ਕਾਂਗਰਸ ਸਰਕਾਰ ਦੇ ਰਾਜ ਵਿੱਚ ਵਿਕਾਸ ਚੋਣਾਂ ਦੇ ਵਾਇਦਿਆ ਤੱਕ ਹੀ ਸੀਮਤ ਹੋਇਆ : ਕੈ. ਤਜਿੰਦਰਪਾਲ ਸਿੰਘ ਸਿੱਧੂ

ਕਾਂਗਰਸ ਸਰਕਾਰ ਦੇ ਰਾਜ ਵਿੱਚ ਵਿਕਾਸ ਚੋਣਾਂ ਦੇ ਵਾਇਦਿਆ ਤੱਕ ਹੀ ਸੀਮਤ ਹੋਇਆ : ਕੈ. ਤਜਿੰਦਰਪਾਲ ਸਿੰਘ ਸਿੱਧੂ

ਐਸ ਏ ਐਸ ਨਗਰ, 18 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਦੇ ਰਾਜ ਵਿਚ ਵਿਕਾਸ ਵਿਚ ਚੋਣਾਂ ਮੌਕੇ ਕੀਤੇ ਗਏ ਵਾਅਦਿਆਂ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ| ਕੈਪਟਨ ਸਿੱਧੂ ਪਿੰਡ ਕੰਡਾਲਾ ਵਿਖੇ ਲੋਕਾਂ ਦੀਆਂ ਸਮਸਿਆਵਾਂ ਸੁਣਨ ਮੌਕੇ ਸੰਬੋਧਨ ਕਰ ਰਹੇ ਸਨ| ਇਸ ਮੌਕੇ ਕੰਡਾਲਾ ਅਤੇ ਜਗਤਪੁਰਾ ਦੇ ਲੋਕਾਂ ਨੇ ਆਪਣੀਆਂ ਸਮਸਿਆਵਾਂ ਕੈਪਟਨ ਸਿਧੂ ਨੁੰ ਦਸੀਆਂ ਅਤੇ ਜਗਤਪੁਰਾ ਤੋਂ ਕੰਡਾਲਾ ਤੱਕ ਜਾਂਦੀ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ| ਇਸ ਮੌਕੇ ਕੈਪਟਨ ਸਿੱਧੂ ਨੇ ਕਿਹਾ ਕਿ ਉਹ ਇਸ ਸੜਕ ਦੀ ਹਾਲਤ ਵਿਚ ਸੁਧਾਰ ਲਈ ਲੋੜੀਂਦੇ ਉਪਰਾਲੇ ਕਰਨਗੇ ਅਤੇ ਦੋਵਾਂ ਪਿੰਡਾਂ ਵਿਚ ਸਫਾਈ ਲਈ ਵੀ ਅਧਿਕਾਰੀਆਂ ਨਾਲ ਸੰਪਰਕ ਕਰਨਗੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਯੂਥ ਆਗੂ ਸਤਿੰਦਰ ਗਿੱਲ, ਡਾ. ਮੇਜਰ ਸਿੰਘ, ਪ੍ਰੇਮ ਸਿੰਘ, ਮਲਕੀਤ ਸਿੰਘ ਕੰਡਾਲਾ, ਗੁਰਜੰਟ ਸਿੰਘ ਕੁਰੜੀ, ਰੁਲਦਾ ਕੰਡਾਲਾ , ਬਲਜੀਤ ਸਿੰਘ ਜਗਤਪੁਰ , ਕਰਨੈਲ ਸਿੰਘ , ਸੁਖਮਿੰਦਰ ਸਿੰਘ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *