Fri. Jul 12th, 2019

ਕਾਂਗਰਸ ਹੈ 1984 ਦੰਗਿਆਂ ਦੀ ਕਾਤਲ : ਸੀ.ਐੱਮ. ਬਾਦਲ

ਕਾਂਗਰਸ ਹੈ 1984 ਦੰਗਿਆਂ ਦੀ ਕਾਤਲ : ਸੀ.ਐੱਮ. ਬਾਦਲ

ਫਤਿਹਗੜ੍ਹ ਸਾਹਿਬ: ਬੰਦਾ ਸਿੰਘ ਬਹਾਦੁਰ ਦੇ 300 ਸਾਲ ਸ਼ਹੀਦੀ ਦਿਵਸ ‘ਤੇ ਫਤਿਹਗੜ੍ਹ ਸਾਹਿਬ ‘ਚ ਖਾਸ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਦੀ ਉੱਚ ਲੀਡਰਸ਼ਿਪ ਮੌਜੂਦ ਰਹੀ।
ਦੇਸ਼ ਲਈ ਖਾਲਸਾ ਪੰਥ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਖਾਲਸਾ ਪੰਥ ਨੇ ਭਾਰਤੀ ਸੱਭਿਆਚਾਰ ਅਤੇ ਸੱਭਿਅਤਾ ਲਈ ਸੁਰੱਖਿਆ ਕਵਚ ਵਾਲੀ ਭੂਮਿਕਾ ਨਿਭਾਈ ਹੈ। 1984 ਦੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਇਸ ਮੁੱਦੇ ਨੂੰ ਹੱਲ ਕਰਨ ਲਈ ਬੇਹੱਦ ਗੰਭੀਰ ਹੈ ਅਤੇ ਪੀੜਤਾਂ ਦੀ ਸੰਤੁਸ਼ਟੀ ਤੱਕ ਅਸੀਂ ਸਾਰੇ ਯਤਨ ਕਰਾਂਗੇ।
ਮੁੱਖ ਮੰਤਰੀ ਬਾਦਲ ਨੇ ਕਿਹਾ ਕਿ 1984 ਦੰਗਿਆਂ ਦੀ ਜ਼ਿੰਮੇਵਾਰ ਹੀ ਕਾਂਗਰਸ ਸਰਕਾਰ ਹੈ। ਇਹ ਸਮਾਂ ਬੰਦਾ ਸਿੰਘ ਬਹਾਦੁਰ ਨੂੰ ਯਾਦ ਕਰਨ ਦਾ ਸੀ ਪਰ ਸਮਾਗਮ ‘ਚ ਕਾਂਗਰਸ ਪਾਰਟੀ ਨਿਸ਼ਾਨੇ ‘ਤੇ ਰਹੀ। ਸਮੇਂ-ਸਮੇਂ ਦੀਆਂ ਸਰਕਾਰਾਂ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਭੇਜਣ ਦੀਆਂ ਗੱਲਾਂ ਤਾਂ ਕਰਦੀਆਂ ਹੀ ਹਨ ਪਰ ਇਹ ਉਡੀਕ ਖਤਮ ਕਦੋਂ ਹੋਵੇਗੀ ਇਸਦਾ ਕੋਈ ਸਮਾਂ ਨਹੀਂ ਦੱਸਦਾ।

Leave a Reply

Your email address will not be published. Required fields are marked *

%d bloggers like this: