Wed. Jun 19th, 2019

ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਲੱਡੂ ਵੰਡੇ

ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਲੱਡੂ ਵੰਡੇ

ਰੂਪਨਗਰ, 12 ਦਸੰਬਰ (ਸ਼ਰਮਾ) – ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਮੋਰਿੰਡਾ ਵਿਖੇ ਜਸਪਾਲ ਸਿੰਘ ਰੀਹਲ ਵਾੲਿਸ ਚੇਅਰਮੈਨ ਓ ਬੀ ਸੀ ਵਿਭਾਗ ਪੰਜਾਬ ਕਾਂਗਰਸ ਦੇ ਦਫਤਰ ਵਿਖੇ ਲੱਡੂ ਵੰਡੇ ਗੲੇ। ੲਿਸ ਮੌਕੇ ਓ ਬੀ ਸੀ ਵਿਭਾਗ ਪੰਜਾਬ ਕਾਂਗਰਸ ਦੇ ਸੂਬਾ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਬਿੱਲਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ੲਿਕੱਠੇ ਹੋੲੇ ਵਰਕਰ ਅਤੇ ਅਾਗੂ ਸਾਹਿਬਾਨ ਨੇ ਡਾ.ਬਿੱਲਾ ਦਾ ਮੂੰਹ ਮਿੱਠਾ ਕਰਵਾੲਿਅਾ। ਡਾ.ਬਿੱਲਾ ਨੇ ਕਿਹਾ ਕਿ ਪੰਜ ਰਾਜਾਂ ਵਿੱਚੋ ਕਾਂਗਰਸ ਪਾਰਟੀ ਨੇ ਰਾਜਸਥਾਨ, ਛੱਤੀਸਗੜ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ ਅਤੇ ਬਾਕੀ ਦੋ ਰਾਜਾਂ ਵਿੱਚ ਵੀ ਵਧੀਅਾ ਪ੍ਰਦਰਸ਼ਨ ਕੀਤਾ ਹੈ। ਡਾ.ਬਿੱਲਾ ਨੇ ਕਿਹਾ ਕਿ ਜਨਤਾ ਵੱਲੋਂ ਮਿਲੇ ਇਸ ਸਮਰੱਥਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ 2019 ਵਿੱਚ ਮਾਣਯੋਗ ਸ਼੍ਰੀ ਰਾਹੁਲ ਗਾਂਧੀ ਦੀ ਯੋਗ ਅਗਵਾਈ ਹੇਠ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ੳੁਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਜਨਤਾ ਦਾ ਵਿਰੋਧ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ। ਮੋਦੀ ਸਰਕਾਰ ਦੁਆਰਾ ਲਾਗੂ ਕੀਤੀ ਨੋਟਬੰਦੀ ਨੇ ਦੇਸ਼ ਨੂੰ 50 ਸਾਲ ਪਿੱਛੇ ਧੱਕ ਦਿੱਤਾ ਹੈ ਅਤੇ ਜੀ.ਐਸ.ਟੀ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਕੇ ਵਪਾਰ ਨੂੰ ਕੰਗਾਲੀ ਦੇ ਕਗਾਰ ਉੱਤੇ ਖੜ੍ਹਾ ਕਰ ਦਿੱਤਾ ਹੈ। ਮੋਦੀ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਕੇਵਲ ਜੁਮਲੇਬਾਜ਼ੀ ਹੀ ਕੀਤੀ ਹੈ ਜਦਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਅਾਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਡਾ.ਬਿੱਲਾ ਨੇ ਕਿਹਾ ਹੁਣ 2019 ਵਿੱਚ ਵੀ ਜਨਤਾ ਮੋਦੀ ਸਰਕਾਰ ਨੂੰ ਸਬਕ ਸਿਖਾਏਗੀ। ਡਾ.ਬਿੱਲਾ ਨੇ ੲਿਹਨਾਂ ਰਾਜਾਂ ਵਿੱਚੋ ਜਿੱਤਣ ਵਾਲੇ ਸਮੂਹ ਵਿਧਾੲਿਕ ਸਾਹਿਬਾਨ ਨੂੰ ਦਿਲ ਦੀਅਾਂ ਗਹਿਰਾੲੀਅਾਂ ਤੋਂ ਮੁਬਾਰਕਾਂ ਦਿੱਤੀਅਾ ਅਤੇ ਕਾਂਗਰਸ ਹਾੲੀਕਮਾਡ, ਸਮੁੱਚੀ ਲੀਡਰਸ਼ਿਪ, ਕਾਂਗਰਸ ਦੇ ਜੁਝਾਰੂ ਵਰਕਰਾਂ ਦਾ ਦਿਲੋ ਧੰਨਵਾਦ ਕੀਤਾ ਜਿਹਨਾਂ ਨੇ ਕਾਂਗਰਸ ਪਾਰਟੀ ਦੇ ੳੁਮੀਦਵਾਰਾਂ ਨੂੰ ਜਿਤਾੳੁਣ ਲੲੀ ਦਿਨ ਰਾਤ ੲਿੱਕ ਮਿਹਨਤ ਕੀਤੀ। ੲਿਸ ਮੌਕੇ ਸਤਵੰਤ ਸਿੰਘ, ਸੁਖਵਿੰਦਰ ਸਿੰਘ ਧੰਨਾ, ਯਸ਼ਪਾਲ, ਪੰਚ ਰਾਮ ਅਾਦਿ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: