ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕਾਂਗਰਸ ਨੇ ਦਲਿਤ ਭਾਈਚਾਰੇ ਨੂੰ ਧੋਖਾ ਦਿੱਤਾ : ਹਰਪਾਲਪੁਰ

ਕਾਂਗਰਸ ਨੇ ਦਲਿਤ ਭਾਈਚਾਰੇ ਨੂੰ ਧੋਖਾ ਦਿੱਤਾ : ਹਰਪਾਲਪੁਰ

ਕਾਂਗਰਸ ਨੇ ਦਲਿਤ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਵਰਤਦਿਆਂ ਹਮੇਸ਼ਾਂ ਰੱਜੇ-ਪੁੱਜੇ ਘਰਾਣਿਆਂ ਦੀ ਪੁਸ਼ਤਪਨਾਹੀ ਕੀਤੀ : ਹਰਪਾਲਪੁਰ

ਪਟਿਆਲਾ, 23 ਅਪ੍ਰੈਲ 2018: ਇਥੋਂ ਨੇੜਲੇ ਪ੍ਰਸਿੱਧ ਅਤੇ ਇਤਿਹਾਸਕ ਪਿੰਡ ਹਰਪਾਲਪੁਰ ਵਿਖੇ ਸੰਵਿਧਾਨ ਘਾੜੇ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਸਬੰਧੀ ਵਾਲਮੀਕਿ ਭਾਈਚਾਰੇ ਦੇ ਆਗੂ ਕੁਲਦੀਪ ਸਿੰਘ ਅਤੇ ਸਾਥੀਆਂ ਵਲੋਂ ਆਯੋਜਿਤ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਅੰਬੇਦਕਰ ਦੀ ਤਸਵੀਰ ‘ਤੇ ਸ਼ਰਧਾ ਦੇ ਫੁਲ ਭੇਂਟ ਕਰਨ ਉਪਰੰਤ ਸੀਨੀਅਰ ਯੂਥ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਸ. ਹਰਵਿੰਦਰ ਸਿੰਘ ਹਰਪਾਲਪੁਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗਰੀਬਾਂ ਦੀ ਮੁਢ ਤੋਂ ਹੀ ਦੁਸ਼ਮਣ ਜਮਾਤ ਰਹੀ ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਹਮੇਸ਼ਾਂ ਧੋਖਾ ਕੀਤਾ ਹੈ। ਦਲਿਤਾਂ ਨੂੰ ਹਮੇਸ਼ਾਂ ਵੋਟ ਬੈਂਕ ਵਜੋਂ ਇਸਤੇਮਾਲ ਕਰਨ ਤੋਂ ਬਿਨਾਂ ਕਾਂਗਰਸ ਨੇ ਇਸ ਭਾਈਚਾਰੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਕੋਈ ਨੁਮਾਇੰਦਗੀ, ਅਹਿਮ ਅਹੁਦੇਦਾਰੀਆਂ ਜਾਂ ਜ਼ਿੰਮੇਵਾਰੀਆਂ ਦੇਣ ਸਮੇਂ ਇਸ ਭਾਈਚਾਰੇ ਨੂੰ ਦਰਕਿਨਾਰ ਕਰਕੇ ਰੱਜੇ-ਪੁੱਜੇ ਘਰਾਣਿਆਂ ਦੀ ਹੀ ਪੁਸ਼ਤਪਨਾਹੀ ਕਰਕੇ ਉਨ੍ਹਾਂ ਨੂੰ ਉਪਰ ਚੁੱਕਣ ਵਾਲੀ ਕਾਂਗਰਸ ਪਾਰਟੀ ਪ੍ਰਤੀ ਅੱਜ ਦਲਿਤ ਭਾਈਚਾਰੇ ਦੇ ਮਨਾਂ ਅੰਦਰ ਭਾਰੀ ਰੋਸ ਦੀ ਲਹਿਰ ਹੈ।
ਸ. ਹਰਪਾਪਲੁਰ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਜਿਥੇ ਦਲਿਤ ਭਾਈਚਾਰੇ ਲਈ ਅਨੇਕਾਂ ਰਾਹਤ ਸਕੀਮਾਂ ਸ਼ੁਰੂ ਕਰਕੇ ਇਸ ਭਾਈਚਾਰੇ ਨੂੰ ਸਮੇਂ ਅਤੇ ਹਰ ਇਕ ਵਰਗ ਦੇ ਬਰਾਬਰ ਲਿਆ ਖੜਾ ਕੀਤਾ ਉਥੇ ਹੀ ਭਾਵੇਂ ਸਰਕਾਰਾਂ ਅੰਦਰ ਨੁਮਾਇੰਦਗੀ ਦੇਣ ਸਮੇਂ ਜਾਂ ਜਾਂ ਪਾਰਟੀ ਅੰਦਰ ਅਹਿਮ ਜ਼ਿੰਮੇਵਾਰੀਆਂ ਦੇਣ ਸਮੇਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਵਿਚਾਰਾਂ ‘ਤੇ ਪਹਿਰਾ ਦਿੰਦਿਆਂ ਇਸ ਭਾਈਚਾਰੇ ਨੂੰ ਬਣਦਾ ਮਾਨ-ਸਨਮਾਨ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਅੰਦਰ ਦਲਿਤ ਭਾਈਚਾਰੇ ਨੂੰ ਬਣਦੀ ਨੁਮਾਇੰਦਗੀ ਨਾ ਮਿਲਣ ਕਾਰਨ ਅੱਜ ਸੂਬੇ ਦਾ ਦਲਿਤ ਭਾਈਚਾਰੇ ਪੂਰੀ ਤਰਾਂ ਮਾਯੂਸ ਹੈ ਅਤੇ ਆਪਣੇ ਆਪ ਨੂੰ ਲੁੱਟਿਆ-ਪੁੱਟਿਆ ਮਹਿਸੂਸ ਕਰ ਰਿਹਾ ਹੈ।
ਅਖ਼ੀਰ ਵਿਚ ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਵਲੋਂ ਦਲਿਤ ਅਤੇ ਲੋੜਵੰਦਾਂ ਲਈ ਸ਼ੁਰੂ ਕੀਤੀਆਂ ਰਾਹਤ ਸਕੀਮਾਂ ਨੂੰ ਠੱਪ ਕਰਕੇ ਕਾਂਗਰਸ ਸੂਬੇ ਦੀ ਗਰੀਬ ਜਨਤਾ ਖਾਸ ਕਰਕੇ ਦਲਿਤ ਜਨਤਾ ਨਾਲ ਧੋਖਾ ਕੀਤਾ ਹੈ ਜਿਸ ਲਈ ਕੈਪਟਨ ਸਰਕਾਰ ਗਰੀਬ ਵਰਗ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਇਸ ਮੌਕੇ ਪ੍ਰਵੀਨ ਛਾਬੜਾ ਸਬਕਾ ਪ੍ਰਧਾਨ ਮਿਊਂਸਪਲ ਕਮੇਟੀ ਰਾਜਪੁਰਾ, ਹਰਦੇਵ ਸਿੰਘ ਕੰਡੇਵਾਲਾ ਐਮਸੀ ਰਾਜਪੁਰਾ, ਹੰਸ ਰਾਜ ਜੀ ਪ੍ਰਧਾਨ ਦਲਿਤ ਫਰੰਟ, ਨਛੱਤਰ ਸਿੰਘ ਸਰਪੰਚ, ਵਿਦਿਆ ਸਾਗਰ ਮੈਂਬਰ, ਕੁਲਦੀਪ ਸਿੰਘ ਹਰਪਾਲਪੁਰ, ਰਾਮ ਰਾਜ, ਸੁਰਿੰਦਰ ਸਿੰਘ, ਅਵਤਾਰ ਸਿੰਘ,ਮਲਕੀਤ ਸਿੰਘ, ਹਰਮੇਸ਼ ਸਿੰਘ, ਮੋਨੀ, ਮੁਖੀ ਪ੍ਰਧਾਨ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਮੈਂਬਰ,ਸੁਲੱਖਣ ਸਿੰਘ ਪ੍ਰਧਾਨ ਕਲੱਬ, ਜਸਬੀਰ ਸਿੰਘ ਮੈਂਬਰ, ਅਮਰਜੀਤ ਸਿੰਘ, ਨੇਤਰਪਾਲ, ਮੇਵਾ ਸਿੰਘ, ਜੱਗੀ ਭੰਗੂ, ਹਰਦੀਪ ਸਿੰਘ, ਅਜਾਇਬ ਸਿੰਘ ਪ੍ਰਧਾਨ ਗੁ. ਕਮੇਟੀ, ਸੋਹਨ ਲਾਲ, ਨਿਰਮਲ ਸਿੰਘ, ਰਣਧੀਰ ਸਿੰਘ ਧੀਰਾ, ਅਮਨਦੀਪ ਸਿੰਘ, ਤਰਲੋਚਨ ਸਿੰਘ ਤੇ ਮਹਿੰਦਰ ਸੈਕਟਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: