ਕਾਂਗਰਸ ਸੱਜਣ ਕੁਮਾਰ ਲਈ ਸਰਗਰਮ ਹੋਈ, ਕਬਿਲ ਸਿੱਬਲ ਦਾ ਪੁੱਤਰ ਲੜੇਗਾ ਕੇਸ

ss1

ਕਾਂਗਰਸ ਸੱਜਣ ਕੁਮਾਰ ਲਈ ਸਰਗਰਮ ਹੋਈ, ਕਬਿਲ ਸਿੱਬਲ ਦਾ ਪੁੱਤਰ ਲੜੇਗਾ ਕੇਸ
ਦਿੱਲੀ ਦੰਗੇਆਂ ਸਣੇ ਹਰ ਥਾਂ ਦੇ ਕੇਸ ਇਕੋ ਜੱਜ ਕੋਲ ਹਰ ਰੋਜ ਸੁਣਵਾਏ ਜਾਣ: ਜਸਵਿੰਦਰ ਸਿੰਘ ਜੌਲੀ

ਨਵੀਂ ਦਿੱਲੀ 31 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਖੇ ਵਾਪਰੇ 1984 ਦੇ ਦੁੱਖਦਾਇਕ ਦੰਗੇਆਂ ਦੀ ਚੀਸ 34 ਸਾਲ ਬੀਤ ਜਾਣ ਮਗਰੋਂ ਕਿਸੇ ਵੀ ਤਰ੍ਹਾਂ ਨਾਲ ਘੱਟੀ ਨਹੀ ਹੈ । ਦੰਗੇਆਂ ਨੂੰ ਅਪਣੇ ਪਿੰਡੇ ਤੇ ਹੰਡਾਣ ਵਾਲੇ ਅਜ ਵੀ ਕਿਸੇ ਵੀ ਲੀਡਰ, ਨੇਤਾ ਨੂੰ ਸਜਾ ਮਿਲ ਜਾਏ ਦੀ ਆਸ ਲਾ ਕੇ ਬੈਠੇ ਹੋਏ ਹਨ ।
ਇਸੇ ਲੜੀ ਵਿਚ ਬੀਤੇ ਕਲ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਜਮਾਨਤ ਤੇ ਸੁਪਰੀਮ ਕੋਰਟ ਅੰਦਰ ਬਹਿਸ ਹੋਣੀ ਸੀ ਪਰ ਜੱਜ ਹੋਰ ਕੇਸਾਂ ਵਿਚ ਮਸਰੂਫ ਹੋਣ ਕਰਕੇ ਮਾਮਲੇ ਨੂੰ ਦੋ ਹਫਤੇ ਬਾਅਦ ਦੀ ਮੁਕਰਰ ਕਰ ਦਿਤੀ । ਸੱਜਣ ਕੁਮਾਰ ਵਲੋਂ ਇਹ ਮਾਮਲਾ ਕਾਂਗਰਸ ਦੇ ਸੀਨਿਅਰ ਨੇਤਾ ਅਤੇ ਉਘੇ ਵਕੀਲ ਕਬਿਲ ਸਿੱਬਲ ਦਾ ਬੇਟਾ ਲੜੇਗਾ ਜਿਸ ਨਾਲ ਮੁੜ ਇਹ ਸਾਬਿਤ ਹੋ ਰਿਹਾ ਹੈ ਕਿ ਕਾਂਗਰਸ ਹਰ ਹਾਲਾਤ ਵਿਚ ਅਪਣੇ ਲੀਡਰ ਅਤੇ ਦਿੱਲੀ ਦੰਗੇਆਂ ਦੇ ਮੁੱਖ ਦੋਸ਼ੀ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ ।
ਮਾਮਲੇ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨਾਲ ਗਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਦਿੱਲੀ ਅਤੇ ਹੋਰ ਥਾਵਾਂ ਤੇ ਹੋਏ ਦੰਗੇਆਂ ਦੀ ਸੁਣਵਾਈ ਇਕੋ ਜੱਜ ਕੋਲ ਹਰ ਰੋਜ ਹੋਣੀ ਚਾਹੀਦੀ ਹੈ ਕਿਉਕਿ 1984 ਤੋਂ ਲੈਕੇ ਹੁਣ ਤਕ ਬਹੁਤ ਲੰਮਾ ਬੀਤ ਚੁਕਿਆ ਹੈ, ਦੰਗੇਆਂ ਦੇ ਪੀੜੀਤ ਅਜ ਵੀ ਨਿਆਂ ਮਿਲਣ ਦੀ ਆਸ ਨਾਲ ਜੀਅ ਰਹੇ ਹਨ ਤੇ ਸਮੇਂ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮਾਮਲੇ ਨੂੰ ਜਲਦ ਤੋਂ ਜਲਦ ਨਿਬੇੜ ਕੇ ਦੌਖੀਆਂ ਨੂੰ ਬਣਦੀ ਸਜਾਵਾਂ ਦਿੱਤੀਆਂ ਜਾਣ।

Share Button

Leave a Reply

Your email address will not be published. Required fields are marked *