Mon. Sep 23rd, 2019

ਕਾਂਗੋ ਬੁਖਾਰ ਦੇ ਲੱਛਣ ਅਤੇ ਬਚਾਵ

ਕਾਂਗੋ ਬੁਖਾਰ ਦੇ ਲੱਛਣ ਅਤੇ ਬਚਾਵ

ਕਾਂਗੋ ਫੀਵਰ ( Congo Fever ) ਇਹ ਇੱਕ ਵਾਇਰਲ ਬੁਖਾਰ ਹੈ , ਜੋ ਕਿ ਜਾਨਵਰਾਂ ਦੇ ਸੰਪਰਕ ਵਿੱਚ ਰਹਿਣ ਤੋਂ ਫੈਲਰਦਾ ਹੈ। ਕਾਂਗੋ ਬੁਖਾਰ ਨੇ ਹਾਲੇ ਤਾਂ ਗੁਜਰਾਤ ਵਿੱਚ ਪੈਰ ਰਖੇ ਹਨ ਭਾਰਤੀਆਂ ਦੀ ਸਾਫ ਸਫਾਈ ਤੇ ਸਿਹਤ ਪ੍ਰਤੀ ਜਾਗਰੂਕਤਾ ਨੂੰ ਮੱਦੇ ਨਜ਼ਰ ਰਖਦੇ ਹੋਏ ਇਹ ਛੇਤੀ ਭਾਰਤ ਨੂੰ ਅਧਾਰ ਬਣਾ ਲਵੇਗਾ। ਇਸ ਵਾਇਰਲ ਬੁਖਾਰ ਦੀ ਚਪੇਟ ਵਿੱਚ ਆਕੇ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤੇ ਇਸ ਦ ਚਪੇਟ ਵਲ਼ਚ ਆ ਗਏ ਨੇ। ਕਾਂਗੋ ਫੀਵਰ ਇੱਕ ਵਾਇਰਸ ਦੇ ਜਰਿਏ ਫੈਲਣ ਵਾਲਾ ਰੋਗ ਹੈ ਜੋ ਕਿ ਜਾਨਵਰਾਂ ਤੋਂ ਇੰਸਾਨਾਂ ਵਿੱਚ ਫੈਲਦਾ ਹੈ। ਜਾਨਵਰਾਂ ਦੀ ਚਮੜੀ ਵਿੱਚ ਪਾਇਆ ਜਾਣ ਇਹ ਜੀਵਾਣੁ ਜਿਸ ਦਾ ਨਾਮ ਹਿਮੋਰਲ ਹੈ। ਕਾਂਗੋ ਫੀਵਰ ਦੀ ਚਪੇਟ ਵਿੱਚ ਆਉਣ ਦਾ ਖ਼ਤਰਾ ਸਭ ਤੋਂ ਜਿਆਦਾ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਘਰ ਵਿੱਚ ਪਾਲਤੂ ਜਾਨਵਰ ਜਿਵੇਂ ਗਾਂ, ਮੱਝ, ਕੁਤਾ ਜਾਂ ਬਕਰੀ ਦੇ ਸੰਪਰਕ ਵਿੱਚ ਰਹਿੰਦੇ ਹਨ।

ਭਾਰਤ ਵਿੱਚ ਪਹਿਲੀ ਵਾਰ ਪਨਪਿਆ ਕਾਂਗੋ
ਇਹ ਵਾਇਰਸ ਸਭ ਤੋਂ ਪਹਿਲਾਂ ਕਰੀਮਿਆ ਦੇਸ਼ ਵਿੱਚ ਮਿਲਿਆ ਅਤੇ ਪਛਾਣਿਆ ਗਿਆ। ਇਹ ਵਾਇਰਸ ਪੂਰਵੀ ਅਤੇ ਪੱਛਮ ਵੇ ਅਫਰੀਕਾ ਵਿੱਚ ਜਿਆਦਾ ਪਾਇਆ ਜਾਂਦਾ ਹੈ ਜੋ ਕਿ ਹਿਆਲੋਮਾ ਟਿਕ (Hyalomma tick) ਤੋਂ ਪੈਦਾ ਹੁੰਦਾ ਹੈ। ਉਸ ਦੇ ਬਾਅਦ 2001 ਵਿੱਚ ਈਰਾਨ, ਪਾਕਿਸਤਾਮਨ ਅਤੇ ਦੱਖਣ ਅਫਰੀਕਾ ਵਿੱਚ ਕਾਂਗੋਂ ਫੀਵਰ ਦਾ ਕਹਿਰ ਵਧਿਆ ਅਤੇ ਹੁਣ ਭਾਰਤ ਵਿੱਚ ਪਹਿਲੀ ਵਾਰ ਇਸ ਰੋਗ ਦੀ ਦਸਤੱਆਕ ਗੁਜਰਾਤ ਵਿੱਚ ਸੁਣਾਈ ਦਿਤੀ। ਇਹ ਕਾਫ਼ੀ ਖਤਰਨਾਕ ਅਤੇ ਜਾਨਲੇਵਾ ਰੋਗ ਹੈ ਜੋ ਕਿ 3 ਤੋਂ 9 ਦਿਨ ਦੇ ਅੰਤਰਾਲ ਵਿੱਚ ਕਾਫੀ ਗੰਭੀਰ ਅਤੇ ਜਾਨਲੇਵਾ ਹੋ ਸਕਦਾ ਹੈ।

ਹੈ ਕੀ ਕਾਂਗੋ ਫੀਵਰ?
ਕਾਂਗੋ ਫੀਵਰ ਇੱਕ ਜਾਨਲੇਵਾ ਵਾਇਰਲ ਬੁਖਾਰ ਹੈ। ਜਿਸ ਵਿੱਚ ਕਿ ਵਯਫਕਤੀ ਦੀ ਮੌਤ ਦਾ ਬਹੁਤ ਜਿਆਦਾ ਖ਼ਤਰਾ ਹੁੰਦਾ ਹੈ। ਇਸ ਵਾਇਰਲ ਇੰਫੇਕਸ਼ਨ ਤੋਂ ਪੀੜਿਤ 30 ਤੋਂ 80 ਫੀਸਦੀ ਇਹ ਰੋਗ ਟਿਕਸ ਜਾਂ ਪਿੱਸੂ ਦੇ ਜਰਿਏ ਇੰਸਾਨਾਂ ਵਿੱਚ ਫੈਲਦਾ ਹੈ। ਕਾਂਗੋ ਫੀਵਰ ਦੀ ਸ਼ੁਰੂਆਤ ਪੂਰੇ ਸਰੀਰ ਅਤੇ ਮਾਂਸਪੇਸ਼ੀਆਂ ਵਿੱਚ ਦਰਦ ਅਤੇ ਥਕਾਣ ਦੇ ਨਾਲ ਹੁੰਦੀ ਹੈ ਅਤੇ ਲੱਗਭੱਗ 3 – 9 ਦਿਨ ਵਿੱਚ ਇਹ ਵਾਇਰਸ ਪੂਰੇ ਸਰੀਰ ਨੂੰ ਘੇਰ ਲੈਦਾ ਹੈ।

ਕਾਂਗੋ ਫੀਵਰ ਦੇ ਲੱਛਣ
ਕਾਂਗੋ ਫੀਵਰ ਦੇ ਕੁੱਝ ਸ਼ੁਰੁਆਤੀ ਸਧਾਰਣ ਲੱਛਣ ਪੂਰੇ ਸਰੀਰ ਅਤੇ ਮਾਂਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਚਕਰ, ਅੱਖਾਂ ਵਿੱਚ ਜਲਨ ਅਤੇ ਤੇਜ ਬੁਖਾਰ ਆਣਾ ਹੈ। ਜਿਸ ਦੀ ਵਜ੍ਹਾ ਕਾਰਣ ਕਈ ਵਾਰ ਲੋਕ ਇਸ ਨੂੰ ਅਣਡਿੱਠਾ ਕਰਣ ਦੀ ਭੁੱਲ ਕਰ ਬੈਠਦੇ ਹਨ।
ਕਾਂਗੋ ਫੀਵਰ ਵਿੱਚ ਵਿਅਕਤੀ ਦੇ ਸਰੀਰ ਵਿਚੋ ਖੂਨ ਆਉਣ ਲੱਗਦਾ ਹੈ ਯਾਨੀ ਤੇਜੀ ਨਾਲ ਖੂਨ ਦਾ ਰਿਸਾਵ ਹੋਣ ਲੱਗਦਾ ਹੈ।
ਇਸ ਦੇ ਅਲਵਾ ਇਸ ਰੋਗ ਵਿੱਚ ਵਯਸਕਤੀ ਦੇ ਸਰੀਰ ਦੇ ਮਹੱਤਵਪੂਰਣ ਅੰਗ ਇਕੱਠੇ ਕੰਮ ਕਰਣਾ ਬੰਦ ਕਰ ਦਿੰਦੇ ਹਨ।
ਕੁੱਝ ਮਾਮਲੀਆਂ ਵਿੱਚ ਬੀਮਾਰੀ ਨਾਲ ਗ੍ਰਸਤ ਵਯਦਕਤੀ ਵਿੱਚ ਚਿੜਚਿੜਾਪਨ ਅਤੇ ਅੱਖਾਂ ਵਿਚੋ ਪਾਣੀ ਆਉਣ ਦੀ ਸਮਸਜਾਂ ਵੀ ਹੋ ਸਕਦੀ ਹੈ। ਇਸ ਦੇ ਇਲਾਵਾ ਉਲਟੀ, ਪਿੱਠ ਵਿੱਚ ਦਰਦ ਅਤੇ ਬਲਵਡ ਪਲੇਟਲੇਟਸ ਦਾ ਤੇਜੀ ਨਾਲ ਗਿਰਨਾ ਇਸ ਬੁਖਾਰ ਦੇ ਪ੍ਰਮੁੱਖ ਲੱਛਣ ਹਨ।

ਕਾਂਗੋ ਫੀਵਰ ਤੋਂ ਬਚਾਵ
ਹਾਲਾਂਕਿ ਕਾਂਗੋ ਫੀਵਰ ਦੇ ਇਲਾਜ ਲਈ ਟਜੇ ਕੋਈ ਵਿਸ਼ੇਸ਼ ਟੀਕਾ ਉਪਲਬਧਪ ਨਹੀਂ ਹੈ। ਇਹ ਡੇਂਗੂ ਬੁਖਾਰ ਦੇ ਸਮਾਨ ਹੀ ਹੈ। ਇਸ ਰੋਗ ਵਿੱਚ ਸਾਵਧਾਨੀ ਹੀ ਬਚਾਵ ਹੈ। ਇਸ ਲਈ ਜੇਕਰ ਤੁਹਾਨੂੰ ਕਾਂਗੋ ਫੀਵਰ ਨਾਲ ਜੁੜੇ ਕੋਈ ਵੀ ਲੱਛਣ ਆਪਣੇ ਆਪ ਵਿੱਚ ਵਿਖਣ ਤਾਂ ਤੁਰੰਤ ਡਾਕਟਸਰ ਤੋਂ ਆਪਣੇ ਖੂਨ ਦੀ ਜਾਂਚ ਕਰਵਾਓ। ਇਸ ਦੇ ਇਲਾਵਾ ਘਰ ਦੇ ਪਾਲਤੂ ਜਾਨਵਰਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ। ਬਹੁਤ ਸਾਰੇ ਲੋਕ ਜਾਨਵਰਾਂ ਦੇ ਸੰਪਰਕ ਵਿੱਚ ਜਿਆਦਾ ਰਹਿੰਦੇ ਹਨ ਜਿਸ ਦੀ ਵਜ੍ਹਾ ਤੋਂ ਉਹ ਕਈ ਹੋਰ ਬੀਮਾਰੀਆਂ ਤੋਂ ਵੀ ਪੀੜਿਤ ਹੋ ਸਕਦੇ ਹਨ। ਇਸ ਲਈ ਖਾਸਤੌਰ ਉੱਤੇ ਕੁਤੇ ਜਾਂ ਬਿਲਿਆਂ ਜਿੰਨਹਾਂਾ ਕਿ ਕਈ ਦਫਾ ਅਸੀ ਆਪਣੇ ਕੋਲ ਸੁਲਾਦੇ ਹਾਂ ਜਾਂ ਫਿਰ ਲਾਡ ਪਿਆਰ ਕਰ ਉਨ੍ਹਾਂ ਨੂੰ ਕਾਫ਼ੀ ਚਿਪਕਦੇ ਹਨ ਤਾਂ ਅਜਿਹੇ ਪਾਲਤੂ ਜਾਨਵਰਾਂ ਤੋਂ ਦੂਰੀ ਬਣਾਏ ਰੱਖੋ।
ਸਭ ਤੋਂ ਅਹਿਮ ਗਲ ਹੈ ਕਿ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਵਿਯੇਸ ਧਿਆਨ ਰਖੋ ਅਤੇ ਹੋਰਾਂ ਨੂੰ ਵੀ ਇਹ ਲਈ ਪ੍ਰੇਰਿਤ ਕਰੋ ਇਕਲਾ ਹਰ ਕੰਮ ਲਈ ਸਰਕਾਰ ਨੂੰ ਦੋਸ਼ ਨਾ ਦਿਓ। ਸਰਕਾਰ ਦੇ ਸਿਹਤ ਵਿਭਾਗ ਨਾਲ ਸੰਪਰਕ ਰਖੋ ਅਤੇ ਜਾਰੀ ਹਦਾਇਤਾਂ ਦੀ ਪਾਲਣਾਂ ਕਰੇ ਤੇ ਕਰਵਾਓ ਕਿਉ ਕਿ ਬਚਾਓ ਵਿਚ ਹੀ ਬਚਾਵ ਹੈ। ਆਪਣੇ ਡਾਕਟਰ ਦੇ ਤੁਰੰਤ ਸੰਪਰਕ ਕਰੋ ਜੇ ਤੁਹਾਨੂੰ ਕੁਝ ਵੀਅਸਧਾਰਣ ਲਗਦਾ ਹੋਵੇ ਤੇ ਆਪਣੇ ਡਾਕਟਰ ਆਪ ਕਦੇ ਨਾ ਬਣੋ।

ਡਾ: ਹਰਪ੍ਰੀਤ ਸਿੰਘ ਕਾਲਰਾ ਤੇ ਡਾ: ਰਿਪੁਦਮਨ ਸਿੰਘ
ਸੱਦਭਾਵਨਾ ਮੈਡਕਲ ਤੇ ਹਾਰਟ ਇੰਸਟੀਚਿਓਟ
ਪਟਿਆਲਾ 147001
ਮੋ: 9815379974, 9815200134

Leave a Reply

Your email address will not be published. Required fields are marked *

%d bloggers like this: