ਕਾਂਗਰਸ ਪਾਰਟੀ ਦੇ 3 ਰਾਜਾਂ ਵਿੱਚ ਜਿੱਤਣ ਦੀ ਖੁਸ਼ੀ ’ਚ ਕਾਂਗਰਸੀ ਆਗੂਆਂ ਨੇ ਮੁਸਲਮਾਨ ਭਾਈਚਾਰੇ ਨਾਲ ਵੰਡੇ ਲੱਡੂ

ਕਾਂਗਰਸ ਪਾਰਟੀ ਦੇ 3 ਰਾਜਾਂ ਵਿੱਚ ਜਿੱਤਣ ਦੀ ਖੁਸ਼ੀ ’ਚ ਕਾਂਗਰਸੀ ਆਗੂਆਂ ਨੇ ਮੁਸਲਮਾਨ ਭਾਈਚਾਰੇ ਨਾਲ ਵੰਡੇ ਲੱਡੂ

ਲੁਧਿਆਣਾ 11 ਦਸੰਬਰ (ਬਿਊਰੋ): ਪੰਜਾਬ ਪ੍ਰਦੇਸ਼ ਕਾਂਗਰਸ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਅਤੇ ਪੰਜਾਬ ਕਾਂਗਰਸ ਘੱਟ ਗਿਣਤੀ ਸੈਲ ਦੇ ਜਨਰਲ ਸਕੱਤਰ ਅਨਵਰ ਅਲੀ ਦੀ ਅਗਵਾਈ ਹੇਠ ਵਾਰਡ ਨੰਬਰ 70 ਦੇ ਪੰਜਾਬ ਮਾਤਾ ਨਗਰ ਵਿਖੇ ਰਾਜਸਥਾਨ, ਮਧ ਪ੍ਰਦੇਸ਼ ਅਤੇ ਛਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਮੁਸਲਮਾਨ ਭਾਈਚਾਰੇ ਨਾਲ ਵੰਡੇ ਲੱਡੂ।
ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਭ ਵਰਕਰਾਂ ਦੀ ਮਿਹਨਤ ਦਾ ਫ਼ਲ ਹੈ ਅਤੇ ਚੋਣਾਂ ਵਿੱਚ ਮਿਲੀ ਜਿੱਤ ਦਾ ਸਿਹਰਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਂਦਾ ਹੈ !
ਸ੍ਰ ਮੰਡ ਨੇ ਅੱਗੇ ਦੱਸਿਆ ਕਿ ਦੇਸ਼ ਭਾਜਪਾ ਮੁਕਤ ਹੋ ਰਿਹਾ ਹੈ ਅਤੇ 2019 ਦੀਆਂ ਚੋਣਾਂ ਵਿੱਚ ਭਾਜਪਾ ਦਾ ਪੂਰੀ ਤਰ੍ਹਾਂ ਨਾਲ ਪੱਤਾ ਸਾਫ਼ ਹੋਵੇਗਾ। ਭਾਰਤ ਦੇ ਲੋਕ ਰਾਹੁਲ ਦੀ ਨੀਤੀਆਂ ਤੋਂ ਖੁੱਸ ਹਨ। ਅਸੀਂ ਸਾਰੇ ਇਤਿਹਾਸਕ ਜਿੱਤ ਤੇ ਰਾਜਸਥਾਨ, ਮਮਧ ਪ੍ਰਦੇਸ਼ ਅਤੇ ਛਤੀਸਗੜ੍ਹ ਦੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਭਾਰਤ ਭਰ ਵਿੱਚ ਜਿੱਤ ਦੀ ਖੁਸ਼ੀ ਤੋਂ ਬਾਅਦ ਵਿਆਹ ਵਰਗੇ ਮਾਹੌਲ ਪੈਦਾ ਹੋਏ ਹਨ !
ਇਸ ਖੁਸ਼ੀ ਦੇ ਮੌਕੇ ਤੇ ਕਾਂਗਰਸੀ ਆਗੂਆਂ ਵਲੋਂ ਹਵਾ ਵਿੱਚ ਗੁਬਾਰੇ ਵੀ ਛੱਡੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਵਜੋਤ ਸਿੰਘ, ਨੇਪਾਲ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਅਕਾਸ਼ ਬਹਾਦਰ, ਰਾਜੂ ਸਾਹ, ਰਾਧੇ ਸੰਕਰ, ਰਣਜੀਤ ਪਟਨਾ, ਗੁਰਪ੍ਰੀਤ ਸਿੰਘ ਧਾਂਦਰਾ, ਰੋਸਨ, ਨਵੀਸ ਮੁਹੰਮਦ, ਮੁਹੰਮਦ ਨ ਫਿਰੋਜ਼ਾਬਾਦ,, ਸੋਨੀ ਸਰਮਾ, ਰਾਜੂ ਸਾਹ, ਸਿਵ ਰਾਜ ਕੁਮਾਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: