Tue. Jul 23rd, 2019

ਕਾਂਗਰਸ ਦੀ ਸਰਕਾਰ ਬਣਾਉਣ ਲਈ ਨੌਜਵਾਨਾ ਚ ਭਾਰੀ ਉਤਸ਼ਾਹ-ਬੀਬੀ ਭੱਟੀ

ਕਾਂਗਰਸ ਦੀ ਸਰਕਾਰ ਬਣਾਉਣ ਲਈ ਨੌਜਵਾਨਾ ਚ ਭਾਰੀ ਉਤਸ਼ਾਹ-ਬੀਬੀ ਭੱਟੀ

ਬੋਹਾ ਵਿੱਚ “ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

23ਬੋਹਾ 2 ਦਸੰਬਰ (ਦਰਸ਼ਨ ਹਾਕਮਵਾਲਾ)-ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਨੌਜਵਾਨਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਤੋਂ ਸਾਫ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਅਪਣਾਂ ਮੁੱਖ ਮੰਤਰੀ ਦੇਖਣਾਂ ਚਾਹੁੰਦੇ ਹਨ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਜਦੋ ਵੀ ਸੂਬੇ ਵਿੱਚ ਆਈ ਹੈ ਤਾਂ ਉਸ ਸਮੇ ਹੀ ਸੂਬੇ ਵਿੱਚ ਹਰ ਵਰਗ ਦੇ ਹਿੱਤਾਂ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਸਕੱਤਰ ਅਤੇ ਬੁਢਲਾਡਾ ਹਲਕੇ ਤੋਂ ਸੰਭਾਵੀ ਉਮੀਦਵਾਰ ਬੀਬੀ ਰਣਜੀਤ ਕੌਰ ਭੱਟੀ ਨੇ ਇੱਥੇ ਕਾਂਗਰਸ ਦਫਤਰ ਵਿਖੇ “ਕੈਪਟਨ ਨੇ ਸੌਂਹ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਤਹਿਤ ਨੌਜਵਾਨਾਂ ਦੇ ਫਾਰਮ ਭਰਨ ਸਮੇਂ ਕੀਤਾ।ਬੀਬੀ ਭੱਟੀ ਨੇ ਆਖਿਆ ਕਿ ਕਾਂਗਰਸ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਉੱਥੇ ਕੈਪਟਨ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਹਰ ਘਰ ਦੇ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।ਇਸ ਮੌਕੇ ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਸੁਰਿੰਦਰ ਕੌਰ,ਪੇਂਡੂ ਵਿਕਾਸ ਸੈਲ ਦੇ ਚੇਅਰਮੈਨ ਕਰਨੈਲ ਸਿੰਘ ਖਾਲਸਾ,ਨਵੀਨ ਕੁਮਾਰ ਕਾਲਾ,ਕਮਲਜੀਤ ਸਿੰਘ ਟੋਨੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: