Tue. Apr 23rd, 2019

ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਰਾਜਪੁਰਾ ਦੇ ਖਿਲਾਫ ਦਿੱਤਾ ਧਰਨਾ ਤੇ ਕੀਤਾ ਰੋਸ਼ ਪ੍ਰਦਰਸ਼ਨ

ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਰਾਜਪੁਰਾ ਦੇ ਖਿਲਾਫ ਦਿੱਤਾ ਧਰਨਾ ਤੇ ਕੀਤਾ ਰੋਸ਼ ਪ੍ਰਦਰਸ਼ਨ

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਨਗਰ ਕੌਂਸਲ ਦੇ ਦਫਤਰ ਮੂਹਰੇ ਰਾਜਪੁਰਾ ਦੇ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਰਾਜਪੁਰਾ ਦੇ ਕਾਂਗਰਸੀ ਕਾਰਕੂੰਨਾ ਅਤੇ ਸ਼ਹਿਰ ਦੇ ਆਮ ਲੋਕਾ ਵਲੋਂ ਧਰਨਾ ਪ੍ਰਦਰਸ਼ਨ ਕੀਤਾ । ਇਹ ਧਰਨਾ ਪ੍ਰਦਰਸ਼ਨ ਨਗਰ ਕੌਂਸਲ ਰਾਜਪੁਰਾ ਵਲੋਂ ਕੀਤੇ ਜਾ ਰਹੇ ਸ਼ਹਿਰ ਰਾਜਪੁਰਾ ਦੇ ਵਿਕਾਸ ਦੇ ਦਾਅਵਿਆ ਨੂੰ ਝੂਠਲਾਂਦਿਆ ਨਗਰ ਕੌਂਸਲ ਦੀ ਭੈੜੀ ਕਾਰਗੁਜਾਰੀ ਕਾਰਨ ਸ਼ਹਿਰ ਦੇ ਕਈ ਵਾਰਡਾ ਵਿੱਚ ਸਿਵਰੇਜ ਦੀਆਂ ਸਮਸਿਆਵਾਂ ਗੰਦੇ ਪਾਣੀ ਦਾ ਘਰਾ ਵਿੱਚ ਸਪਲਾਈ ਹੋਣਾ ਅਤੇ ਸੜਕਾ ਤੇ ਘੁੁਮਦੇ ਅਵਾਰਾ ਪਸ਼ੁਆ ਕਾਰਨ ਰੋਜਾਨਾ ਆਮ ਲੋਕਾ ਦੇ ਜਾਨੀ ਨੁਕਸਾਨ ਹੋਣ ਦੇ ਰੋਸ਼ ਵਿੱਚ ਦਿਤਾ ਗਿਆ।

ਧਰਨੇ ਦੀ ਅਗਵਾਈ ਕਰ ਰਹੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਮੌਕੇ ਪੱਤਰਕਾਰਾ ਨਾਲ ਗਲਬਾਤ ਦੌਰਾਨ ਦਸਿਆ ਕਿ ਸਾਡੇ ਵਲੋਂ ਪਹਿਲਾ ਵੀ ਦੋ ਵਾਰੀ ਨਗਰ ਕੌਂਸਲ ਮੂਹਰੇ ਕਈ ਸਮਸਿਆਵਾਂ ਨੂੰ ਲੈ ਕੇ ਧਰਨਾ ਦਿਤਾ ਗਿਆ ਸੀ ਅਤੇ ਅੱਜ ਫਿਰ ਇਹ ਨੌਬਤ ਆਈ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਅਤੇ ਪ੍ਰਧਾਨ ਮਿਲਕੇ ਸ਼ਹਿਰ ਦੇ ਝੂਠੇ ਦਾਅਵੇ ਪੇਸ਼ ਕਰ ਆਮ ਜਨਤਾ ਦਾ ਪੈਸਾ ਲੁਟ ਰਹੇ ਹਨ ਜਿਸ ਦਾ ਸਾਡੀ ਸਰਕਾਰ ਆਉਣ ਤੇ ਉਹਨਾਂ ਤੋਂ ਪੂਰਾ ਹਿਸਾਬ ਲਿਆ ਜਾਵੇਗਾ।ਇਸ ਰੋਸ਼ ਪ੍ਰਦਰਸ਼ਨ ਧਰਨੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਵਾਇਸ ਪ੍ਰਧਾਨ ਭੁਪਿੰਦਰ ਸੈਣੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ੍ਰ. ਗੁਰਿੰਦਰ ਸਿੰਘ ਦੁਆ ਅਤੇ ਮੁਰਲੀ ਅਰੋੜਾ, ਕੌਂਸਲਰ ਰੂਬੀ ਟੱਨੀ, ਕੌਂਸਲਰ ਸੰਜੀਵ ਮਿੱਤਲ, ਸੁਰਿੰਦਰ ਮੁੱਖੀ, ਰਾਜਪੁਰਾ ਬਲਾਕ ਦੇ ਜਨਰਲ ਸਕੱਤਰ ਚਰਨਜੀਤ ਕਪੂਰ (ਚੰਨੀ), ਕਾਂਗਰਸੀ ਆਗੂ ਫਕੀਰ ਚੰਦ, ਬਲਜਿੰਦਰ ਗੁਪਤਾ, ਤਰਸ਼ੇਮ ਜੋਸ਼ੀ, ਰਾਜ ਕੁਮਾਰ ਗਿੱਲ, ਸ਼ੁਸ਼ੀਲ ਅਰੋੜਾ ਠੇਕੇਦਾਰ, ਚਰਨਕਮਲ ਧੀਮਾਨ, ਯੁਗੇਸ਼ ਗੋਲਡੀ, ਇੰਟਕ ਦੇ ਆਗੂ ਅਛਬਲ ਚੋਧਰੀ, ਅਸ਼ੋਕ ਅਰੋੜਾ, ਅਨਿਲ ਟੱਨੀ, ਪਵਨ ਪਿੰਕਾ ਤੇ ਹੋਰ ਪੁਰਾਣੇ ਤੇ ਨਵੇਂ ਕਾਂਗਰਸੀ ਵਰਕਰ ਤੇ ਆਗੂ ਸਾਰੇ ਵਾਰਡਾ ਤੋਂ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *

%d bloggers like this: