ਕਾਂਗਰਸ ਸਰਕਾਰ ਬਨਣ ’ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ: ਗੁਰਪ੍ਰਤਾਪ ਸਿੰਘ ਪਲਾਸੌਰ

ss1

ਕਾਂਗਰਸ ਸਰਕਾਰ ਬਨਣ ’ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ: ਗੁਰਪ੍ਰਤਾਪ ਸਿੰਘ ਪਲਾਸੌਰ

26-22 (1)
ਝਬਾਲ 25 ਮਈ (ਹਰਪ੍ਰੀਤ ਸਿੰਘ ਝਬਾਲ): ਸੂਬੇ ਅੰਦਰ ਕਾਂਗਰਸ ਸਰਕਾਰ ਬਨਣ ’ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਤਾਂ ਜੋ ਸੂਬਾ ਸਰਕਾਰ ਦੀ ਪਨਾਹ ਪੁਸ਼ਤੀ ਹੇਠ ਵੱਧ ਰਹੇ ਨਸ਼ਾ ਖੋਰੀ ਦੇ ਗੋਰਖ ਧੰਦੇ ਦੀ ਭੇਂਟ ਚੜ੍ਹ ਕੇ ਬਰਬਾਦੀ ਦੇ ਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਤੇ ਹਲਕਾ ਤਰਨਤਾਰਨ ਤੋਂ ਕਾਂਗਰਸ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਗੁਰਪ੍ਰਤਾਪ ਸਿੰਘ ਪਲਾਸੌਰ ਨੇ ਪਿੰਡ ਮੱਝੂਪੁਰ ਵਿਖੇ ਗੁ. ਸਾਹਿਬ ਜੀ ਦੀ ਸੇਵਾ ਲਈ ਪ੍ਰਬੰਧਕਾਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕਰਦਿਆਂ ਕੀਤਾ। ਗੁਰਪ੍ਰਤਾਪ ਸਿੰਘ ਪਲਾਸੌਰ ਨੇ ਆਖਿਆ ਕਿ ਉਹ ਲੋਕ ਸੇਵਾ ਲਈ ਹਲਕਾ ਵਾਸੀਆਂ ਦੇ ਨਾਲ ਹਮੇਸ਼ਾ ਹਾਜ਼ਰ ਰਹਿਣਗੇ। ਉਹਨਾਂ ਆਖਿਆ ਕਿ ਹਲਕੇ’ਚ ਨੋਜਵਾਨਾ ਨੂੰ ਖੇਡਾ ਨਾਲ ਜੋੜਨ ਲਈ ਜਿੱਥੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ,ਉਥੇ ਹੀ ਲੋੜਵੰਦ ਪਰਿਵਾਰਾ ਦੀ ਵੀ ਆਰਥਿਕ ਮੱਦਦ ਕਰਨ ਦੇ ਵਾਅਦੇ ਤੇ ਕਾਇਮ ਰਹਿ ਕੇ ਹਲਕੇ ਦੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ 51 ਸੌ ਰੁਪਏ ਦੀ ਸ਼ਗਨ ਰਾਸ਼ੀ ਭੇਂਟ ਕਰਨ ਦੀ ਕਵਾਇਦ ਵੀ ਜਾਰੀ ਰੱਖੀ ਜਾ ਰਹੀ ।

ਉਹਨਾਂ ਆਖਿਆ ਕਿ ਕਾਂਗਰਸ ਸਰਕਾਰ ਆਉਣ ਤੇ ਲੋਕਾਂ ਨੂੰ ਹਰ ਵਰਗੀ ਬਰਾਬਰ ਸਹੂਲਤਾ ਦੇਣ ਦੇ ਨਾਲ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ, ਮਿਆਰੀ ਸ਼ਿਹਤ ਸਹੂਲਤਾਂ, ਨੌਜਵਾਨਾਂ ਨੂੰ ਰੋਜਗਾਰ ਮੁਹਾਈਆ ਕਰਵਾਉਣ, ਬੇਰੋਜਗਾਰੀ ਮਾਣ ਭੱਤਾ ਲਾਗੂ ਕਰਨ, ਗਰੀਬ ’ਤੇ ਦਲਿਤਾਂ ਨੂੰ ਮਕਾਨ ਉਸਾਰੀ ਲਈ ਪਲਾਟ ਦੇਣ, ਦਿਹਾੜੀਦਾਰ ਕਾਮਿਆਂ ਲਈ 365 ਦਿਨ ਰੋਜਗਾਰ ਦੇ ਪੱਕੇ ਵਸੀਲੇ ਪੈਦਾ ਕਰਨ, ਹਰ ਪਿੰਡ ਨੂੰ ਆਰ. ਓ. ਪਾਣੀ ਦੀ ਸਹੂਲਤ ਦੇਣ, ਪਿੰਡਾਂ ਅੰਦਰ ਮੁਫਤ ਡਾਕਟਰੀ ਸਹਾਇਤਾ ਲਈ ਸਰਕਾਰੀ ਕਲੀਨਕਾਂ ਖੋਲ੍ਹਣ, ਕਿਸਾਨਾਂ ਦੀਆਂ ਜਮੀਨਾਂ ਨਾਲ ਸਬੰਧਤ ਉਨ੍ਹਾਂ ਦੇ ਘਰਾਂ ’ਚ ਬੈਠਿਆਂ ਹੀ ਹੱਲ ਕਰਨ ਅਤੇ ਬੁਢਾਪਾ, ਅੰਗਹੀਣ ਅਤੇ ਆਸਰਿਤ ਪੈਨਸ਼ਿਨਾਂ ਵਿਚ ਵਾਧਾ ਕਰਕੇ ਘਰਾਂ ਤੱਕ ਪੁਹਚਾਉਣ ਲਈ ਕਾਂਗਰਸ ਵਿਸ਼ੇਸ਼ ਪ੍ਰੋਗਰਾਮ ਉਲੀਕ ਰਹੀ । ਇਸ ਮੌਕੇ ਗੁ.ਸਾਹਿਬ ਜੀ ਦੇ ਪ੍ਰਬੰਧਕਾਂ ਨੇ ਸ੍ਰ.ਪਲਾਸੌਰ ਨੂੰ ਸਨਮਾਨਿਤ ਕਰਦਿਆਂ ਵਾਅਦਾ ਕੀਤਾ ਕੇ ਜੇਕਰ ਕਾਂਗਰਸ ਹਾਈ ਕਮਾਡ ਪਲਾਸੌਰ ਨੂੰ ਹਲਕਾ ਤਰਨ ਤਾਰਨ ਤੋਂ ਟਿਕਟ ਦੇ ਕੇ ਨਿਵਾਜੇਗੀ ਤਾਂ ਉਹ ਚਟਾਣ ਵਾਂਗ ਉਨ੍ਹਾਂ ਨਾਲ ਖੜ੍ਹ ਕੇ ਉਨ੍ਹਾਂ ਦੀ ਜਿੱਤ ਯਕੀਨੀ ਬਨਾਉਣ ਲਈ ਹਰ ਸਹਿਯੋਗ ਦੇਣਗੇ। ਇਸ ਮੌਕੇ ਮਿਲਖਾ ਸਿੰਘ ਮੱਝੂਪੁਰ, ਰਾਣਾ ਸਿੰਘ, ਸਾਬਕਾ ਸਰਪੰਚ ਜਗੀਰ ਸਿੰਘ,ਕੁਲਵੰਤ ਸਿੰਘ ਭੁੱਜੜਾਵਾਲਾ, ਜਗਜੀਤ ਸਿੰਘ ਜੱਗਾ, ਨਿੰਦਰ ਸਿੰਘ, ਨਿੱਪੀ ਸੂਦ ’ਤੇ ਹੋਰ ਹਾਜ਼ਰ ਸੀ।

Share Button

Leave a Reply

Your email address will not be published. Required fields are marked *