ਕਾਂਗਰਸ ਵਿਧਾਇਕ ਗਿਲਜ਼ੀਆਂ ਨੇ ਦਿੱਤਾ ਅਸਤੀਫ਼ਾ, ਕੈਬਨਿਟ ਵਿਚ ਸ਼ਾਮਿਲ ਨਾ ਕੀਤੇ ਜਾਣ ਤੋਂ ਹੋਏ ਨਾਰਾਜ਼

ss1

ਕਾਂਗਰਸ ਵਿਧਾਇਕ ਗਿਲਜ਼ੀਆਂ ਨੇ ਦਿੱਤਾ ਅਸਤੀਫ਼ਾ, ਕੈਬਨਿਟ ਵਿਚ ਸ਼ਾਮਿਲ ਨਾ ਕੀਤੇ ਜਾਣ ਤੋਂ ਹੋਏ ਨਾਰਾਜ਼

ਅੱਜ ਹੀ ਹੋਏ ਕੈਬਨਿਟ ਵਿਸਤਾਰ ਦੇ ਐਲਾਨ ਮਗਰੋਂ ਕਾਂਗਰਸ ਪਾਰਟੀ ਵਿਚ ਬਗਾਵਤ ਦਾ ਮੁੱਢ ਬੰਨ੍ਹਦਿਆਂ ਵਿਧਾਇਕ ਸ: ਸੰਗਤ ਸਿੰਘ ਗਿਲਜੀਆਂ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕੁਲ ਹਿੰਦ ਕਾਂਗਰਸ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।
ਅਜੇ ਉਨ੍ਹਾਂ ਵੱਲੋਂ ਵਿਧਾਇਕ ਦੇ ਅਹੁਦੇ ਤੁੋਂ ਅਸਤੀਫ਼ਾ ਦੇਣ ਦੀ ਸੂਚਨਾ ਨਹੀਂ ਹੈ।
ਟਾਂਡਾ ਉੜਮੁੜ ਤੋਂ ਵਿਧਾਇਕ ਸ: ਗਿਲਜੀਆਂ ਨੇ ਕਿਹਾ ਹੈ ਕਿ ਕੈਬਨਿਟ ਦੇ ਵਿਸਤਾਰ ਦੌਰਾਨ ਪੱਛੜੇ ਵਰਗ ਨੂੰ ਅਣਗੌਲਿਆਂ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਤੀਜੀ ਵਾਰ ਚੋਣ ਜਿੱਤੇ ਸ: ਗਿਲਜੀਆਂ ਦਾ ਨਾਂਅ ਉਨ੍ਹਾਂ ਕਾਂਗਰਸ ਵਿਧਾਇਕਾਂ ਵਿਚ ਸ਼ਾਮਿਲ ਸੀ ਜਿਨ੍ਹਾਂ ਨੂੰ ਕੈਬਨਿਟ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ ‘ਫਰੰਟ ਰਨਰ’ ਮੰਨਿਆ ਜਾ ਰਿਹਾ ਸੀ।

Share Button

Leave a Reply

Your email address will not be published. Required fields are marked *