ਕਾਂਗਰਸ ਸਰਕਾਰ ਬੁਖਲਾਹਟ ‘ਚ ਅਕਾਲੀਆਂ ‘ਤੇ ਪਰਚੇ ਦਰਜ ਕਰ ਰਹੀ ਹੈ: ਮਜੀਠੀਆ

ss1

ਕਾਂਗਰਸ ਸਰਕਾਰ ਬੁਖਲਾਹਟ ‘ਚ ਅਕਾਲੀਆਂ ‘ਤੇ ਪਰਚੇ ਦਰਜ ਕਰ ਰਹੀ ਹੈ: ਮਜੀਠੀਆ
ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ ਪਰ ਲੋਕਤੰਤਰ ਨੂੰ ਬਹਾਲ ਰੱਖਣ ਲਈ ਲੜਾਈ ਜਾਰੀ ਰੱਖੀ ਜਾਵੇਗੀ
ਪੰਜਾਬੀਆਂ ਨੂੰ ਪਰਚਿਆਂ ਅਤੇ ਗ੍ਰਿਫ਼ਤਾਰੀਆਂ ਨਾਲ ਡਰਾਉਣਾ ਬੇਕਾਰ ਹੈ
ਕੇਜਰੀਵਾਲ ਨੂੰ ਝਟਕਾ ਸੁਲਤਾਨਵਿੰਡ ਅਤੇ ਖੱਦਰ ਭੰਡਾਰ ਅਕਾਲੀ ਦਲ ਵਿੱਚ ਸ਼ਾਮਿਲ

ਅੰਮ੍ਰਿਤਸਰ 11 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਸਰਕਾਰ ਬੁਖਲਾਹਟ ‘ਚ ਆਕੇ ਜਿੰਨੇ ਮਰਜ਼ੀ ਅਕਾਲੀਆਂ ‘ਤੇ ਪਰਚੇ ਦਰਜ ਕਰ ਲੈਣ ਪਰ ਅਸੀਂ ਲੋਕਤੰਤਰ ਨੂੰ ਬਹਾਲ ਰੱਖਣ ਲਈ ਲੜਾਈ ਜਾਰੀ ਰੱਖਾਂਗੇ।
ਸ: ਮਜੀਠੀਆ ਜੋ ਵੱਖ ਵੱਖ ਵਾਰਡਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲਗਾ ਜਦ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਆਪ ‘ਚ ਸ਼ਾਮਿਲ ਹੋਣ ਵਾਲੇ ਨਗਰ ਨਿਗਮ ਦੇ ਅਕਾਲੀ ਕੌਂਸਲਰ ਗਰੁੱਪ ਦੇ ਆਗੂ ਸੁਰਿੰਦਰ ਸਿੰਘ ਸੁਲਤਾਨ ਵਿੰਡ ਅਤੇ ਆਪ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਖੱਦਰ-ਭੰਡਾਰ ਵੱਲੋਂ ਆਪ ਨੂੰ ਅਲਵਿਦਾ ਕਹਿ ਕੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਘਰ ਵਾਪਸੀ ਦਾ ਐਲਾਨ ਕਰਦਿਤਾ ਗਿਆ।ਸ: ਮਜੀਠੀਆ ਨੇ ਸੁਲਤਾਨਵਿੰਡ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ 10 ਮਹੀਨਿਆਂ ਦੇ ਸ਼ਾਸਨ ਦੌਰਾਨ ਹੀ ਅਕਾਲੀ ਲੀਡਰਸ਼ਿਪ ‘ਤੇ ਦਬਾਅ ਬਣਾਉਣ ਲਈ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਧੱਕਾ ਕਰਦਿਆਂ 1500 ਤੋਂ ਵੱਧ ਉਹਨਾਂ ਅਕਾਲੀ ਆਗੂਆਂ ‘ਤੇ ਪਰਚੇ ਦਰਜ ਕੀਤੇ ਗਏ ਜੋ ਲੋਕਤੰਤਰਿਕ ਹੱਕਾਂ ਲਈ ਲੜ ਰਹੇ ਸਨ। ਉਹਨਾਂ ਕਾਂਗਰਸ ਨੂੰ ਅਕਾਲੀ ਦਲ ਦਾ ਇਤਿਹਾਸ ਮੁੜ ਪੜ੍ਹਨ ਦੀ ਸਲਾਹ ਦਿੰਦਿਆਂ ਕਿਹਾ ਕਿ ਪਰਚਿਆਂ ਅਤੇ ਗ੍ਰਿਫ਼ਤਾਰੀਆਂ ਦਾ ਡਰਾਵਾ ਦੇ ਕੇ ਅਕਾਲੀ ਦਲ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ, ਅਕਾਲੀ ਝੁਕਣ ਵਾਲੇ ਨਹੀਂ ਹਨ। ਉਹਨਾਂ ਦੱਸਿਆ ਕਿ ਕਿੰਨੀ ਹੈਰਾਨੀ ਦੀ ਗਲ ਹੈ ਕਿ ਸਰਕਾਰ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਉਂਦਿਆਂ ਐਨ À ਸੀ ਲੈਣ ਗਏ ਅਕਾਲੀ ਵਰਕਰਾਂ ‘ਤੇ ਹਮਲਾ ਕਰਨ ਵਾਲੇ ਕਾਂਗਰਸੀਆਂ ‘ਤੇ ਪਰਚਾ ਕਰਨ ਦੀ ਥਾਂ ਉਲਟਾ ਹਮਲੇ ਦੇ ਸ਼ਿਕਾਰ ਹੋਏ ਅਕਾਲੀ ‘ਤੇ ਹੀ ਪਰਚੇ ਦਰਜ ਕਰਦਿਤੇ , ਅਕਾਲੀ ਦਲ ਵੱਲੋਂ ਮਜਬੂਰੀ ਵਸ ਧਰਨਾ ਦੇਣ ਨਾਲ ਬਾਅਦ ‘ਚ ਇਹ ਪਰਚੇ ਵੀ ਵਾਪਸ ਲੈਣੇ ਪਏ।ਉਹਨਾਂ ਕਿਹਾ ਕਿ ਸਮਾਂ ਆਉਣ ‘ਤੇ ਧਕਾ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਕਿਹਾ ਕਿ ਲੋਕਾਂ ਵੱਲੋਂ ਭਾਰੀ ਸਹਿਯੋਗ ਮਿਲ ਰਿਹਾ ਹੈ ਅਤੇ ਨਿਰਪੱਖ ਚੋਣ ਹੋਣ ‘ਤੇ ਅਕਾਲੀ ਭਾਜਪਾ ਉਮੀਦਵਾਰ ਭਾਰੀ ਗਿਣਤੀ ‘ਚ ਜਿਤ ਦਰਜ ਕਰਨਗੇ।ਪਰ ਹੇਰਾ ਫੇਰੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਭ ਤੋਂ ਵੱਡਾ ਦਲ ਬਦਲੂ ਅਤੇ ਵਾਰ ਵਾਰ ਪਿਤਾ ਬਦਲਣ ਵਾਲਾ ਦੱਸਿਆ।ਉਹਨਾਂ ਕਿਹਾ ਰਾਹੁਲ ਗਾਂਧੀ ਦੇ ਅਗੇ ਆਉਣ ਨਾਲ ਕੋਈ ਫਰਕ ਨਹੀਂ ਪਵੇਗਾ।
ਸ: ਮਜੀਠੀਆ ਨੇ ਘਰ ਵਾਪਸੀ ਕਰਨ ਵਾਲੇ ਸ: ਸੁਲਤਾਨਵਿੰਡ ਅਤੇ ਸ: ਖੱਦਰ-ਭੰਡਾਰ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਰਿਹਾ। ਉਹਨਾਂ ਕਿਹਾ ਕਿ ਦਿਲੀ ਦਾ ਮੁੱਖ ਮੰਤਰੀ ਕੇਜਰੀਵਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਕੇ ਅਤੇ ਆਪਣੇ ਅਸੂਲਾਂ ‘ਤੇ ਪਹਿਰਾ ਨਾ ਦੇਣ ਕਰਦੇ ਪੂਰੀ ਤਰਾਂ ਨਾਕਾਮ ਸਿੱਧ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਕੇਜਰੀਵਾਲ ਦੇ ਪੰਜਾਬ ਵਿਰੋਧੀ ਗੁਪਤ ਏਜੰਡੇ ਨੂੰ ਸਮਝਦਿਆਂ ਉਸ ਦੇ ਸਭ ਮਨਸੂਬੇ ਫੇਲ੍ਹ ਕਰਦਿਤੇ ਹਨ। ਕੇਜਰੀਵਾਲ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਆਪ ਵਰਕਰ ਪ੍ਰੇਸ਼ਾਨ ਅਤੇ ਮਾਯੂਸ ਹਨ। ਇਸ ਮੌਕੇ ਆਪ ਨੂੰ ਤਿਲੰਜਲੀ ਦੇਣ ਵਾਲਿਆਂ ਨੇ ਸ: ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ‘ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਕੇਜਰੀਵਾਲ ਅਤੇ ਪੰਜਾਬ ਦੇ ਆਪ ਆਗੂਆਂ ਦੀਆਂ ਸ਼ੱਕੀ ਕਾਰਗੁਜ਼ਾਰੀਆਂ ਤੋਂ ਆਪ ਵਰਕਰ ਮਾਯੂਸ ਹਨ। ਜਿਸ ਕਾਰਨ ਉਹਨਾਂ ਬਿਨਾ ਸ਼ਰਤ ਅਕਾਲੀ ਦਲ ਵਿੱਚ ਵਾਪਸੀ ਦਾ ਰਾਹ ਚੁਣਿਆ ਹੈ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਸਿੰਘ ਗਿੱਲ, ਰਵੀਕਰਨ ਸਿੰਘ ਕਾਹਲੋਂ, ਜਗਰੂਪ ਸਿੰਘ ਚੰਦੀ, ਮਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ,
ਵਾਰਡ ਨੰ: 41 ਤੋਂ ਉਮੀਦਵਾਰ ਪ੍ਰਿੰਸੀਪਲ ਇੰਦਰਜੀਤ ਕੌਰ, ਸੁਰਿੰਦਰ ਸਿੰਘ, ਵਾਰਡ ਨ: 37 ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ, ਹਜਾਰਾ ਸਿੰਘ ਅਮੀਸ਼ਾਹ , ਸੁਰਜੀਤ ਸਿੰਘ ਕੰਡਾ, ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *