Thu. Apr 25th, 2019

ਕਾਂਗਰਸ ਦੇ ਕਰਜਾ ਕੁਰਕੀ ਬਿਆਨ ਗੁੰਮਰਾਹਕੁੰਨ- ਚੀਮਾ

ਕਾਂਗਰਸ ਦੇ ਕਰਜਾ ਕੁਰਕੀ ਬਿਆਨ ਗੁੰਮਰਾਹਕੁੰਨ- ਚੀਮਾ
ਮੰਡੀ ਬੋਰਡ ਦੇ ਸੀਨੀਅਰ ਉਪ ਚੇਅਰਮੈਨ ਨੇ ਕੀਤਾ ਮੰਡੀਆ ਦਾ ਦੌਰਾ

21-oct-2ਭੀਖੀ, 21 ਅਕਤੂਬਰ(ਵੇਦ ਤਾਇਲ) ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਵੱਲੋ ਅਨਾਜ ਮੰਡੀ ਭੀਖੀ ਅਤੇ ਮਾਰਕਿਟ ਕਮੇਟੀ ਭੀਖੀ ਅਧੀਨ ਆਉਂਦੇ ਖ੍ਰੀਦ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਵੱਲੋ ਕਰਜਾ ਕੁਰਕੀ ਬਿਆਨਬਾਜੀ ਇੱਕ ਗੁਮਰਾਹਕੁੰਨ ਐਲਾਨ ਹੈ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆ ਦੇ ਰਿਸਤੇ ਵਿੱਚ ਤਰੇੜ ਪਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ।ਉਹਨਾ ਕਿਹਾ ਕਿ ਦੇਸ ਅੰਦਰ ਕੋਈ ਵੀ ਸੂਬਾ ਸਰਕਾਰ ਕਿਸਾਨਾਂ ਦਾ ਕਰਜਾ ਮਾਫ ਕਰਨ ਦੇ ਸਮਰੱਥ ਨਹੀ ਹੈ ਅਤੇ ਨਾ ਹੀ ਜਿਨ੍ਹਾਂ ਸੂਬਿਆ ਵਿੱਚ ਕਾਂਗਰਸ ਦੀ ਸਰਕਾਰਾਂ ਹਨ, ਉਹਨਾ ਵਿੱਚ ਕਰਜਾ ਮਾਫ ਹੋਇਆ ਹੈ। ਸz. ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ 2002 ਦੀ ਚੋਣ ਸਮੇ ਕਿਸਾਨਾਂ ਨੂੰ ਜੇ ਫਾਰਮ ਸਾਂਭਕੇ ਰੱਖਣ ਅਤੇ 30 ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਸੀ ਪਰ ਉਹ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਮੁਸ਼ਕਿਲ ਨਾਲ 10 ਰੁਪਏ ਬੋਨਸ ਦੇ ਸਕੇ ਅਤੇ ਬਾਦਲ ਸਰਕਾਰ ਵੱਲੋ ਦਿੱਤੀ ਮੁਫਤ ਬਿਜਲੀ, ਪਾਣੀ ਦੀ ਸਹੂਲਤ ਵਾਪਸ ਲੈ ਲਈ ਗਈ ਸੀ।ਸ਼z. ਚੀਮਾ ਨੇ ਮਢੀਆਂ ਦੇ ਦੌਰੇ ਸਮੇਂ ਖਰੀਦ ਪ੍ਰਬੰਧਾਂ ਤੇ ਵੀ ਤਸੱਲੀ ਪ੍ਰਗਟ ਕੀਤੀ ਅਤੇ ਆੜਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ।ਸz. ਚੀਮਾ ਦੇ ਪੰਜਾਬ ਮੰਡੀ ਬੋਰਡ ਦਾ ਸੀਨੀਅਰ ਉਪ ਚੇਅਰਮੈਨ ਬਣਨ ਤੇ ਆੜ੍ਹਤੀਆ ਅਤੇ ਕਿਸਾਨਾਂ ਵੱਲੋ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਜਗਦੀਪ ਸਿੰਘ ਨਕਈ, ਚੇਅਰਮੈਨ ਬਲਦੇਵ ਸਿੰੰਘ ਮਾਖਾ, ਜਸਵਿੰਦਰ ਸਿੰਘ, ਸੁਰਿੰਦਰ ਪਿੰਟਾ, ਤੇਜਿੰਦਰਪਾਲ ਜਿੰਦਲ ਭੀਖੀ, ਸੱਤਪਾਲ ਮੱਤੀ ਪ੍ਰਧਾਨ ਆੜਤੀ ਐਸ਼ੋਸੀਏਸ਼ਨ ਭੀਖੀ, ਸੁਰੇਸ਼ ਸਮਾਓਂ, ਰਿੰਕੂ ਰਾਜਾ, ਗੁਰਪ੍ਰੀਤ ਗੱਗੀ, ਰਾਜਪਾਲ ਬਾਂਸਲ, ਨਛੱਤਰ ਸਿੰਘ ਬੀਰ, ਵਿਜੈ ਕੁਮਾਰ ਗਰਗ, ਸਕੱਤਰ ਮਾਰਕਿਟ ਕਮੇਟੀ ਚਮਕੋਰ ਸਿੰਘ ਸਿੱਧੂ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: