Wed. Jun 26th, 2019

ਕਾਂਗਰਸ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ‘ਤੇ ਡਾ.ਬਿੱਲਾ ਨੇ ਵਧਾਈ ਦਿੱਤੀ

ਕਾਂਗਰਸ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ‘ਤੇ ਡਾ.ਬਿੱਲਾ ਨੇ ਵਧਾਈ ਦਿੱਤੀ

ਨੂਰਪੁਰ ਬੇਦੀ, 13 ਦਸੰਬਰ (ਸ਼ਰਮਾ)-ਕਾਂਗਰਸ ਪਾਰਟੀ ਦੁਆਰਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਤਿੰਨ ਰਾਜਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ‘ਤੇ ਓ.ਬੀ.ਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਬਿੱਲਾ ਨੇ ਵਧਾਈ ਦਿੱਤੀ। ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਡਾ.ਬਿੱਲਾ ਨੇ ਕਿਹਾ ਕਿ ਜਨਤਾ ਵਲੋਂ ਦਿੱਤੇ ਗਏ ਇਸ ਸਮਰਥਨ ਨੇ ਸਿੱਧ ਕਰ ਦਿੱਤਾ ਕਿ 2019 ਵਿੱਚ ਮਾਣਯੋਗ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਡਾ.ਬਿੱਲਾ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਪਿਛਲੇ 4 ਸਾਲ ਦੇ ਕਾਰਜਕਾਲ ਦੌਰਾਨ ਸਿਰਫ ਜੁਮਲੇਬਾਜੀ ਹੀ ਕੀਤੀ ਹੈ। ਡਾ.ਬਿੱਲਾ ਨੇ ਕਿਹਾ ਕਿ ਜਨਤਾ ਦਾ ਮੋਦੀ ਸਰਕਾਰ ਵਿਰੁੱਧ ਵਿਰੋਧ ਸਾਫ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਡਾ.ਬਿੱਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਾਗੂ ਕੀਤੀ ਨੋਟਬੰਦੀ ਸਹੀ ਢੰਗ ਨਾਲ ਨਹੀਂ ਚਲਾਈ ਗਈ ਜਿਸ ਕਾਰਨ ਲੋਕਾਂ ਦੇ ਵਪਾਰ ਨੁੰ ਕਾਫੀ ਨੁਕਸਾਨ ਪਹੁੰਚਿਆ ਹੈ। ਡਾ.ਬਿੱਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲ/ਡੀਜ਼ਲ/ਗੈਸ ਆਦਿ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰਕੇ ਜੋ ਦੇਸ਼ ਦੀ ਜਨਤਾ ਨੂੰ ਨੁਕਸਾਨ ਪਹੁੰਚਾਇਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ। ਡਾ.ਬਿੱਲਾ ਨੇ ਇਹਨਾਂ ਤਿੰਨਾਂ ਰਾਜਾਂ ਵਿੱਚ ਜਿੱਤਣ ਵਾਲੇ ਵਿਧਾਇਕਾਂ, ਵਰਕਰ ਅਤੇ ਆਗੂ ਸਾਹਿਬਾਨ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੱਤੀ।

Leave a Reply

Your email address will not be published. Required fields are marked *

%d bloggers like this: