਾਰਾ ਨੂੰ ਇੱਕ ਇੱਕ ਡੀਨਰ ਸੈਟ ਭੇਟ ਕੀਤਾ । ਇਸ ਮੋਕੇ ਸਹਿਰੀ ਪ੍ਰਧਾਨ ਸੰਜੀਵ ਢੀਗਰਾਂ ਟੀਨਾ, ਜਨਰਲ ਸਕੱਤਰ ਦਿਹਾਤੀ ਜਿਲਾ ਬਠਿੰਡਾ ਰਮੇਸ ਮੱਕੜ, ਰਾਕੇਸ ਸਹਾਰਾ, ਸੁਰੇਸ ਬਾਹੀਆਂ, ਸਵਰਨ ਸਿੰਘ ਕੁੱਕੂ, ਜਗਦੀਪ ਸਿੰਘ ਕਾਕਾ, ਤਿੱਤਰ ਮਾਨ, ਬੂਟਾਂ ਸਿੰਘ , ਅਮਰਿੰਦਰ ਸਿੰਘ ਰਾਜਾ ਆਦਿ ਸਾਮਲ ਸਨ।

Share Button

Leave a Reply

Your email address will not be published. Required fields are marked *