ਕਾਂਗਰਸ ਨੂੰ ਬਦਨਾਮ ਕਰਨ ਲਈ ਭਾਜਪਾ ਨੇ ਕੀਤਾ 2ਜੀ ਘਪਲੇ ਦਾ ਕੂੜ ਪ੍ਰਚਾਰ : ਚੀਮਾ

ss1

ਕਾਂਗਰਸ ਨੂੰ ਬਦਨਾਮ ਕਰਨ ਲਈ ਭਾਜਪਾ ਨੇ ਕੀਤਾ 2ਜੀ ਘਪਲੇ ਦਾ ਕੂੜ ਪ੍ਰਚਾਰ : ਚੀਮਾ

ਹਾਈਕੋਰਟ ਦੀ ਨਿਗਰਾਨੀ ਹੇਠ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਤੇ ਫੈਸਲੇ ਨਾਲ ਸਾਫ ਹੋ ਗਿਆ ਹੈ ਕਿ ਭਾਜਪਾ ਨੇ 2ਜੀ ਘਪਲੇ ਦੀ ਅਫਵਾਹ ਫੈਲਾਉਣ ਲਈ ਇਸ ਦਾ ਕੂੜ ਪ੍ਰਚਾਰ ਕਰਕੇ ਸੱਤਾ ਹਾਸਲ ਕਰਨ ਲਈ ਸਾਜ਼ਿਸ਼ ਰਚੀ ਸੀ।
ਇਹ ਵਿਚਾਰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕੋਰਟ ਦੇ ਫੈਸਲੇ ਨੇ ਕਾਂਗਰਸ ਖਿਲਾਫ ਕੀਤੇ ਗਏ 2ਜੀ ਦੇ ਕੂੜ ਪ੍ਰਚਾਰ ਦੀ ਹਵਾ ਕੱਢਦਿਆਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਤੇ ਇਹ ਸਾਰੇ ਝੂਠੇ ਦੋਸ਼ ਭਾਜਪਾ ਨੇ ਕਾਂਗਰਸ ਦਾ ਅਕਸ ਵਿਗਾੜਨ ਲਈ ਲਗਾਏ ਸਨ। ਉਨ੍ਹਾਂ ਕਿਹਾ ਕਿ ਕੋਰਟ ਦੇ ਫੈਸਲੇ ਨਾਲ ਕਾਂਗਰਸ ਦੀ ਨੈਤਿਕ ਜਿੱਤ ਹੋਈ ਹੈ ਤੇ ਭਾਜਪਾ ਦੀ ਸ਼ਰਮਨਾਕ ਹਾਰ। ਚੀਮਾ ਨੇ ਕਿਹਾ ਕਿ ਸੀ. ਏ. ਜੀ. ਦੇ ਚੀਫ ਰਹੇ ਭਾਜਪਾ ਦੇ ਵਿਨੋਦ ਕੁਮਾਰ ਕਾਰਨ ਟੈਲੀਕਾਮ ਸੈਕਟਰ ਤੋਂ ਲੈ ਕੇ ਦੇਸ਼ ਦੀ ਅਰਥ-ਵਿਵਸਥਾ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਤੇ ਵੱਡੀਆਂ-ਵੱਡੀਆਂ ਕੰਪਨੀਆਂ ਕਰਜ਼ੇ ਹੇਠ ਦੱਬ ਗਈਆਂ ਹਨ, ਜਿਸ ਨਾਲ ਬੈਂਕਾਂ ਦਾ ਐੱਨ. ਪੀ. ਏ. ਵੱਧ ਗਿਆ ਹੈ। ਸੱਤਾ ਹਾਸਲ ਕਰਨ ਲਈ ਭਾਜਪਾ ਵੱਲੋਂ ਬੋਲਿਆ ਗਿਆ ਝੂਠ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ।
ਪ੍ਰਧਾਨ ਮੰਤਰੀ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਵੀ ਇਸ ਜਵਾਬਦੇਵੀ ਤੋਂ ਭੱਜ ਨਹੀਂ ਸਕਦੇ। 2ਜੀ ‘ਚ ਭ੍ਰਿਸ਼ਟਾਚਾਰ ਦਾ ਪ੍ਰਚਾਰ ਕਰਕੇ ਭਾਜਪਾ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ ਹੈ। ਇਸ ਲਈ ਭਾਜਪਾ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਵਿਧਾਇਕ ਚੀਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਤੇ ਦੇਸ਼ ਦੇ ਮਹਾਨ ਅਰਥ ਸ਼ਾਸਤਰੀ ਦੀਆਂ ਨੀਤੀਆਂ ਕਾਰਨ ਹੀ ਅੱਜ ਭਾਰਤ ਨੇ ਪੂਰੇ ਵਿਸ਼ਵ ‘ਚ ਜੋ ਅਰਥ-ਵਿਵਸਥਾ ‘ਤੇ ਮੁਕਾਮ ਹਾਸਲ ਕੀਤਾ ਸੀ, ਉਸ ਨੂੰ ਭਾਜਪਾ ਦੀ ਮੋਦੀ ਸਰਕਾਰ ਨੇ ਤਹਿਸ-ਨਹਿਸ ਕਰ ਦਿੱਤਾ ਹੈ। ਜੀ. ਐੱਸ. ਟੀ. ਦੀਆਂ ਗਲਤ ਮੱਦਾਂ ਕਾਰਨ ਅੱਜ ਪੰਜਾਬ ਸਮੇਤ ਪੂਰੇ ਦੇਸ਼ ਦਾ ਵਪਾਰ ਖਤਮ ਹੋ ਚੁੱਕਾ ਹੈ, ਜਿਸ ਦਾ ਗੁੱਸਾ ਵਪਾਰੀਆਂ ਨੇ ਗੁਜਰਾਤ ਦੀਆਂ ਚੋਣਾਂ ‘ਚ ਮੋਦੀ ਸਾਹਿਬ ਨੂੰ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਗੁਜਰਾਤ ‘ਚ ਕਾਫੀ ਲੰਬੇ ਸਮੇਂ ਬਾਅਦ ਕਾਂਗਰਸ ਪਾਰਟੀ ਨੇ ਨਵੇਂ ਚੁਣੇ ਗਏ ਪ੍ਰਧਾਨ ਰਾਹੁਲ ਗਾਂਧੀ ਦੀ ਰਹਿਨੁਮਾਈ ਹੇਠ ਭਾਜਪਾ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਛੱਕੇ ਛੁਡਾ ਦਿੱਤੇ ਸਨ ਤੇ ਮੋਦੀ ਸਾਹਿਬ ਨੂੰ ਆਪਣੇ ਘਰ ਗੁਜਰਾਤ ਨੂੰ ਬਚਾਉਣ ਲਈ ਬਹੁਤ ਤਿਕੜਮਬਾਜ਼ੀ ਕਰਨੀ ਪਈ ਸੀ।
ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਦੇ ਨਾਲ ਦੇਸ਼ ‘ਚ ਨੌਜਵਾਨ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ 2019 ‘ਚ ਕਾਂਗਰਸ ਪਾਰਟੀ ਦੇਸ਼ ‘ਚ ਆਪਣੇ ਦਮ ‘ਤੇ ਸਰਕਾਰ ਬਣਾ ਕੇ ਦੇਸ਼ ਵਾਸੀਆਂ ਦੇ ਅਧੂਰੇ ਸੁਪਨੇ ਪੂਰੇ ਕਰੇਗੀ। ਇਸ ਮੌਕੇ ਨਰਿੰਦਰ ਸਿੰਘ ਜੈਨਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਰਮੇਸ਼ ਡਡਵਿੰਡੀ ਮੈਂਬਰ ਬਲਾਕ ਸੰਮਤੀ, ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ, ਨਿਸ਼ਾਨ ਸਿੰਘ ਹਜ਼ਾਰਾ, ਰਵੀ ਪੀ. ਏ. ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *