ਕਾਂਗਰਸ ਨੇ ਹਲਕੇ ਦਾਖੇ ਦੇ ਵਰਕਰਾਂ ਨੂੰ ਅਹੁਦੇਦਾਰੀਆ ਵੰਡੀਆ

ss1

ਕਾਂਗਰਸ ਨੇ ਹਲਕੇ ਦਾਖੇ ਦੇ ਵਰਕਰਾਂ ਨੂੰ ਅਹੁਦੇਦਾਰੀਆ ਵੰਡੀਆ
ਸ਼ੰਸਦ ਮੈਂਬਰ ਬਿੱਟੂ ਦੀ ਹਾਜਰੀ ਵਿੱਚ ਕਾਂਗਰਸੀ ਮੇਹਣੋ-ਮੇਹਣੀ

19-25

ਮੁੱਲਾਂਪੁਰ ਦਾਖਾ 17 ਅਗਸਤ (ਮਲਕੀਤ ਸਿੰਘ) ਹਲਕੇ ਦਾਖੇ ਦੇ ਕਾਂਗਰਸੀ ਵਰਕਰਾਂ ਦੀ ਮੇਲਾ ਛਪਾਰ ਅਤੇ ਅਹੁਦੇਦਾਰੀਆ ਦੇਣ ਸਬੰਧੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਂਪਰਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਅਨਾਜ ਮੰਡੀ ਦੇ ਸ਼ੈੱਟ ਥੱਲੇ ਹੋਈ। ਜਿਸ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਉਚੇਚੇ ਤੌਰ ਸ਼ਿਰਕਤ ਕੀਤੀ। ਇਸ ਮੌਕੇ ਹਲਕੇ ਦਾਖੇ ਨਾਲ ਸਬੰਧਤ ਟਿਕਟ ਦੇ ਦਾਅਵੇਦਾਰ ਕਈ ਕਾਂਗਰਸ ਅਹੁਦੇਦਾਰ ਮੌਜ਼ੂਦ ਸਨ । ਸਭ ਤੋਂ ਦਿਲਚਸਪ ਇਹ ਰਹੀ ਕਿ ਕਾਂਗਰਸੀ ਵਰਕਰਾਂ ਨੇ ਐਮ ਪੀ ਬਿੱਟੂ ਦੀ ਹਾਜਰੀ ਵਿੱਚ ਇੱਕ ਦੂਜੇ ਖਿਲਾਫ ਰੱਜ ਕੇ ਭੜਾਸ ਕੱਢੀ।
ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਂਪਰਾ ਨੇ ਜਿੱਥੇ ਕਾਂਗਰਸ ਸਰਕਾਰ ਦੀਆ ਪ੍ਰਾਪਤੀਆ ਗਿਣਾਈਆ ਉੱਥੇ ਜਿਲ੍ਹੇ ਅੰਦਰ ਕੀਤੇ ਗਏ ਵੱਖ-ਵੱਖ ਛੇ ਸਮਾਗਮਾਂ ਬਾਰੇ ਖੁੱਲ੍ਹ ਕੇ ਦੱਸਿਆ। ਮੀਟਿੰਗ ਦੌਰਾਨ ਸਾਬਕਾ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਨੇ ਬਿਨ੍ਹਾਂ ਕਿਸੇ ਦਾ ਨਾਂ ਲਏ ਖਰ੍ਹੀਆ-ਖਰ੍ਹੀਆ ਸੁਣਾਈਆ ਕਿ ਹਲਕੇ ਦਾਖੇ ਦਾ ਇੱਕ ਲੀਡਰ ਹੋਵੇ ਨਾ ਹਾਂਈਕਮਾਡ 10 ਲੀਡਰਾਂ ਨੂੰ ਹੱਲਸ਼ੇਰੀ ਦੇਵੇ। ਪਾਰਟੀ ਅੰਦਰ ਪਹਿਲਾ ਤੋਂ ਦੁਸ਼ਮਣ ਪੈਦਾ ਹੋਏ ਹਨ। ਕਾਂਗਰਸ਼ ਅੱਜ ਬੁਰੀ ਤਰ੍ਹਾਂ ਹਾਰਨ ਦੇ ਕੰਢੇ ਤੇ ਖੜੀ ਹੈ। ਭਰੋਵਾਲ ਨੇ ਪਿਛਲੇ ਸਾਲ ਛਪਾਰ ਦੇ ਮੇਲੇ ਦਾ ਰੰਗ ਫਿੱਕਾ ਰਿਹਾ। ਐਂਤਕੀ ਹਲਕੇ ਦਾਖੇ ਦੇ ਤਿੰਨ ਵੱਡੇ ਲੀਡਰਾਂ ਕੋਲ ਪੈਸਾ ਹੈ ਇਹ ਛਪਾਰ ਮੇਲੇ ਨੂੰ ਸਫਲ ਬਣਾਉਣ ਲਈ ਪੈਸਾ ਖਰਚਣ ਬਾਕੀ ਜੋ ਪਾਰਟੀ ਹੁਕਮ ਲਾਵੇਗੀ ਸਾਨੂੰ ਮੰਨਜੂਰ ਹੈ। ਅਨੰਦਸਰੂਪ ਸਿੰਘ ਮੋਹੀ ਨੇ ਕਿਹਾ ਕਿ ਟਿਕਟ ਮੰਗਣਾਂ ਸਭ ਦਾ ਹੱਕ ਹੈ, ਜਿਸਨੂੰ ਵੀ ਟਿਕਟ ਮਿਲਦੀ ਹੈ ਉਹ ਮੱਦਦ ਕਰਨ ਨੂੰ ਤਿਆਰ ਹੈ। ਮੋਹੀ ਨੇ ਕਿਹਾ ਕਿ ਜੋ ਮੇਰੇ ਦਿਲ ਵਿੱਚ ਉਹ ਮੂੰਹ ਉੱਤੇ ਹੈ। ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਕਿਹਾ ਕਿ ਸਾਨੂੰ ਆਪਸੀ ਵਿੱਚ ਲੜਨ ਦੀ ਬਜਾਏ ਬਾਦਲ ਦੇ ਕੱਚੇ ਚਿੱਠੇ ਫੋਲਣੇ ਚਾਹੀਦੇ ਹਨ, ਭੈਣੀ ਨੇ ਜ਼ਜਬਾਤ ਵਿੱਚ ਆ ਕੇ ਆਮ ਆਦਮੀ ਪਾਰਟੀ ਵਾਲਿਆ ਨੂੰ ਕਿਹਾ ਕਿ ਸਾਲਾ ਸਭਨੂੰ ਪੰਜਾਬ ਹੀ ਦਿਸਦਾ। ਜਗਪਾਲ ਸਿੰਘ ਖੰਗੂੜਾਂ ਨੇ ਕਿਹਾ ਕਿ ਸਾਨੂੰ ਦਿਲੋਂ ਇਕੱਠੇ ਹੋਣਾ ਚਾਹੀਦਾ ਨਾ ਕਿ ਲੋਕ ਦਿਖਾਵੇ ਦੀ ਲੋੜ ਹੈ। ਸਭ ਨੂੰ ਪਤਾ ਪਿਛਲੀਆ ਚੋਣਾਂ ਦੌਰਾਨ ਕਿਸ ਨੇ ਮੱਦਦ ਕੀਤੀ ਹੈ ਕਿ ਨਹੀਂ ਇਹ ਸਭ ਵਰਕਰ ਜਾਣਦੇ ਨੇ।
ਅਖੀਰ ਵਿੱਚ ਸਾਂਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਸਾਨੂੰ 10-10 ਪਿੰਡਾਂ ਦਾ ਰੋਜਾਨਾਂ ਗਰੁੱਪ ਬਣਾ ਕੇ ਲੋਕਾਂ ਜਾਗਰੂਕ ਕਰਨਾ ਚਾਹੀਦਾ ਹੈ। ਤਾਂ ਕਿ ਈਸੜੂ ਦੀ ਕਾਨਫਰੰਸ ਵਾਂਗ ਛਪਾਰ ਮੇਲਾ ਵੀ ਸਫਲ ਹੋਵੇ। ਜੇਕਰ ਅਸੀ ਸਰਕਾਰ ਬਣਾ ਲੈਂਦੇ ਹਾਂ ਤਾਂ ਪੰਜਾਬ ਦੀ ਤਰੱਕੀ ਹੋਵੇਗੀ ਨਹੀ ਤਾਂ ਬਿਨ੍ਹਾਂ ਸਰਕਾਰ ਤੋਂ ਐਮ.ਪੀ, ਐਮ ਐਲ ਏ ਕੁੱਝ ਵੀ ਨਹੀ ਕਰ ਸਕਦਾ। ਉਨ੍ਹਾਂ ਵਰਕਰਾਂ ਨੂੰ ਪਿੰਡਾਂ ਵਿੱਚ ਹੋਰ ਨਵੇਂ ਵਰਕਰ ਜੋੜਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਹ ਲੀਡਰ ਜੋ ਖਿੱਚੋਤਾਣ ਕਰਦੇ ਹਾਂ ਇੱਕ ਹੋ ਜਾਣਗੇ। ਇਸ ਮੌਕੇ ਤਕਰੀਬਨ 3 ਦਰਜਨ ਕਾਂਗਰਸੀ ਵਰਕਰਾਂ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ ਦੇ ਅਹੁਦੇ ਦਿੱਤੇ ਗਏ।
ਇਸ ਮੌਕੇ ਮੇਜਰ ਸਿੰਘ ਮੁੱਲਾਂਪੁਰ, ਬਲਾਕ ਪ੍ਰਧਾਨ ਭਜਨ ਸਿੰਘ ਦੇਤਵਾਲ, ਤੇਲੂ ਰਾਮ ਬਾਂਸਲ, ਰਾਮ ਪ੍ਰਤਾਪ ਗੋਇਲ, ਛਿੰਦਰ ਸਿਘ ਠੇਕੇਦਾਰ, ਤਰਸੇਮ ਕੌਰ ਮਾਨ, ਦਰਸ਼ਨ ਸਿਘ ਵਿਰਕ, ਪ੍ਰਮਿੰਦਰ ਸਿੰਘ ਮਲਸੀਹਾ ਭਾਈਕੇ, ਪ੍ਰਮਿੰਦਰ ਸਿੰਘ ਲਤਾਲਾ, ਹਰਨੇਕ ਸਿੰਘ ਸਰਾਭਾ ਅਤੇ ਭਾਗ ਸਿੰਘ ਦਰਦੀ ਸਮੇਤ ਹੋਰ ਵੀ ਕਾਂਗਰਸੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *