ਕਾਂਗਰਸ ਸਰਕਾਰ ਬਣਨ ‘ਤੇ ਕਿਸਾਨਾਂ ਦੇ ਕਰਜੇ ਹੋਣਗੇ ਮਾਫ: ਮਾਂ ਰਟੋਲ

ss1

ਕਾਂਗਰਸ ਸਰਕਾਰ ਬਣਨ ‘ਤੇ ਕਿਸਾਨਾਂ ਦੇ ਕਰਜੇ ਹੋਣਗੇ ਮਾਫ: ਮਾਂ ਰਟੋਲ

ਦਿੜ੍ਹਬਾ ਮੰਡੀ 26 ਦਸੰਬਰ (ਰਣ ਸਿੰਘ ਚੱਠਾ )-ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਅੰਨਦਾਤਾ ਕਿਸਾਨ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਂ ਅਜੈਬ ਸਿੰਘ ਰਟੋਲ ਨੇ ਪਿੰਡ ਕੈਂਪਰ ਵਿਖੇ ਲੋਕਾ ਨੂੰ ਸੰਬੋਧਨ ਕਰਦੇ ਹੋਏ ਕੀਤਾ।ਮਾਂ ਰਟੋਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਦਸ ਸਾਲ ਦੇ ਰਾਜ ਦੌਰਾਨ ਜਿਥੇ ਕਿਸਾਨੀ ਨੂੰ ਕੱਖਾਂ ਤੋਂ ਹੋਲਿਆਂ ਕਰਕੇ ਰੱਖ ਦਿੱਤਾ ਹੈ, ਉਥੇ ਵਪਾਰੀਆਂ, ਦੁਕਾਨਦਾਰਾਂ, ਮਜਦੂਰਾਂ, ਪੱਛੜੇ ਸਮਾਜ ਦੇ ਲੋਕਾਂ ਦਾ ਬੇੜਾ ਵੀ ਡੋਬ ਕੇ ਰੱਖ ਦਿੱਤਾ ਹੈ, ਅਜਿਹੀ ਸਰਕਾਰ ਤੋਂ ਪੰਜਾਬ ਵਾਸੀਆਂ ਨੂੰ ਕੋਈ ਉਮੀਦ ਨਹੀ ਰੱਖਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣਗੇ।ਪਿੰਡ ਵਾਸੀਆਂ ਵੱਲੋਂ ਨਿੱਕਾ ਸਿੰਘ ਕੈਂਪਰ ਨੇ ਵਿਸਵਾਸ ਦਿਵਾਉਦਿਆਂ ਕਿਹਾ ਇਸ ਵਾਰ ਮਾਂ ਰਟੋਲ ਨੂੰ ਵੱਧ ਤੋਂ ਵੱਧ ਵੋਟਾ ਪਾਕੇ ਕਾਮਯਾਬ ਬਣਾਵਾਂਗੇ ।ਇਸ ਮੋਕੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ,ਹਲਕਾ ਯੂਥ ਪ੍ਧਾਨ ਜਗਦੇਵ ਸਿੰਘ ਗਾਗਾ,ਗੋਗੀ ਚੋਧਰੀ ਰੋਗਲਾ,ਜਗਤਾਰ ਸਿੰਘ ਜਨਾਲ,ਪ੍ਰਿਤਪਾਲ ਜਨਾਲ,ਨਿੱਕਾ ਕੈਂਪਰ,ਗੁਰਧਿਆਨ ਜਨਾਲ,ਬਿੱਟੂ ਜਨਾਲ,ਰਾਜਵੀਰ ਖਡਿਆਲ,ਜਸਵੀਰ ਵਿੱਕੀ ਖਡਿਆਲ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *