ਕਾਂਗਰਸ ਨੇ ਨਸ਼ਿਆਂ ਦੇ ਕਾਰੋਬਾਰੀਆਂ ਦਾ ਪੈਸਾ ਜਨਤਾ ਨੂੰ ਵੰਡਣ ਦਾ ਕੀਤਾ ਵੱਡਾ ਐਲਾਨ

ss1

 ਕਾਂਗਰਸ ਨੇ ਨਸ਼ਿਆਂ ਦੇ ਕਾਰੋਬਾਰੀਆਂ ਦਾ ਪੈਸਾ ਜਨਤਾ ਨੂੰ ਵੰਡਣ ਦਾ ਕੀਤਾ ਵੱਡਾ ਐਲਾਨ

ਜਲੰਧਰ, 13 ਜੂਨ (ਪ੍ਰਿੰਸ): ਕਾਂਗਰਸ ਨੇ ਅੱਜ ਵੱਡਾ ਐਲਾਨ ਕੀਤਾ ਹੈ। ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੀ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸੱਤਾ ਵਿੱਚ ਆਉਣ ਦੇ ਇੱਕ ਮਹੀਨੇ ਵਿੱਚ ਨਸ਼ਿਆਂ ‘ਤੇ ਨੱਥ ਕੱਸੇਗੀ। ਇਸ ਦੇ ਨਾਲ ਹੀ ਨਸ਼ਾ ਕਾਰੋਬਾਰੀਆਂ ਦਾ ਪੈਸਾ ਜਨਤਾ ਨੂੰ ਵੰਡਿਆ ਜਾਏਗਾ। ਇਹ ਐਲਾਨ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇੱਕ ਰੈਲੀ ਦੌਰਾਨ ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਬਾਰੇ ਗੱਲ ਕੀਤੀ ਸੀ। ਉਸ ਵੇਲੇ ਅਕਾਲੀ ਦਲ ਨੇ ਮਜ਼ਾਕ ਬਣਾਇਆ ਸੀ। ਰਾਹੁਲ ਨੇ ਕਿਹਾ ਕਿ ਉਹ ਹੁਣ ਫਿਰ ਕਹਿੰਦੇ ਹਨ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਇੱਕ ਮਹੀਨੇ ਵਿੱਚ ਨਸ਼ਿਆਂ ‘ਤੇ ਨੱਥ ਕਸੇਗੀ। ਪੰਜਾਬ ਪੁਲਿਸ ਤੋਂ ਹੀ ਨਸ਼ਿਆਂ ਨੂੰ ਰੋਕਣ ਲਈ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਤੋਂ ਪੈਸਾ ਵਾਪਸ ਲਿਆ ਜਾਵੇਗਾ ਤੇ ਇਹ ਪੈਸਾ ਲੋਕਾਂ ਵਿੱਚ ਵੰਡਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਵਿੱਚ ਆ ਕੇ ਪੰਜਾਬ ਨੂੰ ਪਟੜੀ ‘ਤੇ ਲਿਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫਸਲਾਂ ਦੇ ਐਮ.ਐਸ.ਪੀ. ਲਈ ਵੀ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜਨ ਦੀ ਗੱਲ ਆਖੀ। ਰਾਹੁਲ ਤੋਂ ਪਹਿਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਨ ਅਮਰਿੰਦਰ ਨੇ ਵੀ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ।

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਅੱਜ ਜਲੰਧਰ ਵਿੱਚ ਸਰਕਾਰ ਦੇ ਖਿਲਾਫ ਨਸ਼ੇ ਤੇ ਖਰਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਹੈ। ਇਸ ਧਰਨੇ ਦੀ ਪ੍ਰਧਾਨਗੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੀਤੀ। ਰਾਹੁਲ ਸੋਮਵਾਰ ਨੂੰ ਹੀ ਪੰਜਾਬ ਪਹੁੰਚੇ। ਰਾਹੁਲ ਆਪਣੇ ਤੈਅ ਸਮੇਂ ਤੋਂ ਡੇਢ ਘੰਟਾ ਦੇਰ ਸਨ ਪਰ ਰਾਹੁਲ ਆਉਂਦੇ ਹੀ ਧਰਨਾ ਵਿੱਚ ਬੈਠੇ ਕਾਂਗਰਸੀ ਵਰਕਰਾਂ ਨਾਲ ਥੱਲੇ ਬੈਠ ਗਏ ਸਨ। ਇਸ ਦੌਰਾਨ ਪਾਰਟੀ ਵਰਕਰ ਰਾਹੁਲ ਨਾਲ ਸੈਲਫੀ ਖਿੱਚਣ ਦੀ ਹੋੜ ਵਿੱਚ ਪੈ ਗਏ ਜਿਸ ਤੋਂ ਬਾਅਦ ਰਾਹੁਲ ਬਾਕੀ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਕੁਰਸੀ ‘ਤੇ ਜਾ ਕੇ ਬੈਠ ਗਏ।

Share Button

Leave a Reply

Your email address will not be published. Required fields are marked *