ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਕਾਂਗਰਸ ਨੇ ਕਮਲ ਨਾਥ ਨੂੰ ਪੰਜਾਬ ਭੇਜ ਕੇ ਸਿੱਖਾਂ ਦੇ ਜਖਮਾਂ ਉੱਤੇ ਲੂਣ ਪਾਇਆ : ਛੋਟੇਪੁਰ

ਕਾਂਗਰਸ ਨੇ ਕਮਲ ਨਾਥ ਨੂੰ ਪੰਜਾਬ ਭੇਜ ਕੇ ਸਿੱਖਾਂ ਦੇ ਜਖਮਾਂ ਉੱਤੇ ਲੂਣ ਪਾਇਆ :  ਛੋਟੇਪੁਰ

13-31

ਚੰਡੀਗੜ੍ਹ, 12 ਜੂਨ (ਪ੍ਰਿੰਸ): ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਦੇ ਵਿਵਾਦਿਤ ਆਗੂ ਕਮਲ ਨਾਥ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲੀਆਂ ਦਾ ਇੰਚਾਰਜ ਬਣਾ ਕੇ ਪੰਜਾਬ ਭੇਜੇ ਜਾਣ ‘ਤੇ ਤਿੱਖੀ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਕਮਲ ਨਾਥ ਨੂੰ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਦੱਸਦੇ ਹੋਏ ‘ਆਪ’ ਨੇ ਇਸ ਨੂੰ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਪਾਉਣ ਵਾਲਾ ਕਦਮ ਦੱਸਿਆ ਹੈ।
ਐਤਵਾਰ ਨੂੰ ‘ਆਪ’ ਵਲੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਿਤ 32 ਸਾਲ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਪਰੰਤੂ ਉਨ•ਾਂ ਨੂੰ ਇਨਸਾਫ ਦੇਣ ਦੀ ਬਜਾਏ ਵਾਰ- ਵਾਰ ਚਿੜਾਇਆ ਜਾ ਰਿਹਾ ਹੈ। ਕਮਲ ਨਾਥ ਨੂੰ ਇੰਚਾਰਜ ਬਣਾਕੇ ਪੰਜਾਬ ਭੇਜਣਾ ਸਿੱਖਾਂ ਦੇ ਜਖਮਾਂ ਉੱਤੇ ਲੂਣ ਛਿੜਕਣ ਤੋਂ ਘੱਟ ਨਹੀਂ ਹੈ, ਜੋ ਬੇਇਨਸਾਫੀ ਦੇ ਕਾਰਨ ਅੱਜ ਵੀ ਤਾਜ਼ਾ ਹਨ। ਛੋਟੇਪੁਰ ਨੇ ਕਿਹਾ ਕਿ ਕਾਂਗਰਸ ਇਸ ਤੋਂ ਪਹਿਲਾਂ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀ ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਐਚਕੇਐਲ ਭਗਤ ਅਤੇ ਖੁਦ ਕਮਲ ਨਾਥ ਨੂੰ ਨਾ ਕੇਵਲ ਬਚਾਉਂਦੀ ਰਹੀ ਹੈ, ਸਗੋਂ ਉੱਚੇ ਅਹੁਦੇ ਦੇ ਕੇ ਨਿਵਾਜਦੀ ਵੀ ਰਹੀ ਹੈ।
ਛੋਟੇਪੁਰ ਨੇ ਕਿਹਾ ਕਿ ਕਮਲ ਨਾਥ ਸਿੱਖ ਕਤਲੇਆਮ ਦੇ ਦਾਗੀ ਹੈ, ‘ਇੰਡਿਅਨ ਐਕਸਪ੍ਰੈਸ’ ਦੇ ਉੱਘੇ ਪੱਤਰਕਾਰ ਸੰਜੇ ਸੂਰੀ ਵਲੋਂ ਪ੍ਰਤੱਖਦਰਸ਼ੀ ਦੇ ਤੌਰ ਉੱਤੇ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਹਲਫਨਾਮਾ ਦੇ ਕੇ ਅਤੇ ਨਾਨਾਵਤੀ ਕਮਿਸ਼ਨ ਦੇ ਅੱਗੇ ਜ਼ੁਬਾਨੀ ਕਲਮਬੰਦ ਕਰਵਾਏ ਗਏ ਬਿਆਨਾਂ ਵਿੱਚ ਕਿਹਾ ਹੈ ਕਿ ਇੱਕ ਨਵੰਬਰ 1984 ਨੂੰ ਕਮਲ ਨਾਥ ਗੁਰਦੁਆਰਾ ਰਕਾਬਗੰਜ ਦੇ ਸਾਹਮਣੇ ਦੋ ਘੰਟਿਆਂ ਤੱਕ ਦੰਗਾਕਾਰੀਆਂ ਦੀ ਭੀੜ ਨੂੰ ਦਿਸ਼ਾ-ਨਿਰਦੇਸ਼ ਅਤੇ ਭੜਕਾਉਂਦੇ ਰਹੇ। ਪ੍ਰਸਿੱਧ ਵਕੀਲ ਐਚਐਸ ਫੂਲਕਾ ਦੀ ਕਿਤਾਬ ਵਿੱਚ ਵੀ ਕਮਲ ਨਾਥ ਉੱਤੇ ਦੰਗਾਕਾਰੀਆਂ ਦੀ ਭੀੜ ਨੂੰ ਭੜਕਾਉਣ ਦੇ ਹਵਾਲੇ ਹਨ।
ਛੋਟੇਪੁਰ ਨੇ ਕਿਹਾ ਕਿ ਬੇਇਨਸਾਫੀ ਤੋਂ ਦੁੱਖੀ ਸਿੱਖ ਜਗਤ 32 ਸਾਲ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਭੁੱਲਿਆ ਨਹੀਂ ਹੈ ਜੋ ਸਰੇਆਮ ਘੁੰਮ ਰਹੇ ਹਨ, ਪਰੰਤੂ ਕਾਂਗਰਸ ਹਾਈਕਮਾਨ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦੇ ਕਾਰਨ ਵਾਰ-ਵਾਰ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਰਗੜ ਰਹੀ ਹੈ। ਛੋਟੇਪੁਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਨੂੰ ਇਸਦਾ ਜਵਾਬ ਬਹੁਤ ਹੀ ਚੰਗੀ ਤਰਾਂ ਦੇਵੇਗੀ।

Leave a Reply

Your email address will not be published. Required fields are marked *

%d bloggers like this: