Wed. Jun 19th, 2019

ਕਾਂਗਰਸ ਨੇ ਪਾਵਰਕਾਮ ਅਧਿਕਾਰੀਆ ਖਿਲਾਫ ਲਾਇਆ ਧਰਨਾ

ਮਾਮਲਾ ਈਸੇਵਾਲ ਵਿਖੇ ਗੁਰੂ ਕੀ ਨਗਰੀ ਵਿਖੇ ਖੰਭੇ ਪੁੱਟਣ ਦਾ
ਕਾਂਗਰਸ ਨੇ ਪਾਵਰਕਾਮ ਅਧਿਕਾਰੀਆ ਖਿਲਾਫ ਲਾਇਆ ਧਰਨਾ
ਸਾਂਸਦ ਬਿੱਟੂ ਦੀ ਅਗਵਾਈ ਵਿੱਚ ਮਾਰਚ ਕਰਕੇ ਪਾਵਰਕਾਮ ਦੇ ਦਫਤਰ ਨੂੰ ਜਿੰਦਰਾਂ ਲਾਉਣ ਲਈ ਪਹੁੰਚੇ

30-mlp-002

ਮੁੱਲਾਂਪੁਰ ਦਾਖਾ 30 ਸਤੰਬਰ (ਮਲਕੀਤ ਸਿੰਘ) ਸਥਾਨਕ ਕਸਬੇ ਅੰਦਰ ਪਾਵਰਕਾਮ ਦੇ ਦਫਤਰ ਵਿਖੇ ਇੱਥੋਂ ਦੇ ਅਧਿਕਾਰੀਆਂ ਦੀਆਂ ਮਨਮਾਨੀਆਂ ਵਿਰੁੱਧ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜਾਟ ਮਹਾਂ ਸਭਾ ਦੇ ਮਾਲਵਾ ਜੋਨ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਵਿੱਚ ਲਾਇਆ ਧਰਨਾ। ਜਿਸ ਵਿੱਚ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ, ਕਾਂਗਰਸ ਪਾਰਟੀ ਦੇ ਜਿਲਾ ਦਿਹਾਤੀ ਪ੍ਰਧਾਨ ਗੁਰਦੇਵ ਸਿੰਘ ਲਾਂਪਰਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਡਾ. ਕਰਨ ਵੜਿੰਗ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ ਪੁੱਜੇ। ਪੁਲਿਸ ਨੇ ਅਣਸੁਖਾਵੀ ਘਟਨਾਂ ਤੋਂ ਡਰਦਿਆ ਪੁਖਤਾਂ ਪ੍ਰਬੰਧ ਕੀਤੇ ਹੋਏ ਸਨ। ਜਿਸਦੀ ਅਗਵਾਈ ਡੀ ਐਸ ਪੀ ਦਾਖਾ ਸ੍ਰ ਅਜੇਰਾਜ ਸਿਘ ਨਾਹਲ ਕਰ ਰਹੇ ਸਨ। ਸਾਂਸਦ ਮੈਂਬਰ ਦੇ ਜਿੰਦਰਾਂ ਲਗਾਉਣ ਤੋਂ ਘਬਰਾਏ ਪਾਵਰਕਾਮ ਦੇ ਸਾਰੇ ਮੁਲਾਜਮ ਸੁੰਨਾਂ ਦਫਤਰ ਛੱਡ ਕੇ ਬਾਹਰ ਚਲੇ ਗਏ। ਐਸ . ਡੀ . ਓ ਹਰਪ੍ਰੀਤ ਸਿੰਘ ਨੇ ਵਾਅਦਾ ਕੀਤਾ ਕਿ ਉਹ 2 ਹਫਤਿਆ ਵਿੱਚ ਉਸੇ ਥਾਂ ‘ਤੇ ਦੁਬਾਰਾ ਖੰਭੇ ਲਾ ਕੇ ਬਿਜਲੀ ਸਪਲਾਈ ਚਾਲੂ ਕੀਤੀ ਜਾਵੇਗੀ।
ਇਸ ਮੌਕੇ ਸਾਂਸਦ ਮੈਬਰ ਬਿੱਟੂ ਨੇ ਧਰਨਾਕਾਰੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਰਕਾਰਾਂ ਕੋਲ ਬੜੀਆ ਵੱਡੀਆ ਪਾਵਰਾ ਹੁੰਦੀਆ ਹਨ, ਪਰ ਜਦੋਂ ਲੋਕ ਇਕੱਠੇ ਹੋ ਕੇ ਸੜਕਾਂ ਤੇ ਨਿਕਲਦੇ ਹਨ, ਤਾਂ ਵੱਡੀਆ ਬਾਦਸ਼ਾਹੀਆ ਵੀ ਝੁੱਕ ਜਾਂਦੀਆ ਹਨ। ਆਰ ਲਾਈ ਬਿਨਾ ਇਹ ਮਸ਼ੀਨਰੀ ਨਹੀ ਤੁਰਦੀ, ਅਜੋਕੇ ਲੀਡਰ ਲੋਕਾਂ ਦੀ ਸਮੱਸਿਆਵਾ ਵੱਲੋਂ ਮੂੰਹ ਮੋੜ ਕੇ ਐਸ਼ਪ੍ਰਸਤ ਬਣ ਗਏ ਹਨ। ਦੋ ਮਹੀਨੇ ਬਾਅਦ ਇਸ ਸਰਕਾਰ ਦਾ ਭੋਗ ਪੈ ਜਾਣਾ ਹੈ, ਸਾਂਸਦ ਬਿੱਟੂ ਨੇ ਕਿਹਾ ਕਿ ਚਿੱਟੇ (ਨਸ਼ੇ) ਨਾਲ ਮਰੇ ਨੌਜਵਾਨਾਂ ਦੀਆ ਮਾਵਾਂ ਦੀਆ ਚੀਕਾਂ ਸੁਣੀਆ ਨਹੀਂ ਜਾਂਦੀਆ। ਕਾਂਗਰਸ ਦੀ ਸਰਕਾਰ ਆਉਣ ਤੇ ਚਿੱਟੇ ਵਿੱਚ ਅਸੀ ਸਕੇ ਪਿਓ ਨੂੰ ਵੀ ਨਹੀਂ ਬਖਸ਼ਾਗੇ।
ਧਰਨਾਕਾਰੀਆ ਨੂੰ ਸੰਬੋਧਨ ਕਰਦਿਆ ਮੇਜਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਪਿੰਡ ਈਸੇਵਾਲ ਵਿਖੇ ਵਾਰਡ ਨੰਬਰ 2 ਦੇ ਗੁਰੂ ਕੀ ਨਗਰੀ ਦੇ ਗੁਰਦੁਆਰੇ ਦੀ ਵੋਲਟੇਜ ਘੱਟ ਹੋਣ ਪਾਵਰਕਾਮ ਦੇ ਅਧਿਕਾਰੀਆ ਦੇ ਹੁਕਮ ਨਾਲ ਨਵੇਂ ਖੰਭੇ ਗੱਡੇ ਗਏ ਜਿਸ ਨਾਲ ਗੁਰੂ ਕੀ ਨਗਰੀ ਦੇ ਗੁਰਦੁਆਰਾ ਸਮੇਤ ਘਰਾਂ ਨੂੰ ਬਿਜਲੀ ਦੀ ਸਪਲਾਈ ਦੇਣੀ ਸੀ, ਪਰ ਸੱਤਾਧਾਰੀ ਲੋਕਾਂ ਨੇ ਲਾਏ ਖੰਭੇ ਪੁੱਟ ਦਿੱਤੇ ਜਿਸਦੇ ਵਿਰੁੱਧ ਐਸ ਡੀ ਓ ਤੋਂ ਲੈ ਕੇ ਪਾਵਰਕਾਮ ਦੇ ਚੀਫ ਇੰਜਨੀਅਰ ਤੱਕ ਉਹ ਮਿਲ ਚੁੱਕੇ ਹਨ ਖੰਭੇ ਪੁੱਟਣ ਵਾਲਿਆ ਦੇ ਖਿਲਾਫ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਹੋਈ ਹੈ, ਪਰ ਦੋਵਾਂ ਪਾਸਿਓ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨੂੰ ਕੋਈ ਬੂਰ ਨਹੀ ਪਿਆ। ਜੇਕਰ ਪੁਲਿਸ ਨੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਥਾਣੇ ਦਾ ਵੀ ਘਿਰਾਓ ਕਰਨਗੇ। ਨਸ਼ਿਆ ਦੇ ਸਬੰਧ ਵਿੱਚ ਮੁੱਲਾਂਪੁਰ ਨੇ ਦੱਸਿਆ ਕਿ ਗੋਰਸ਼ੀਆ ਅਤੇ ਈਸੇਵਾਲ ਵਿਖੇ ਦੋ ਨੌਜਵਾਨ ਅੱਜ ਮੌਜੂਦਾਂ ਸਮੇਂ ਦੌਰਾਨ ਨਸ਼ੇ ਦੀ ਭੇਟ ਚੜ ਗਏ ਹਨ।

30-mlp-001
ਕਾਂਗਰਸ ਦੇ ਸੂਬਾ ਸਕੱਤਰ ਮਨਜੀਤ ਸਿੰਘ ਭਰੋਵਾਲ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਧਾਇਕ ਦੀ ਮਰਜੀ ਤੋਂ ਬਿਨਾਂ ਖੇਤ ਦੀ ਵੱਟ ਵੀ ਨਹੀ ਪਾਈ ਜਾ ਸਕਦੀ। ਸੀਨੀਅਰ ਕਾਂਗਰਸੀ ਕਰਨ ਵੜਿੰਗ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਧਾਇਕ ਪੁਲਿਸ ਸਮੇਤ ਹੋਰ ਸਰਕਾਰੀ ਅਧਿਕਾਰੀਆ ਦੇ ਕੰਮਾਂ ਵਿੱਚ ਆਪਣੀ ਲੱਤ ਅੜਾਉਦਾ ਹੈ। ਗੁਰਦੀਪ ਭੈਣੀ ਨੇ ਕਿਹਾ ਕਿ ਹਲਕੇ ਦਾਖੇ ਅੰਦਰ ਕਾਂਗਰਸੀ ਪੰਚਾਇਤਾਂ ਨਾਲ ਵਿਤਕਰਾਂ ਹੋ ਰਿਹਾ ਹੈ। ਜਗਪਾਲ ਖੰਗੂੜਾਂ ਨੇ ਕਿਹਾ ਕਿ ਸ਼ਾਂਤਮਈ ਧਰਨਾ ਲਾ ਕੇ ਉਹ ਪਿੰਡ ਈਸੇਵਾਲ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ। ਜਿਲਾ ਪ੍ਰਧਾਨ ਗੁਰਦੇਵ ਲਾਪਰਾਂ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਧਾਇਕ ਦੀਆ ਜਿਆਦਤੀਆ ਕਾਰਨ ਸਰਾਭੇ ਵਿਖੇ ਨਿਯੁਕਤ ਪ੍ਰਿੰਸੀਪਲ ਰਣਜੀਤ ਸਿੰਘ ਜੋ ਕਿ ਗੋਲਡ ਮੈਡਲਿਸਟ ਸੀ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਬੋਰਡ ਨੇ ਉਸਨੂੰ ਸਨਮਾਨਿਤ ਵੀ ਕੀਤਾ ਸੀ ਉਸਨੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਸੀ ਕਿ ਉਹ ਹਲਕਾ ਦਾਖਾ ਵਿਧਾਇਕ ਦੇ ਦੁੱਖੋਂ ਉਹ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਰਿਹਾ ਹੈ। ਉਨਾਂ ਕਿਹਾ ਕਿ ਹਲਕਾ ਦਾਖਾ ਨਸ਼ਿਆ ਦੀ ਹੱਬ ਬਣ ਚੁਕਿਆ ਹੈ।

ਇਸ ਮੌਕੇ ਤੇਲੂ ਰਾਮ ਬਾਂਸਲ, ਰਾਮ ਪ੍ਰਤਾਪ ਗੋਇਲ, ਆਨੰਦਸਰੂਪ ਸਿੰਘ ਮੋਹੀ, ਅਮਰਜੀਤ ਮੰਡਿਆਣੀ, ਨਿਰਮਲ ਸਿੰਘ, ਗੁਰਮੇਲ ਸਿੰਘ ਮੋਰਕਰੀਮਾ, ਹਰਨੇਕ ਸਿੰਘ ਸਰਾਭਾ, ਕਾਂਗਰਸ ਇਸਤਰੀ ਸਭਾ ਦੀ ਜਿਲਾ ਲੁਧਿਆਣਾ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ, ਗੁਰਜੀਤ ਸਿੰਘ ਈਸੇਵਾਲ, ਮਾ. ਬਲੌਰ ਸਿੰਘ ਬਾਸੀਆ ਬੇਟ, ਜੁੱਗੀ ਬਰਾੜ, ਮਨਜੀਤ ਹੰਬੜਾਂ, ਦਰਸ਼ਨ ਸਿੰਘ ਬਿਰਕ ਟੀਟੂ ਪੁੜੈਣ ਈਸ਼ਵਰ ਇਕਬਾਲ ਸਿੰਘ ਦਿਉਲ, ਸੈਂਪੀ ਭਨੌਹੜ ਸਮੇਤ ਹੋਰ ਕਾਂਗਰਸੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: