Fri. Sep 13th, 2019

ਕਾਂਗਰਸ ਨੇ ਪੰਚਾਇਤੀ ਸਿਸਟਮ ਨੂੰ ਤਹਿਸ ਨਹਿਸ ਕਰਕੇ ਲੋਕਾਂ ਨੂੰ ਨਵੇ ਸਾਲ ਦਾ ਤੋਹਫਾ ਦਿਤਾ: ਮਜੀਠੀਆ

ਕਾਂਗਰਸ ਨੇ ਪੰਚਾਇਤੀ ਸਿਸਟਮ ਨੂੰ ਤਹਿਸ ਨਹਿਸ ਕਰਕੇ ਲੋਕਾਂ ਨੂੰ ਨਵੇ ਸਾਲ ਦਾ ਤੋਹਫਾ ਦਿਤਾ: ਮਜੀਠੀਆ
ਸਰਬਸੰਮਤੀਆਂ ਰਾਹੀਂ ਨਹੀਂ ਜਬਰਸੰਮਤੀਆਂ ਰਾਹੀਂ ਕਾਂਗਰਸ ਨੇ ਸਰਪੰਚੀਆਂ ਹਥਿਆਈਆਂ
ਜਿਥੇ ਜਿਥੇ ਨਿਰਪਖ ਚੋਣਾਂ ਹੋਈਆਂ ਉਥੇ ਨਤੀਜੇ ਅਕਾਲੀ ਦਲ ਦੇ ਹੱਕ ‘ਚ ਆਏ ਹਨ

ਅਮ੍ਰਿਤਸਰ 1 ਜਨਵਰੀ (ਪ.ਪ.): ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ ‘ਚ ਪੰਚਾਇਤੀ ਰਾਜ ਸੰਸਥਾਵਾਂ ਦਾ ਕਤਲ ਕਰਦਿਆਂ ਅਤੇ ਲੋਕਤੰਤਰ ਦਾ ਘਾਣ ਕਰਦਿਆਂ ਪੰਜਾਬ ਦੇ ਲਕਾਂ ਨੂੰ ਨਵੇ ਸਾਲ ਦਾ ਤੋਹਫਾ ਦਿਤਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀਵਾਰ ਹੋਇਆ ਹੈ ਕਿ ਚਲਦੀ ਚੋਣ ਦੌਰਾਨ ਹਾਈ ਕਰੋਟ ਨੂੰ ਦਖਲ ਅੰਦਾਜ਼ੀ ਕਰਨੀ ਪਈ ਅਤੇ ਲੋਕਤੰਤਰ ਨੂੰ ਬਚਾਉਣ ਲਈ ਸੰਵਿਧਾਨ ਦੇ ਆਰਟੀਕਲ 226 ਦੀ ਵਰਤੋਂ ਕਰਨੀ ਪਈ। ਪ੍ਰੈਸ ਕਾਨਫਰੰਸ ਨੂੰ ਸੋਬੋਧਨ ਕਰਦਿਆਂ ਸ: ਮਜੀਠੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਵਲੋਂ ਦੇਸ਼ ਭਰ ‘ਪੰਚਾਇਤੀ ਸੰਸਥਾਵਾਂ ਨੂੰ ਮਜਬੂਤ ਕਰਨ ਦੀ ਦੁਹਾਈ ਦੇਣੀ ਹਾਥੀ ਦੇ ਦੰਦਾਂ ਵਾਂਗ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਵਾਂਗ ਝੂਠਾ ਦਿਖਾਵਾ ਹੈ ਜੋ ਕਿ ਪੰਜਾਬ ‘ਚ ਕਾਂਗਰਸ ਸਰਕਾਰ ਵਲੋਂ ਚੋਣਾਂ ਦੌਰਾਨ ਕਰਾਈਆਂ ਗਈਆਂ ਧਕੇਸ਼ਾਹੀਆਂ ਨਾਲ ਸਾਬਿਤ ਹੋ ਚੁਕਿਆ ਹੈ। ਇਹ ਉਵੇ ਹੀ ਹੈ ਜਿਵੇ ਉਸ ਵਲੋਂ ਕਿਸਾਨ ਕਰਜਾ ਮੁਆਫੀ ਲਈ ਪੰਜਾਬ ਦੇ ਮਾਡਲ ਦੀ ਗਲ ਕਰਨੋਂ ਨਹੀਂ ਰਹਿੰਦਾ ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਅਸਲੀਅਤ ‘ਚ ਕਿਸਾਨ ਖੁਦਕਸ਼ੀਆਂ ਨਾਲ ਪੰਜਾਬ ਮਾਡਲ ਸਭ ਤੋਂ ਵਧ ਫੇਲ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਜਿਥੇ ਜਿਥੇ ਨਿਰਪਖ ਚੋਣਾਂ ਹੋਈਆਂ ਉਥੇ ਨਤੀਜੇ ਅਕਾਲੀ ਦਲ ਦੇ ਹੱਕ ‘ਚ ਆਏ ਹਨ। ਉਹਨਾਂ ਦੋਸ਼ ਲਾਇਆ ਕਿ ਰਾਜ ‘ਚ 28000 ਭਾਵ 33 ਫੀਸਦੀ ਸਰਪੰਚੀ ਉਮੀਦਵਾਰਾਂ ਦੇ ਨਾਮਜਦਗੀ ਕਾਗਜ ਧਕੇ ਨਾਲ ਰੱਦ ਕੀਤੇ ਗਏ। 13 ਹਜਾਰ ਵਿਚੋਂ ਚਾਰ ਹਜਾਰ ਪਿੰਡਾਂ ਦੇ ਬਗੈਰ ਚੋਣਾਂ ਕਰਾਏ ਜਬਰਨ ਸਰਪੰਚ ਬਣਾ ਲਏ ਗਏ। ਉਹਨਾਂ ਕਿਹਾ ਕਿ ਪੰਚਾਇਤਾਂ ਦੀਆਂ ਧਕੇ ਨਾਲ ਜਬਰਸੰਮਤੀਆਂ ਹੀ ਕਰਾਉਣੀਆਂ ਸਨ ਤਾਂ ਰਾਜ ਦਾ ਖਜਾਨਾ ਬਰਬਾਦ ਕਰਨ ਦੀ ਲੋੜ ਨਹੀਂ ਸੀ ਕਾਂਗਰਸ ਭਵਨ ਤੋਂ ਹੀ ਨਾਮਜਦਗੀਆਂ ਕਰਦਿਤੀਆਂ ਜਾਂਦੀਆਂ। ਉਹਨਾਂ ਦਸਿਆ ਕਿ ਅਕਾਲੀ ਦਲ ਵਲੋਂ ਉਕਤ ਧਕੇਸ਼ਾਹੀਆਂ ਦੇ ਵਿਰੁਧ ਲੋੜ ਅਨੁਸਾਰ ਹਾਈਕੋਰਟ ‘ਚ ਜਾਇਆ ਜਾਵੇਗਾ। ਉਹਨਾਂ ਦਸਿਆ ਕਿ ਫਿਰੋਜਪੁਰ ਜਿਲੇ ‘ਚ 835 ਵਿਚੋਂ 644, ਗੁਰਦਾਸਪੁਰ ਵਿਚੋਂ 1280 ਵਿਚੋਂ 719 ਅਤੇ ਜਿਲਾ ਤਰਨ ਤਾਰਨ ‘ਚ 560 ਵਿਚੋਂ 356 ਪਿੰਡਾਂ ਦੀਆਂ ਪੰਚਾਇਤਾਂ ਜਬਰਸੰਮਤੀਆਂ ਰਾਹੀਂ ਕਾਂਗਰਸ ਨੇ ਹਥਿਆ ਲਈਆਂ ਹਨ। ਉਨਾਂ ਸਰਕਾਰ ਵਲੋਂ ਨਿਰਪਖ ਪੋਲਿੰਗ ਦੇ ਦਾਅਵੇ ਦੀ ਫੂਕ ਕੱਢਦਿਆਂ ਕਿਹਾ ਕਿ ਜਿਸ ਰਾਜ ‘ਚ ਖਜਾਨਾ ਮੰਤਰੀ ਦੀ ਵੋਟ ਕੋਈ ਹੋਰ ਪਾ ਗਿਆ ਹੋਵੇ ਉਥੇ ਆਮ ਲੋਕਾਂ ਦੀਆਂ ਵੋਟਾਂ ਨਿਰਪਖ ਪੈਣ ਦੀ ਕਿਵੇ ਆਸ ਕੀਤੀ ਜਾ ਸਕਦੀ ਹੈ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਥੇ ਵੀ ਕਾਗਜ ਰੱਦ ਹੋਏ ਹਨ ਉਥੇ ਚੁਲਾ ਟੈਕਸ ਦਾ ਬਹਾਨਾ ਬਣਾਇਆ ਗਿਆ ਜਾਂ ਫਿਰ ਦੋਸ਼ ਲਾਇਆ ਗਿਆ ਕਿ ਉਮੀਦਵਾਰ ਨੇ ਪੰਚਾਇਤੀ ਜਮੀਨ ਜਾਂ ਸ਼ਾਮਲਾਟ ਜਮੀਨ ‘ਤੇ ਕਬਜਾ ਕੀਤਾ ਹੋਇਆ ਹੈ ਜਾਂ ਜਦ ਕਿ ਬਹੁਤੇ ਕੇਸਾਂ ‘ਚ ਪਿੰਡਾਂ ਦੇ ਵਿਚ ਸ਼ਾਂਮਲਾਟ ਜਮੀਨ ਹੀ ਨਹੀਂ ਸੀ। ਉਹਨਾਂ ਚੋਣਾਂ ‘ਚ ਬੋਗਸ ਅਤੇ ਜਾਅਲੀ ਵੋਟਾਂ ਦਾ ਦੋਸ਼ ਲਾਉਦਿਆਂ ਕਿਹਾ ਕਿ ਕਈਆਂ ਪਿੰਡਾਂ ਦੀਆਂ ਵੋਟਰ ਸੂਚੀਆਂ ਰਾਤੋਂ ਰਾਤ ਬਦਲ ਦਿਤੀਆਂ ਗਈਆਂ ਗਈਆਂ । ਮਜੀਠਾ ਹਲਕੇ ਦੇ ਪਿੰਡ ਮਾਨ ਦੀ ਗਲ ਕਰਦਿਆਂ ਉਹਨਾਂ ਦਸਿਆ ਕਿ ਪੋਲਿੰਗ ਦੇ ਇਕ ਘੰਟਾ ਪਹਿਲਾਂ ਜਿਸ ਵੋਟਿੰਗ ਲਿਸਟ ਤੋਂ ਵੋਟਾਂ ਪਾਈਆਂ ਜਾ ਰਹੀਆਂ ਸਨ ਉਸ ਨੂੰ ਇਕ ਘੰਟੇ ਬਾਅਦ ਬਦਲ ਕੇ ਦੂਜੀ ਲਿਸਟ ਲਿਆਂਦੀ ਗਈ। ਰਿਜਰਵੇਸ਼ਨ ਦੇ ਘਪਲੇ ਦੀ ਗਲ ਕਰਦਿਆਂ ਉਹਨਾਂ ਦਸਿਆ ਕਿ ਮਜੀਠਾ ਦੇ ਪਿੰਡ ਰੱਖ ਾਗ ‘ਚ ਕਾਂਗਰਸ ਸਮਰਥਕ ਨੂੰ ਸਰਪੰਚ ਬਣਾਉਣ ਲਈ ਪਿੰਡ ਨੂੰ ਰਿਜਰਵੇਸ਼ਨ ਸੂਚੀ ‘ਚ ਪਾਦਿਤਾ ਗਿਆ ਜਦ ਕਿ ਉਸ ਪਿੰਡ ‘ਚ ਇਕ ਹੀ ਪਰਿਵਾਰ ਦਲਿਤ ਵਰਗ ਨਾਲ ਸੰਬੰਧਿਤ ਸੀ। ਉਹਨਾਂ ਦਸਿਆ ਕਿ ਰਾਜਾਸਾਂਸੀ ਦੇ ਪਿੰਡ ਲਦੇਹ ਜਿਥੇ ਰੀ ਪੋਲਿੰਗ ਕੀਤੀ ਜਾਣੀ ਹੈ ਉਥੇ ਵੋਟਿੰਗ ਤੋਂ ਦੂਰ ਰਖਣ ਲਈ ਵਿਰੋਧੀਆਂ ‘ਤੇ ਨਜਾਇਜ਼ ਪਰਚੇ ਦਰਜ ਕਰਦਿਤੇ ਗਏ। ਕਾਂਗਰਸੀ ਧਕੇਸ਼ਾਹੀਆਂ ਦੀ ਗਲ ਕਰਦਿਆਂ ਸ: ਮਜੀਠੀਆ ਨੇ ਦਸਿਆ ਕਿ ਅਟਾਂਰੀ ਹਲਕੇ ਦੇ ਪਿੰਡ ਰਾਮਪੁਰਾ ਦੇ ਜੇਤੂ ਅਕਾਲੀਆਂ ‘ਤੇ ਹਮਲੇ ਕੀਤੇ ਗਏ। ਇਸੇ ਦੌਰਾਨ ਇਕ ਆਡੀਓ ਕਲਿਪ ਸੁਣਾਉਦਿਆਂ ਉਹਨਾਂ ਕਿਹਾ ਕਿ ਮਤੇਵਾਲ ਸਰਕਲ ਦੇ ਪਿੰਡ ਤਾਹਰਪੁਰਾ ‘ਚ ਕਾਂਗਰਸ ਸਸਮਰਥਕ ਇਕ ਅਪਰਾਧੀ ਕਿਸਮ ਦਾ ਵਿਅਕਤੀ ਅਰਸ਼ਦੀਪ ਸਿੰਘ ਘੁੱਘੀ ਜਿਸ ‘ਤੇ ਕਈ ਸੰਗੀਨ ਕੇਸ ਦਰਜ ਹਨ ਤੇ ਹੁਣ ਜਮਾਨਤ ‘ਤੇ ਬਾਹਰ ਆਇਟਾ ਹੋਇਆ ਹੈ , ਵਲੋਂ ਕਾਗਜ ਨਾ ਭਰਨ ਲਈ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਇਥੋਂ ਤਕ ਕਿ ਬਚਿਆਂ ਨੂੰ ਵੀ ਜਾਨੋ ਮਾਰਨ ਦੀ ਧਮਕੀਆਂ ਦਿਤੀਆਂ ਗਈਆਂ ਅਤੇ ਐਸ ਐਸ ਪੀ ਤੇ ਕਾਨੂਨ ਨੂੰ ਵੀ ਚੁਨੌਤੀ ਦਿਤੀ ਗਈ। ਇਸੇ ਤਰਾਂ ਇਕ ਐਨ ਆਰ ਆਈ ਰਘਬੀਰ ਸਿੰਘ ਖੇੜੇਬਾਲਾਚੱਕ ਵਲੋਂ ਡੀਐਸਪੀ ਮਜੀਠਾ ਨਿਰਲੇਪ ਸਿੰਘ ਨੂੰ ਕਾਂਗਰਸੀਆਂ ਦੇ ਧਕੇਵਿਰੁਧ ਇਕਾਇਤ ਦੇਣ ‘ਤੇ ਵੀ ਉਹਨਾਂ ਕੋਈ ਕਾਰਵਾਈ ਕਰ ਸਕਣ ਤੋਂ ਅਸਮਰਥਾ ਪ੍ਰਗਟਾਈ।

ਸਜਨ ਕੁਮਾਰ ਨੂੰ ਪਛਤਾਵਾ ਹੈ ਤਾਂ ਗਾਂਧੀ ਪਰਿਵਾਰ ਦਾ ਸੱਚ ਸਾਹਮਣੇ ਲਿਆਵੇ:
ਸ: ਮਜੀਠੀਆ ਨੇ ਹਿਕ ਸਵਾਲ ਦੇ ਜਵਾਬ ‘ਚ ਕਿਹਾ ਕਿ ’84 ਦੇ ਸਿਖ ਕਤਲੇਆਮ ਦੇ ਦੋਸ਼ੀ ਸਜਨ ਕੁਮਾਰ ਨੂੰ ਸੱਚ ਵਿਚ ਪਛਤਾਵਾ ਹੈ ਤਾਂ ਗਾਂਧੀ ਪਰਿਵਾਰ ਦਾ ਸੱਚ ਸਾਹਮਣੇ ਲਿਆਵੇ। ਕਿ ਕਿਵੇ ਰਾਜੀਵ ਗਾਂਧੀ ਨੇ ਸਿੱਖ ਕਤਲੇਆਮ ਲਈ ਯੌਜਨਾ ਬਣਾਈ ਅਤੇ ਕਿਸ ਕਿਸ ਨੇ ਕਿਵੇਂ ਅੰਜਾਮ ਦਿਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਕਤਲੇਆਮ ਦੇ ਪੀੜਤਾਂ ਲਈ ਵਾਕਿਆ ਹੀ ਕੁਝ ਕਰਨਾ ਚਾਹੁੰਦੇ ਹਨ ਤਾਂ ਉਹ ਕਮਲ ਨਾਥ, ਜਗਦੀਸ਼ ਟਾਈਟਲਰ ਵਰਗਿਆਂ ਨੁੰ ਜੇਲ ਪਹੁੰਚਾਉਣ ‘ਚ ਕਾਨੂਨ ਅਤੇ ਨਿਆਂ ਦਾ ਸਾਥ ਦੇਵੇ।

ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਭ ਲਈ ਸਤਿਕਾਰਯੌਗ: ਸ: ਮਜੀਠੀਆ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਬਹੁਤ ਸਤਿਕਾਰ ਕਰ ਦੇ ਹਨ। ਉਨਾਂ ਕਿਹਾ ਕਿ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਛੱਡ ਕੇ ਬਾਕੀ ਦੇ ਪ੍ਰਧਾਨ ਮੰਤਰੀਆਂ ਨੇ ਆਪੋ ਆਪਣੇ ਕਾਰਜਕਾਲ ਦੌਰਾਨ ਅਹਿਮ ਪ੍ਰਾਪਤੀਆਂ ਕੀਤੀਆਂ ਹਨ, ਦੇਸ਼ ਦੀ ਤਰਕੀ ਅਤੇ ਖੁਸ਼ਹਾਲੀ ਲਈ ਆਹਿਮ ਯੌਗਦਾਨ ਪਾਏ ਹਨ।
ਇਸ ਮੌਕੇ ਸ: ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਭਗਵੰਤ ਸਿੰਘ ਸਿਆਲਕਾ ਅਤੇ ਰਾਣਾ ਲੋਪੋਕੇ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: