ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ਟੀ.ਐਲ.ਜੋਸ਼ੀ ਸਾਥੀਆ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਲ

ss1

ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਆਸੂਤੋਸ਼ ਜੋਸ਼ੀ ਨੇ ਸੁਰੂ ਕੀਤਾ ਚੋਣ ਪ੍ਰਚਾਰ
ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ਟੀ.ਐਲ.ਜੋਸ਼ੀ ਸਾਥੀਆ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਲ

ਰਾਜਪੁਰਾ 7 ਦਸੰਬਰ (ਧਰਮਵੀਰ ਨਾਗਪਾਲ) ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰ ਅਸੂਤੋਸ਼ ਜੋਸ਼ੀ ਵਲੌਂ ਆਪਣੇ ਘਰ ਚੋਂ ਆਪ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਆਪਣੇ ਚੋਣ ਪ੍ਰਚਾਰ ਦੀ ਸੁਰੂਆਤ ਕੀਤੀ ਅਤੇ ਇਸ ਮੋਕੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਟੀਐਲ ਜੋਸ਼ੀ ਸਾਥੀਆ ਸਮੇਤ ਈਸ਼ਵਰ ਚੰਦ, ਇਸਵਰ ਜੋਸ਼ੀ ,ਅਮਨ,ਜਸਵਿੰਦਰ ਸਿੰਘ, ਬਲਬੀਰ ਸਿੰਘ,ਰਾਮ ਰਤਨ,ਗੁਰਪ੍ਰੀਤ ਸਿੰਘ,ਬਹਾਦਰ ਸਿੰਘ,ਕਰਨੈਲ ਸਿੰਘ,ਲਖਬੀਰ ਸਿੰਘ , ਰੋਸ਼ਨਲਾਲ ਜੋਸ਼ੀ,ਸੁਰਿੰਦਰ ਸਿੰਘ,ਕ੍ਰਿਪਾਲ ਸਿੰਘ,ਮਹਿੰਦਰਪਾਲ ਸਿੰਘ,ਸਤਵਿੰਦਰ ਸਿੰਘ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ ।ਇਸ ਮੋਕੇ ਆਪ ਦੇ ਉਮੀਦਵਾਰ ਅਸੂਤੋਸ਼ ਜੋਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾਕਿ ਹਲਕੇ ਦੇ ਸਾਰੇ ਪਾਰਟੀ ਵਲੰਟੀਅਰਾਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਚੋਣ ਪ੍ਰਚਾਰ ਦੀ ਸੁਰੂਆਤ ਆਪਣੇ ਘਰ ਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਇਕ ਦੋ ਵਲੰਟੀਅਰ ਨਰਾਜ ਚੱਲ ਰਹੇ ਹਨ ਉਹ ਵੀ ਜਲਦ ਹੀ ਨਾਲ ਚੱਲ ਪੈਣਗੇ ।ਉਨ੍ਹਾਂ ਕਿਹਾਕਿ ਰਾਜਪੁਰਾ ਤੋਂ ਪਾਰਟੀ ਦੀ ਜਿੱਤ ਯਕੀਨੀ ਹੈ ।ਇਸ ਮੋਕੇ ਬੰਤ ਸਿੰਘ, ਕਰਨਲ ਭਲਵਿੰਦਰ ਸਿੰਘ, ਧਰਮਿੰਦਰ ਸਿੰਘ ,ਜਸਬੀਰ ਸਿੰਘ ਚੰਦੂਆਂ,ਅਵਤਾਰ ਸਿੰਘ ਹਰਪਾਲਪੁਰ, ਮਹਿੰਦਰ ਸਿੰਘ ਗਣੇਸ਼ ਨਗਰ,ਸਵੀਟੀ ਸਰਮਾਂ,ਸੁਭਾਸ ਸਰਮਾ,ਗੁਰਦੇਵ ਸਿੰਘ ਰਿਟਾਇਅਰਡ ਐਸਡੀਐਮ,ਇਸੂ ਜੋਸ਼ੀ ਅਤੇ ਰੋਸ਼ਨ ਲਾਲ ਜੋਸ਼ੀ ਸਮੇਤ ਹੋਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *