ਕਾਂਗਰਸ ਸਰਕਾਰ ਖਾਲੀ ਖਜ਼ਾਨੇ ਦਾ ਰੌਲਾ ਪਾ ਕੇ ਪੰਜਾਬੀਆਂ ਨੂੰ ਮੂਰਖ ਬਣਾ ਰਹੀ ਹੈ: ਸੁਖਬੀਰ ਬਾਦਲ

ss1

ਕਾਂਗਰਸ ਸਰਕਾਰ ਖਾਲੀ ਖਜ਼ਾਨੇ ਦਾ ਰੌਲਾ ਪਾ ਕੇ ਪੰਜਾਬੀਆਂ ਨੂੰ ਮੂਰਖ ਬਣਾ ਰਹੀ ਹੈ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋ ਵਧਾਏ ਟੈਕਸਾਂ ਅਤੇ ਬਿਜਲੀ ਦਰਾਂ ਵਿਚ ਕੀਤੇ ਵਾਧੇ ਕਰਕੇ ਸਰਕਾਰੀ ਆਮਦਨ ਘਟੀ ਨਹੀਂ, ਵਧੀ ਹੈ

ਮੁੱਲਾਂਪੁਰ ਦਾਖਾ (ਲੁਧਿਆਣਾ), (ਪ੍ਰੀਤੀ ਸ਼ਰਮਾ) 14 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਬਚਣ ਲਈ ਖਜ਼ਾਨਾ ਖਾਲੀ ਹੋਣ ਦੇ ਝੂਠੇ ਬਹਾਨੇ ਘੜ ਰਹੀ ਹੈ ਜਦਕਿ ਬਿਜਲੀ ਦਰਾਂ ਵਿਚ ਵਾਧਾ ਕਰਕੇ ਅਤੇ ਲੋਕਾਂ ਉੱਤੇ ਟੈਕਸਾਂ ਦਾ ਬੋਝ ਵਧਾ ਕੇ ਇਸ ਨੇ ਆਪਣੀ ਆਮਦਨ ਪਹਿਲਾਂ ਨਾਲੋਂ ਵਧਾਈ ਹੈ
ਇੱਥੇ ਇੱਕ ਭਰਵੀਂ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਵਾਰ ਵਾਰ ਪੈਸੇ ਦੀ ਕਮੀ ਦਾ ਰੌਲਾ ਪਾ ਕੇ ਪੰਜਾਬੀਆਂ ਨੂੰ ਧੋਖਾ ਦੇ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਉਹਨਾਂ ਨੇ ਸ਼ਰਾਬ ਦੀ ਵਿਕਰੀ (5500 ਕਰੋੜ ਰੁਪਏ) ਅਤੇ ਰਜਿਸਟਰੀਆਂ (3 ਹਜ਼ਾਰ ਕਰੋੜ ਰੁਪਏ) ਤੋਂ ਇਕੱਠੇ ਹੋਏ ਮਾਲੀਏ ਨਾਲ ਆਪਣੀ ਆਮਦਨ ਨੂੰ ਵਧਾਇਆ ਹੈ ਉਹਨਾਂ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਿਚ 12 ਫੀਸਦੀ ਵਾਧਾ ਕੀਤਾ ਜਾ ਚੁੱਕਿਆ ਹੈ ਇਹ ਵੀ ਅੰਦਾਜ਼ਾ ਹੈ ਕਿ ਸਰਕਾਰ ਵੈਟ, ਸੇਲਜ਼ ਟੈਕਸ ਅਤੇ ਜੀਐਸਟੀ ਤੋਂ ਪਹਿਲਾਂ ਨਾਲੋਂ ਵੱਧ ਕਮਾਈ ਕਰੇਗੀ ਫਿਰ ਕਿਸ ਤਰਾਂ ਇਹ ਸਰਕਾਰ ਦਾਅਵਾ ਕਰ ਸਕਦੀ ਹੈ ਕਿ ਇਸ ਦਾ ਖਜ਼ਾਨਾ ਖਾਲੀ ਹੈ?
ਸਰਦਾਰ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਉੱਤੇ ਨਵੇਂ ਟੈਕਸ ਲਗਾ ਕੇ ਆਪਣਾ ਮਾਲੀਆ ਤਾਂ ਵਧਾ ਲਿਆ ਹੈ , ਪਰ ਲੋਕਾਂ ਨੂੰ ਇਹ ਅਜੇ ਵੀ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਇਨਕਾਰ ਕਰ ਰਹੀ ਹੈਉਹਨਾਂ ਕਿਹਾ ਕਿ ਮਾਨਸਾ ਵਿਚ ਇੱਕ ਨਕਲੀ ਜਿਹਾ ਸਮਾਗਮ ਕਰਨ ਮਗਰੋ ਇਹ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਤੋਂ ਪਹਿਲਾਂ ਹੀ ਮੁੱਕਰ ਚੁੱਕੀ ਹੈ ਇਹ ਲੋਕਾਂ ਨੂੰ ਘਰ ਘਰ ਨੌਕਰੀ ਸਕੀਮ ਤਹਿਤ ਰੁਜ਼ਗਾਰ ਦੇਣ ਵਿਚ ਵੀ ਨਾਕਾਮ ਸਾਬਿਤ ਹੋਈ ਹੈ ਇੰਨਾ ਹੀ ਨਹੀਂ ਪਿਛਲੇ ਇੱਕ ਸਾਲ ਤੋਂ ਲੋਕਾਂ ਨੂੰ ਆਟਾ ਦਾਲ, ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਵੀ ਇਨਕਾਰ ਕਰ ਰਹੀ ਹੈ
ਲੋਕਾਂ ਨੂੰ ਮੌਜੂਦਾ ਸਰਕਾਰ ਵੱਲੋਂ ਉਹਨਾਂ ਨਾਲ ਕੀਤੇ ਜਾ ਰਹੇ ਵਿਵਹਾਰ ਦੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨਾਲ ਤੁਲਨਾ ਕਰਨ ਲਈ ਆਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਸੀ ਮੈਂ ਸੂਬੇ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਵਾਅਦਾ ਕੀਤਾ ਸੀ ਕਾਂਗਰਸੀ ਕਹਿੰਦੇ ਸੀ ਕਿ ਮੈਂ ਝੂਠ ਬੋਲ ਰਿਹਾ ਹਾਂ ਪਰ ਮੈਂ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਇਸ ਕਾਰਜ ਨੂੰ ਸਫਲ ਬਣਾਇਆ ਇਸੇ ਤਰਾਂ ਸਾਰੇ ਸ਼ਹਿਰਾਂ ਅਤੇ ਕਸਬਿਆਂ ਨੂੰ ਚਾਰ ਮਾਰਗੀ ਸੜਕਾਂ ਨਾਲ ਜੋੜਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਪੰਜਾਬ ਵਿਚ ਸੜਕੀ ਨੈਟਵਰਕ ਉੱਤੇ 30 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਸਨ
ਮੁੱਲਾਂਪੁਰ ਦਾਖਾ ਹਲਕੇ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਅੱਯਾਲੀ ਦੁਆਰਾ ਹਲਕੇ ਵਿਚ ਕੀਤਾ ਗਿਆ ਕੰਮ ਇੰਨਾ ਨਿਵੇਕਲਾ ਸੀ ਕਿ ਦੂਜੇ ਵੀ ਇਸ ਦੀ ਨਕਲ ਕਰਦੇ ਸਨ ਉਹਨਾਂ ਕਿਹਾ ਕਿ ਅੱਯਾਲੀ ਜੀ ਨੇ ਵਿਗਿਆਨਿਕ ਤਕਨੀਕਾਂ ਦੀ ਮੱਦਦ ਨਾਲ ਪਿੰਡਾਂ ਦੇ ਟੋਭੇ ਸਾਫ ਕਰਨ ਦਾ ਇਕ ਪ੍ਰਾਜੈਕਟ ਸ਼ੁਰੂ ਕੀਤਾ ਸੀ, ਜਿਸ ਨੂੰ ਸਰਕਾਰ ਨੇ ਸੂਬੇ ਦੇ ਦੂਜੇ ਹਿੱਸਿਆਂ ਵਿਚ ਵੀ ਇੰਨਬਿੰਨ ਲਾਗੂ ਕੀਤਾ ਸੀ ਮਨਪ੍ਰੀਤ ਅੱਯਾਲੀ ਦੁਆਰਾ ਬਣਾਏ ਪਾਰਕਾਂ, ਖੁੱਲੇ ਜਿੰਮਾਂ ਅਤੇ ਦੂਜੀਆਂ ਸਹੂਲਤਾਂ ਨੇ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਉਸਾਰੂ ਤਬਦੀਲੀਆਂ ਲਿਆਂਦੀਆਂ ਹਨ ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਆ ਰਹੀਆਂ ਚੋਣਾਂ ਦੌਰਾਨ ਲੋਕ ਅੱਯਾਲੀ ਦੇ ਦੁਆਰਾ ਕੀਤੇ ਕੰਮਾਂ ਦੀ ਕਾਂਗਰਸ ਸਰਕਾਰ ਦੀ ਜ਼ੀਰੋ ਕਾਰਗੁਜ਼ਾਰੀ ਨਾਲ ਤੁਲਨਾ ਕਰਨਗੇ
ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਵਿੱਤ ਮੰਤਰੀ ਆਪਣੇ ਦਫਤਰ ਨੂੰ ਚਮਕਾਉਣ ਲਈ 50 ਲੱਖ ਰੁਪਏ ਖਰਚ ਕਰਦੇ ਹਨ ਤਾਂ ਸੂਬੇ ਦਾ ਖ਼ਜ਼ਾਨਾ ਖਾਲੀ ਨਹੀਂ ਹੁੰਦਾ ਉਹਨਾਂ ਕਿਹਾ ਕਿ ਇਸੇ ਤਰਾਂ 25 ਸਿਆਸੀ ਨਿਯੁਕਤੀਆਂ ਕਰਨ ਉੱਤੇ ਵੀ ਸਰਕਾਰ ਦਾ ਖ਼ਜ਼ਾਨਾ ਖਾਲੀ ਨਹੀਂ ਹੁੰਦਾਪਰ ਜਦੋਂ ਲੋੜਵੰਦਾਂ ਨੂੰ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਜਾਂ ਵਜ਼ੀਫੇ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕੋਲ ਪੈਸੇ ਮੁੱਕ ਜਾਂਦੇ ਹਨ
ਸਰਦਾਰ ਮਜੀਠੀਆ ਨੇ ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਪੁੱਛਿਆ ਕਿ ਕੀ ਡੀਐਸਪੀ ਦੀ ਨੌਕਰੀ ਦੇਣ ਵਾਸਤੇ ਉਸ ਨੂੰ ਆਪਣੇ ਪਰਿਵਾਰ ਤੋਂ ਵੱਧ ਕੋਈ ਲੋੜਵੰਦ ਨਹੀਂ ਲੱਭਿਆ? ਉਹਨਾਂ ਕਿਹਾ ਕਿ ਬਿੱਟੂ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਦੇ ਭਰਾ ਨੂੰ ਨੌਕਰੀ ਦੇਣ ਵੇਲੇ ਉਮਰ ਅਤੇ ਅਕਾਦਮਿਕ ਯੋਗਤਾ ਵਰਗੀਆਂ ਸਾਰੀਆਂ ਸ਼ਰਤਾਂ ਨੂੰ ਕਿਉਂ ਛਿੱਕੇ ਟੰਗ ਦਿੱਤਾ ਗਿਆ?

Share Button

Leave a Reply

Your email address will not be published. Required fields are marked *