ਕਾਂਗਰਸ ਪਿੱਟ ਰਹੀ ਹੈ ਖਾਲੀ ਖਜ਼ਾਨੇ ਦਾ ਢੰਡੋਰਾ, ਸਰਕਾਰ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ : ਸੁਖਬੀਰ ਸਿੰਘ ਬਾਦਲ

ਕਾਂਗਰਸ ਪਿੱਟ ਰਹੀ ਹੈ ਖਾਲੀ ਖਜ਼ਾਨੇ ਦਾ ਢੰਡੋਰਾ, ਸਰਕਾਰ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤੀਆਂ ਪੋਲ ਖੋਲ੍ਹ ਰੈਲੀਆਂ ਤਹਿਤ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਰਹਿਨਮਾਈ ਹੇਠ ਹਲਕੇ ਦੀ ਇਕ ਵੱਡੀ ਰੈਲੀ ਕੂੰਮ ਕਲਾਂ ਵਿਖੇ ਹੋਈ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਵੱਡੇ ਵੱਡੇ ਜ਼ੁਲਮ ਕੀਤੇ ਹਨ।ਉਹਨਾਂ ਕਿਹਾ ਕਿ ਇਥੋਂ ਤੱਕ ਕਿ ਸਾਡੇ ਗੁਰੂ ਘਰਾਂ ਤੇ ਹਮਲੇ ਕਰਕੇ ਉਹਨਾਂ ਨੂੰ ਤਬਾਹ ਕੀਤਾ। ਕਾਂਗਰਸ ਨੇ ਅਤੇ ਆਪ ਵਾਲਿਆਂ ਨੇ ਝੂਠ ਬੋਲ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਜੋ ਕੀਤੇ ਸਾਰੇ ਵਾਅਦਿਆਂ ਤੇ ਪੂਰੀ ਨਹੀਂ ਉੱਤਰੀ ਉਹਨਾਂ ਕਿਹਾ ਕਿ  ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਉਹਨਾਂ ਦਾ ਅਕਸ ਖਰਾਬ ਕੀਤਾ। ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਲੋਕਾਂ ਵਿੱਚ ਨਹੀਂ ਜਾ ਸਕਦਾ ਉਹ ਲੋਕਾਂ ਦਾ ਭਲਾ ਕਿਵੇਂ ਕਰ ਸਕਦਾ ਹੈ। ਉਹਨਾਂ ਕਿਹਾ ਕਿ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਪੂਰੀ ਤਰਾਂ ਸਫਾਇਆ ਕਰ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹਰ ਵਰਗ ਨਾਲ ਧੱਕਾ ਹੋ ਰਿਹਾ ਹੈ।
ਉਹਨਾਂ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਵੱਲੋਂ ਬੰਦ ਕੀਤਾ ਵਰਲਡ ਕਬੱਡੀ ਕੱਪ ਅਕਾਲੀ ਦਲ ਵੱਲੋਂ ਛੇਤੀ ਕਰਾਇਆ ਜਾਏਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਸਰਕਾਰੀ ਧੱਕਿਆਂ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸਾਰੇ ਵਰਗਾਂ ਨੂੰ ਨਾਲ ਲੈ ਕੇ 20 ਮਾਰਚ ਨੂੰ ਪੰਜਾਬ ਅਸੈਂਬਲੀ ਦਾ ਘਿਰਾਓ ਕਰੇਗਾ। ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਦੇ ਬਿਆਨਾਂ ਤੇ ਵਿਅੰਗ ਕਰਦਿਆਂ ਕਿਹਾ ਕਿ ਇਕ ਮੰਤਰੀ ਦਾ ਕਹਿਣਾ ਕਿ ਖਜ਼ਾਨਾ ਖਾਲੀ ਹੈ ਅਤੇ ਦੂਜਾ ਮੰਤਰੀ ਕਹਿੰਦਾ ਹੈ ਕਿ ਉਸ ਨੇ ਸ਼ਹਿਰਾਂ ਵਾਸਤੇ 3 ਹਜ਼ਾਰ ਕਰੋੜ ਰੁਪਇਆ ਵੰਡ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੱਚੀ ਪੱਚੀ ਸਲਾਹਕਾਰ ਲਗਾਉਣ ਵੇਲੇ ਖਜਾਨਾ ਕਿੱਥੋਂ ਆ ਜਾਂਦਾ ਹੈ। ਉਹਨਾਂ ਕਿਹਾ ਕਿ ਰੇਤ ਮਾਫੀਏ ਨੂੰ ਬੰਦ ਕਰਨ ਲਈ ਵੱਡੇ ਮਗਰਮੱਛਾਂ ਨੂੰ ਫੜਨਾ ਪਵੇਗਾ। ਉਹਨਾਂ ਨੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਹੋਏ ਧੱਕਿਆਂ ਨੂੰ ਲੋਕਤੰਤਰ ਦਾ ਕਤਲ ਦੱਸਿਆ। ਹਲਕਾ ਵਿਧਾਇਕ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਵੇਲੇ ਸੜਕਾਂ ਦੇ ਜਾਲ ਵਛਾਏ ਗਏ, ਬਿਜਲੀ ਵਾਧੂ ਕੀਤੀ ਗਈ ਪਰ ਕਾਂਗਰਸ ਸਰਕਾਰ ਨੇ ਅਉਦਿਆਂ ਹੀ ਲੋਕਾਂ ਉੱਤੇ ਬਿਜਲੀ ਦੇ ਬਿੱਲ ਲਾਉਣ ਦਾ ਐਲਾਨ ਕਰ ਦਿੱਤਾ, ਸੇਵਾ ਕੇਂਦਰ, ਥਰਮਲ ਪਲਾਂਟ ਬੰਦ ਕਰ ਦਿੱਤੇ। ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਰੇਸ ਕੋਰਸ ਰੋਕ ਦਿੱਤਾ ਤੇ ਸਾਈਕਲ ਵੈਲੀ ਦਾ ਕੰਮ ਵੀ ਠੱਪ ਕਰ ਦਿੱਤਾ। ਰੈਲੀ ਨੂੰ ਜਥੇਦਾਰ ਰਣਜੀਤ ਸਿੰਘ ਤਲਵੰਡੀ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਸਿਮਰਨਜੀਤ ਸਿੰਘ ਢਿੱਲੋਂ, ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ ਖੰਡ ਮਿੱਲ ਬੁੱਢੇਵਾਲ, ਸੰਤਾ ਸਿੰਘ ਉਮੈਦਪੁਰੀ, ਬਾਬਾ ਜਗਰੂਪ ਸਿੰਘ, ਗੁਰਚਰਨ ਸਿੰਘ ਮੇਹਰਬਾਨ, ਬਿਕਰਮਜੀਤ ਸਿੰਘ ਚੀਮਾ ਭਾਜਪਾ, ਕੇ ਐਸ ਮੱਖਣ, ਡਾ. ਨਛੱਤਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਰੈਲੀ ਵਿੱਚ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਦਰਸ਼ਨ ਸਿੰਘ ਸ਼ਿਵਾਲਿਕ, ਮਨਪ੍ਰੀਤ ਸਿੰਘ ਇਯਾਲੀ, ਈਸ਼ਰ ਸਿੰਘ ਮੇਹਰਬਾਨ, ਜਗਜੀਵਨ ਸਿੰਘ ਖੀਰਨੀਆਂ, ਇਕਬਾਲ ਸਿੰਘ ਝੂੰਦਾ, ਪ੍ਰੋ. ਗੁਰਬਖਸ਼ ਸਿੰਘ ਬੀਜਾ, ਭਾਗ ਸਿੰਘ ਮਾਨਗੜ੍ਹ, ਪਵਨ ਕੁਮਾਰ ਟਿੱਕੂ, ਕਰਮਜੀਤ ਸਿੰਘ ਗਰੇਵਾਲ ਖਾਸੀ ਕਲਾਂ, ਹਰਚਰਨ ਸਿੰਘ ਜੌਨੇਵਾਲ, ਕੁਲਵੰਤ ਸਿੰਘ ਕਾਂਤੀ ਸਾਹਨੇਵਾਲ, ਸਰਪੰਚ ਰੁਲਦੂ ਰਾਮ ਭੈਰੋਮੁੰਨਾ,  ਸ਼ੇਰਜੰਗ ਸਿੰਘ ਢਿੱਲੋਂ, ਗਗਨਦੀਪ ਸਿੰਘ ਢਿੱਲੋਂ, ਤੇਜ ਸਿੰਘ ਗਰਚਾ, ਬਲਵਿੰਦਰ ਸਿੰਘ ਪ੍ਰਿਥੀਪੁਰ, ਪ੍ਰਧਾਨ ਰਵਿੰਦਰ ਸਿੰਘ ਲੱਖੀ ਕੂੰਮ ਕਲਾਂ, ਰਾਜਕਮਲ ਸਰਪੰਚ ਗਹਿਲੇਵਾਲ, ਸਰਪੰਚ ਸੁਰਜੀਤ ਸਿੰਘ ਪ੍ਰਤਾਪਗੜ੍ਹ, ਸਰਪੰਚ ਸਤਨਾਮ ਸਿੰਘ ਸ਼ੇਰੀਆਂ, ਜਸਵਿੰਦਰ ਸਿੰਘ ਬੁਆਲ ਹਿਯਾਤਪੁਰ, ਸਰਪੰਚ ਹਰਪ੍ਰਸ਼ਾਦ ਵਿਰਕ, ਜਸਦੀਪ ਜੱਜ ਉੱਪਲ, ਅਮਰਿੰਦਰ ਪੰਧੇਰ, ਨੰਬਰਦਾਰ ਜਸਵੀਰ ਸਿੰਘ ਚੌਂਤਾ, ਰਣਜੀਤ ਸਿੰਘ, ਸਰਬੀ ਗਰੇਵਾਲ, ਮਨਦੀਪ ਸਿੰਘ ਪੰਜੇਟਾ, ਕੁਲਦੀਪ ਸਿੰਘ ਬੁੱਢੇਵਾਲ, ਗੁਰਵਿੰਦਰ ਸਿੰਘ ਕੂੰਮ ਕਲਾਂ, ਹਰਭਗਵਾਨ ਸਿੰਘ ਸੰਧੂ ਭਾਗਪੁਰ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: