ਕਾਂਗਰਸ ਦੇ ਹਲਕਾ ਪ੍ਰਧਾਨ ਜਗਦੇਵ ਗਾਗਾ ਨੇ ਦਿੜ੍ਹਬਾ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਕੀਤੀ ਪੇਸ਼

ss1

ਕਾਂਗਰਸ ਦੇ ਹਲਕਾ ਪ੍ਰਧਾਨ ਜਗਦੇਵ ਗਾਗਾ ਨੇ ਦਿੜ੍ਹਬਾ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਕੀਤੀ ਪੇਸ਼

18-17

ਦਿੜਬਾ ਮੰਡੀ 18 ਅਗਸਤ (ਰਣ ਸਿੰਘ ਚੱਠਾ) ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਉਮੀਦਵਾਰਾਂ ਦੀ ਚੋਣ ਲਈ ਆਰੰਭੀ ਗਈ ਪ੍ਰਕਿਰਿਆ ਦੇ ਚਲਦੇ ਹੋਏ ਰਿਜ਼ਰਵ ਹਲਕਾ ਦਿੜਬਾ (100) ਤੋਂ ਦੂਸਰੀ ਵਾਰ ਯੂਥ ਕਾਂਗਰਸ ਦੀਆਂ ਚੋਣਾਂ ਜਿੱਤ ਕੇ ਯੂਥ ਕਾਂਗਰਸ ਦਿੜਬਾ ਦੇ ਪ੍ਰਧਾਨ ਬਣੇ ਜਗਦੇਵ ਗਾਗਾ ਨੇ ਅਪਣੀ ਉਮੀਦਵਾਰੀ ਲਈ ਹਲਕਾ ਦਿੜਬਾ ਦੇ ਸਾਰੇ ਹੀ ਬੂਥਾਂ ਤੋਂ ਕਾਂਗਰਸੀ ਵਰਕਰਾਂ /ਆਗੂਆਂ ਦੇ 2-2 ਵੋਟਰ ਕਾਰਡਾਂ ਦੀਆਂ ਫੋਟੋਆਂ ਕਾਪੀਆਂ ਦੇ ਨਾਲ ਨਾਲ ਮੋਬਾਇਲ ਨੰਬਰ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾ ਕੇ ਅਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਮੌਕੇ ਜਗਦੇਵ ਗਾਗਾ ਨੇ ਹਲਕੇ ਦੇ ਸਾਰੇ ਹੀ ਵੋਟਰਾਂ ਦਾ ਅਤੇ ਕਾਂਗਰਸੀ ਆਗੂਆਂ ਸਤਿਨਾਮ ਸੱਤਾ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ, ਮਨਜੀਤ ਕਮਾਲਪੁਰ, ਗੁਰਪ੍ਰੀਤ ਕੌਹਰੀਆਂ ਦੋਵੇਂ ਜਿਲਾ ਮੀਤ ਪ੍ਰਧਾਨ, ਜੱਸੀ ਨੰਬਰਦਾਰ ਦਿੜਬਾ, ਗੋਗੀ ਖੋਪੜਾ,ਜਸ਼ਕਰਨ ਕੜਿਆਲ, ਹਰਜੀਤ ਮਹਿਲਾ, ਵਿੱਕੀ ਧੀਮਾਨ, ਦਵਿੰਦਰ ਛਾਜਲੀ, ਰੱਬਦਾਸ ਛਾਜਲੀ, ਰਾਜਵੀਰ ਖਡਿਆਲ, ਰਾਣਾ ਸਿੰਘ, ਅਮਰੀਕ ਸਿੰਘ ਧਰਮਗੜ੍ਹ ਸਾਬਕਾ ਚੇਅਰਮੈਨ, ਗੁਰਮੋਹਨ ਸਿੰਘ ਪਾਟੀਆਵਾਲੀ, ਭੋਲਾ ਸਿੰਘ, ਬਲਵੀਰ ਸਿੰਘ, ਜੀਤਾ, ਗੁਰਸੇਵਕ ਡਸਕਾ, ਲੱਖਾ ਸਿੰਘ ਸਾਬਕਾ ਸਰਪੰਚ, ਛਿੰਦੂ ਹਰਿਆਉ, ਭੋਲਾ ਸਿੰਘ ਗੰਢੂਆਂ, ਜਗਤਾਰ ਜਨਾਲ ਪ੍ਰੀਤਪਾਲ ਜਨਾਲ, ਬਿੱਟੂ ਔਲਖ, ਗੁਰਚਰਨ ਸਿੰਘ ਚਰਨਾ, ਸੱਤਪਾਲ ਫਤਿਹਗੜ੍ਹ, ਸਾਬਕਾ ਪੰਚ ਸਰਪੰਚਾਂ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦਾ ਜਿਨ੍ਹਾਂ ਨੇ ਵੋਟਰਾਂ ਕਾਰਡ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਸਭ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *