ਕਾਂਗਰਸ ਪਾਰਟੀ ਵੱਲੋਂ ਲੰਬੀ ਵਿਖੇ ਭਰਵੀਂ ਰੈਲੀ ਨਾਲ ਚੋਣ ਮੈਦਾਨ ਭਖਿਆ

ss1

ਕਾਂਗਰਸ ਪਾਰਟੀ ਵੱਲੋਂ ਲੰਬੀ ਵਿਖੇ ਭਰਵੀਂ ਰੈਲੀ ਨਾਲ ਚੋਣ ਮੈਦਾਨ ਭਖਿਆ

3-44 (7)
ਲੰਬੀ, 3 ਅਗਸਤ (ਆਰਤੀ ਕਮਲ) : ਕਾਂਗਰਸ ਪਾਰਟੀ ਵੱਲੋਂ ਲੰਬੀ ਵਿਖੇ ਭਰਵੀਂ ਰੈਲੀ ਕਰਨ ਨਾਲ ਹਲਕੇ ਵਿਚ ਚੋਣ ਮੈਦਾਨ ਹੁਣੇ ਤੋਂ ਹੀ ਪੂਰੀ ਤਰਾਂ ਭਖ ਗਿਆ ਹੈ । ਇਸ ਰੈਲੀ ਵਿਚ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਸ੍ਰੀ ਮੁਕਤਸਰ ਸਾਹਿਬ ਦੀ ਵਿਧਾਇਕਾ ਕਰਨ ਕੌਰ ਬਰਾੜ, ਪੀਪੀਸੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਸੀਨੀਅਰ ਆਗੂ ਜਗਪਾਲ ਸਿੰਘ ਅਬੁਲ ਖੁਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਦਕਿ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਨਜਰ ਆਇਆ । ਰੈਲੀ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ “ਜਾਗ ਪੰਜਾਬੀ ਜਾਗ, ਤੇਰੀ ਪੱਗ ਨੂੰ ਲੱਗਿਆ ਦਾਗ’’ ਟੋਟਕਾ ਬੋਲਦਿਆਂ ਕਿ ਕਿਹਾ ਹੁਣ ਇਤਿਹਾਸ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਅੰਦਰ ਆਉਣ ਵਾਲੀ ਕਾਂਗਰਸ ਸਰਕਾਰ ਇਕ ਨਵਾਂ ਇਤਹਾਸ ਸਿਰਜੇਗੀ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਆਉਣ ਵਾਲਾ ਮੈਨੀਫੈਸਟੋ ਪੰਜਾਬੀਆਂ ਅਤੇ ਨੌਜਵਾਨਾਂ ਲਈ ਪੜਾਈ, ਦਵਾਈ ਤੇ ਰੁਜਗਾਰ ਨੂੰ ਪਹਿਲ ਤੇ ਰੱਖ ਕੇ ਬਣਾਇਆ ਜਾਵੇਗਾ । ਆਪਣੇ ਪਰਿਵਾਰ ਬਾਰੇ ਬੋਲਦੇ ਉਹਨਾਂ ਆਪਣੇ ਚਾਚਾ ਸ: ਮਹੇਸ਼ਇੰਦਰ ਸਿੰਘ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਸਿਆਸਤ ਵਿੱਚ ਉਹ ਇਮਾਨਦਾਰ ਸਿਆਸਤਦਾਨ ਹਨ ਅਤੇ ਬਾਦਲ ਪਰਿਵਾਰ ਦਾ ਇਮਾਨਦਾਰ ਅਤੇ ਵੱਡਾ ਹਿੱਸਾ ਇਸ ਵਕਤ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ।

ਸਾਬਕਾ ਐਮਪੀ ਸਿੰਗਲਾ ਨੇ ਆਪ ਪਾਰਟੀ ਤੇ ਵਰਦਿਆਂ ਕਿਹਾ ਕਿ ਇਹ ਪਾਰਟੀ ਨਿਰਾ ਝੂਠ ਦਾ ਪੁਲੰਦਾ ਹੈ ਅਤੇ ਦਿੱਲੀ ਵਿਚ ਇਹ ਸਾਬਤ ਹੋ ਚੁੱਕਾ ਹੈ । ਇਸ ਪਾਰਟੀ ਨੇ ਦਿੱਲੀ ਵਾਸੀਆਂ ਨੂੰ 500 ਸਕੂਲ ਨਵੇਂ ਬਣਾਉਣ ਦਾ ਵਾਅਦਾ ਕੀਤਾ ਪਰ ਹਾਲੇ ਤੱਕ 5 ਸਕੂਲ ਨਹੀ ਬਣਾ ਸਕੀ । ਇਸੇ ਤਰਾਂ ਪਾਣੀ ਅਤੇ ਬਿਜਲੀ ਦੇ ਵਾਅਦਿਆਂ ਦੇ ਉਲਟ ਦਿੱਲੀ ਵਾਸੀਆਂ ਦਾ ਜੀਣਾ ਮੁਸ਼ਕਲ ਹੈ । ਉਹਨਾਂ ਕਿਹਾ ਕਿ ਨੌਟੰਕੀਬਾਜ ਸਾਰੇ ਇਸ ਪਾਰਟੀ ਵਿਚ ਮੋਹਰੀ ਬਣ ਰਹੇ ਹਨ ਅਤੇ ਇਹ ਪੰਜਾਬ ਦਾ ਭਲਾ ਕਦੀ ਨਹੀ ਕਰ ਸਕਦੇ । ਇਸ ਮੌਕੇ ਜਗਪਾਲ ਸਿੰਘ ਅਬੁਲ ਖੁਰਾਣਾ ਅਤੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਵੀ ਸੰਬੋਧਨ ਕੀਤਾ । ਸਟੇਜ ‘ਤੇ ਹਾਜਰੀ ਲਵਾਉਣ ਵਾਲਿਆਂ ਵਿੱਚ ਮਹੇਸ਼ਇੰਦਰ ਸਿੰਘ ਬਾਦਲ, ਗੁਰਬਾਜ ਵਣਵਾਲਾ, ਮੋਹਨ ਸਿੰਘ ਕੱੱਟਿਆਂਵਾਲੀ ਬਲਾਕ ਪ੍ਰਧਾਨ ਲੰਬੀ, ਗੁਰਜੀਤ ਸਿੰਘ ਆਲਮਵਾਲਾ, ਨੱਥੂ ਰਾਮ ਗਾਂਧੀ, ਮੱਖਣ ਸਿੰਘ ਨੰਦਗੜ, ਦਿਲਬਾਗ ਪਿੰਡ ਮਲੋਟ, ਪਿੰਟਾ ਅਹੂਜਾ ਮਲੋਟ, ਰਸ਼ਪਾਲ ਸਿੰਘ ਸਰਪੰਚ, ਏਕਮਦੀਪ ਸਿੰਘ ਵਨਵਾਲਾ, ਗੁਰਲਾਲ ਪੰਜਾਵਾ, ਗੱਗੀ ਸ਼ਰਮਾ ਅਤੇ ਗੁਰਸੇਵਕ ਲੰਬੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।

Share Button

Leave a Reply

Your email address will not be published. Required fields are marked *