Wed. Jun 19th, 2019

ਕਾਂਗਰਸ ਦੇ ਹਰ ਪਰਿਵਾਰ ਨੂੰ ਸਰਕਾਰੀ ਨੌਕਰੀ ਦੇ ਫਾਰਮ ਭਰਨ ਆਏ ਲੋਕ ਹੋਏ ਧੱਕਾ ਮੁੱਕੀ

ਕਾਂਗਰਸ ਦੇ ਹਰ ਪਰਿਵਾਰ ਨੂੰ ਸਰਕਾਰੀ ਨੌਕਰੀ ਦੇ ਫਾਰਮ ਭਰਨ ਆਏ ਲੋਕ ਹੋਏ ਧੱਕਾ ਮੁੱਕੀ

ਭਦੌੜ 19 ਦਸੰਬਰ (ਵਿਕਰਾਂਤ ਬਾਂਸਲ) ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੀਮਾ ਵਿਖੇ ਕਾਂਗਰਸੀ ਉਮੀਦਵਾਰ ਤੇ ਵਿਧਾਇਕਾਂ ਬੀਬੀ ਹਰਚੰਦ ਕੌਰ ਘਨੌਰੀ ਵੱਲੋਂ ਹਰ ਪਰਿਵਾਰ ਨੂੰ ਸਰਕਾਰੀ ਨੌਕਰੀ ਦੇ ਫਾਰਮ ਭਰਨ ਲਈ ਕੀਤੇ ਪੋ੍ਰਗਾਰਮ ਵਿਚ ਲੋਕ ਧੱਕਾ ਮੁੱਕੀ ਹੋ ਕੇ ਵਾਪਸ ਮੁੜ ਗਏ ਮਿਲੀ ਜਾਣਕਾਰੀ ਅਨੁਸਾਰ ਕੋਈ ਵੀ ਪੋ੍ਰਗਾਰਮ ਦੀ ਰੂਪ ਰੇਖਾ ਨਾ ਹੋਣ ਕਾਰਨ ਇਕੱਤਰ ਹੋਏ ਲੋਕਾਂ ਨੇ ਫਾਰਮ ਭਰਨ ਵਿਚ ਇਸ ਤਰਾਂ ਦਿਲਚਸਪੀ ਦਿਖਾਈ ਜਿਵੇਂ ਕਿਤੇ ਹੁਣੇ ਹੀ ਬੀਬੀ ਘਨੌਰੀ ਸਰਕਾਰੀ ਨੌਕਰੀਆਂ ਵੰਡ ਰਹੀ ਹੋਵੇ, ਪਰ ਕਾਂਗਰਸੀ ਆਗੂਆਂ ਦੇ ਨਿਕੰਮੇ ਪ੍ਰਬੰਧਾਂ ਦੇ ਕਾਰਨ ਆਏ ਲੋਕ ਫਾਰਮ ਭਰਨ ਦੀ ਬਜਾਏ ਕਾਂਗਰਸ ਖਿਲਾਫ ਹੀ ਆਪਣੀ ਭੜਾਸ ਕੱਢ ਕੇ ਚਲਦੇ ਬਣੇ ਇਸ ਨਹੀਂ ਇਸ ਸਾਰੇ ਵਰਤਾਰੇ ਦੌਰਾਨ ਲੋਕਲ ਇਕ ਕਾਂਗਰਸੀ ਆਗੂ ਜੋ ਫਾਰਮ ਵੀ ਵੰਡ ਰਿਹਾ ਸੀ ਤੇ ਵਾਰ ਵਾਰ ਬੇਨਤੀ ਕਰ ਰਿਹਾ ਸੀ ਕਿ ਲਾਈਨ ਬਣਾ ਕੇ ਫਾਰਮ ਲਏ ਜਾਣ, ਪਰ ਲੋਕਾਂ ਨੇ ਉਸ ਦੀ ਵੀ ਇਕ ਨਾ ਸੁਣੀ ਕੁੱਲ ਮਿਲਾ ਕੇ ਕਾਂਗਰਸ ਦੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬੀਬੀ ਘਨੌਰੀ ਹੋਈ ਇਹ ਪਹਿਲੀ ਫੇਰੀ ਕਾਂਵਾਂ ਰੌਲੀ ਦੀ ਭੇਂਟ ਚੜ ਗਈ ਇਸ ਸਬੰਧੀ ਜਦ ਬੀਬੀ ਘਨੌਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਗੱਲ ਵੀ ਨਹੀਂ ਹੋ ਸਕੀ।

Leave a Reply

Your email address will not be published. Required fields are marked *

%d bloggers like this: