ਕਾਂਗਰਸ ਦੇ ਲੜ ਲੱਗਣ ਮਗਰੋਂ ਵੀ ਸਾਬਕਾ ਅਕਾਲੀ ਮੰਤਰੀ ਦੀ ਜਾਨ ਸੂਲੀ ‘ਤੇ

ss1

ਕਾਂਗਰਸ ਦੇ ਲੜ ਲੱਗਣ ਮਗਰੋਂ ਵੀ ਸਾਬਕਾ ਅਕਾਲੀ ਮੰਤਰੀ ਦੀ ਜਾਨ ਸੂਲੀ ‘ਤੇ

ਮੁਹਾਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁਹਾਲੀ ਦੀ ਸੀਬੀਆਈ ਅਦਾਲਤ ‘ਚ ਡਰੱਗ ਮਾਮਲੇ ‘ਚ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਉਨ੍ਹਾਂ ਦਾ ਬੇਟੇ ਦਮਨਜੀਤ ਸਿੰਘ ਫਿਲੌਰ, ਸਾਬਕਾ ਸੀਪੀਐਸ ਅਨਿਵਾਸ਼ ਚੰਦਰ ਤੇ ਜਗਜੀਤ ਚਾਹਲ ਖ਼ਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ਨੂੰ ਦਾਖ਼ਲ ਕਰਨ ਲਈ ਈਡੀ ਦੇ ਅਧਿਕਾਰੀ ਨਿਰੰਜਨ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਇਹ ਐਫਆਈਆਰ ਡਰੱਗ ਸਕੈਂਡਲ ਮਾਮਲੇ ‘ਚ ਫਤਿਹਗੜ੍ਹ ਸਾਹਿਬ ਹੋਈ ਸੀ। ਇਸ ‘ਚ ਵੀ ਡਰੱਗ ਮਾਮਲੇ ਨਾਲ ਜੁੜੇ ਕਥਿਤ ਮੁਲਜ਼ਮਾਂ ਦੀ ਜਾਇਦਾਦ ਅਟੈਚ ਹੋਈ ਸੀ। ਉਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਨਿਰੰਜਣ ਸਿੰਘ ਨੇ ਸੰਮਨ ਜਾਰੀ ਕਰ ਦਿੱਤੇ ਸਨ। ਇਹ ਦਮਨਬੀਰ ਸਿੰਘ ਦੇ ਅਰਬਨ ਅਸਟੇਟ ਵਾਲੇ ਘਰ ਦੀ ਕੰਧ ‘ਤੇ ਚਿਪਕਾ ਦਿੱਤੇ ਗਏ ਸਨ।

ਇਸ ਮਾਮਲੇ ‘ਤੇ ਦਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ਦੇ ਮੁੱਖ ਮੁਲਜ਼ਮਾਂ ‘ਤੇ ਈਡੀ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਡੇ ‘ਤੇ ਕਾਂਗਰਸ ‘ਚ ਸ਼ਾਮਲ ਹੋਣ ਕਰਕੇ ਕਾਰਵਾਈ ਹੋ ਰਹੀ ਹੈ। ਵਰਨਣਯੋਗ ਹੈ ਕਿ ਚੁੰਨੀ ਲਾਲ ਗਾਬਾ ਦੇ ਕੋਲਡ ਸਟੋਰ ਤੋਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਨੂੰ ਮਿਲੀ ਡਾਇਰੀ ਉਨ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਹਵਾਲੇ ਕਰ ਦਿੱਤੀ ਸੀ।

ਇਸ ਡਾਇਰੀ ਵਿੱਚ ਅਕਾਲੀ ਦਲ ਦੇ ਇੱਕ ਮੁੱਖ ਸੰਸਦੀ ਸਕੱਤਰ ਦਾ ਨਾਂ ਵੀ ਦੱਸਿਆ ਗਿਆ ਹੈ। ਇਸ ਵਿੱਚ ਡੇਢ ਕਰੋੜ ਰੁਪਏ ਦੀ ਰਕਮ ਦੇ ਲੈਣ-ਦੇਣ ਦਾ ਹਿਸਾਬ ਦਰਜ ਹੈ। ਦਮਨਬੀਰ ਸਿੰਘ ਦੇ ਪਿਤਾ ਸਰਵਣ ਸਿੰਘ ਫਿਲੌਰ ਨੂੰ ਵੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਇਸੇ ਕਾਰਨ ਦੇਣਾ ਪਿਆ ਸੀ ਕਿ ਉਸ ਦਾ ਨਾਂ ਡਰੱਗ ਮਾਮਲੇ ਵਿੱਚ ਆ ਗਿਆ ਸੀ।

Share Button

Leave a Reply

Your email address will not be published. Required fields are marked *