Mon. Oct 14th, 2019

ਕਾਂਗਰਸ ਦੀ ਸਰਕਾਰ ਬਣਨ ਤੇ ਸਾਫ-ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ-ਬਾਦਲ

ਕਾਂਗਰਸ ਦੀ ਸਰਕਾਰ ਬਣਨ ਤੇ ਸਾਫ-ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ-ਬਾਦਲ

img_20160930_135630ਸਰਦੂਲਗੜ੍ਹ 30 ਸਤੰਬਰ (ਗੁਰਜੀਤ ਸ਼ੀਂਹ): ਕਾਂਗਰਸ ਐਕਸਪ੍ਰੈਸ ਯਾਤਰਾਂ ਦੋਰਾਨ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ਦਾ ਦੋਰਾਂ ਕੀਤਾ।ਇਸ ਦੌਰੇ ਦੋਰਾਨ ਬਾਦਲ ਨੇ ਖੈਰਾ ਕਲਾਂ, ਝੰਡਾਂ ਕਲਾਂ, ਸੰਘਾਂ ਅਤੇ ਅਹਾਲੂਪੁਰ ਆਦਿ ਪਿੰਡਾਂ ‘ਚ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੂੰ ਸਬੋਧਨ ਕਰਦਿਆ ਕਿਹਾ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਇਸ ਵਾਰ ਤੁਸੀ ਆਪਣੀ ਵੋਟ ਦੀ ਵਰਤੋ ਪੂਰੀ ਸੋਚ-ਵਿਚਾਰ ਤੋ ਬਆਦ ਕਰਨੀ ਹੈ ਕਿਤੇ 2012 ਵਾਲੀ ਗਲਤੀ ਫਿਰ ਤੋ ਨਾ ਦੁਹਰਾ ਦੇਣਾ।ਉਨਾਂ ਕਿਹਾ ਕਿ ਕਾਂਗਰਸ ਵੱਲੋ ਜੋ ਚੋਣ ਮੈਨੀਫੈਸਟੋ ਬਣਾਇਆ ਜਾ ਰਿਹਾ ਹੈ ਜੋ ਹਰ ਵਰਗ ਦੀ ਭਲਾਈ ਲਈ ਹੋਵੇਗਾ ਜੋ ਅੱਜ ਤੱਕ ਕਿਸੇ ਵੀ ਪਾਰਟੀ ਵੱਲੋ ਨਹੀ ਬਣਾਇਆ ਗਿਆ।ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ਤੇ ਹਰ ਵਰਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਕਿਉਕਿ ਜੇਕਰ ਹਰ ਵਰਗ ਖੁਸ ਹੋਵੇਗਾ ਤਾਂ ਹੀ ਪੰਜਾਬ ਤਰੱਕੀ ਕਰ ਸਕਦਾ ਹੈ।ਉਨਾਂ ਕਿਹਾ ਕਿ ਸਰਕਾਰ ਬਣਨ ਤੇ ਜੇਕਰ ਲੋੜ੍ਹ ਪਈ ਤਾਂ ਅਸੀ ਸਰਕਾਰੀ ਹੈਲੀਕਪਾਟਰ ਅਤੇ ਮੰਤਰੀਆਂ ਨੂੰ ਦਿੱਤੀਆ ਲਗਜਰੀ ਕਾਰਾਂ ਤੱਕ ਵੇਚਕੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਵਾਗੇ।ਕਾਗਰਸ ਸਰਕਾਰ ਆਉਣ ਤੇ ਅਕਾਲੀ ਸਰਕਾਰ ਵਾਂਗ ਸਾਰਾ ਬੋਝ ਲੋਕਾ ਤੇ ਨਹੀ ਪਾਵੇਗੀ।ਸਰਕਾਰ ਬਣਨ ਤੇ ਪੰਜਾਬ ਨੂੰ ਲੁੱਟਣ ਵਾਲੇ ਡਕੈਤਾਂ,ਬਜਰੀ-ਰੇਤਾ, ਟਰਾਸਪੋਰਟ ਅਤੇ ਕੇਬਲ ਮਾਫੀਆਂ ਨੂੰ ਸੱਪ ਵਾਂਗ ਕੱਟ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਜੇਕਰ ਖੂਹ ਸਾਫ ਹੋਵੇਗਾ ਤਾਂ ਹੀ ਟਿੰਡਾਂ ‘ਚ ਸਾਫ ਪਾਣੀ ਆਵੇਗਾ ਕੈਪਟਨ ਦੀ ਸਰਕਾਰ ਬਣਨ ਤੇ ਸੂਬੇ ‘ਚ ਭ੍ਰਿਸਟਾਚਾਰ ਰੂਪੀ ਖੂਹ ਨੂੰ ਸਾਫ ਕਰਕੇ ਸੂਬੇ ਦੇ ਵਸਨੀਕਾ ਨੂੰ ਸਾਫ-ਸੁਥਰਾ ਪ੍ਰਸਾਸਨ ਦੇਵਾਗੇ। ਇਸ ਮੌਕੇ ਹਲਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਡੀ.ਐਸ.ਪੀ. ਅਤੇ ਥਾਣਾ ਮੁੱਖੀਆ ਦੀਆ ਡਿਊਟੀਆ ਲਗਾ ਦਿੱਤੀਆ ਸਨ ਕਿ ਕਾਗਰਸ ਦੇ ਇਸ ਪ੍ਰੋ੍ਰਗਰਾਮ ‘ਵ ਲੋਕ ਸਾਮਲ ਨਾ ਹੋਣ।ਇਸ ਤੋ ਇਲਾਵਾਂ ਲੋਕਾਂ ਨੂੰ ਇਹ ਵੀ ਡਰਾਵਾਂ ਦਿੱਤਾ ਗਿਆ ਹੈ ਕਿ ਜੇਕਰ ਕੋਈ ਪਰਿਵਾਰ ਕਾਂਗਰਸ ਦੇ ਪ੍ਰੋਗਰਾਮ ‘ਚ ਜਾਵੇਗਾ ਤਾਂ ਉਨਾਂ ਦੇ ਆਟਾ-ਦਾਲ ਦੀ ਸਕੀਮ ਬੰਦ ਕਰ ਦਿੱਤੀ ਜਾਵੇਗੀ।ਉਨਾਂ ਲੋਕਾ ਨੂੰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੂੰ ਰਾਜ ‘ਚੋ ਚਲਦਾ ਕਰਨ ਲਈ ਉਹ ਕਾਂਗਰਸ ਦਾ ਸਾਥ ਦੇਣ ਤੇ ਆਉਦੀਆਂ ਵਿਧਾਨ ਸਭਾ ਚੋਯਾ ‘ਚ ਕਾਂਗਰਸ ਦੀ ਸਰਕਾਰ ਯਕੀਨੀ ਬਣਾਉਣ।ਇਸ ਮੌਕੇ ਸੰਤ ਨਰਾਇਣ ਮੁਨੀ, ਜੀਵਨ ਦਾਸ ਬਾਵਾ, ਕਾਗਰਸ ਦੇ ਜ਼ਿਲਾ ਪ੍ਰਧਾਨ ਬਿਕਰਮ ਮੋਫਰ, ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਅਮਰੀਕ ਸਿੰਘ ਢਿੱਲੋ,ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਛਮਣ ਦਸੋਦੀਆਂ, ਬੋਹੜ ਸਿੰਘ ਸੰਧੂ,ਕਾਂਗਰਸ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਓ ਬੀ ਸੀ ਸੈਲ ਦੇ ਚੇਅਰਮੈਨ ਸਤਪਾਲ ਵਰਮਾ, ਰਾਮ ਸਿੰਘ ਸਰਦੂਲਗੜ੍ਹ, ਕੁਲਬੀਰ ਸਿੰਘ ਝੰਡਾ ਕਲਾਂ,ਸਾਬਕਾ ਵਾਈਸ ਚੇਅਰਮੈਨ ਰਾਜੇਸ ਗਰਗ, ਪਵਨ ਚੌਧਰੀ, ਮਥਰਾ ਦਾਸ ਗਰਗ, ਗੋਰਾ ਲਾਲ ਸੋਨੀ, ਸਿਵਤਾਜ ਸ਼ਰਮਾਂ, ਰਾਜ ਕੁਮਾਰ ਸਾਬਕਾ ਐਮ.ਸੀ, ਆਤਮ ਪ੍ਰਕਾਸ ਲੱਛੀ,, ਜੱਗਾ ਸਿੰਘ ਬੁਰਜ, ਰਾਜੂ ਅੱਕਾਂਵਾਲੀ ,ਅਮਨ ਬੱਬੂ ਰੁਪਿੰਦਰ ਸਿੰਘ ਨੰਗਲ ਖੁਰਦ ,ਭੁਪਿੰਦਰ ਸਿੰਘ ਚਚੋਹਰ ,ਜਸਵਿੰਦਰ ਸਿੰਘ ਕੋਰਵਾਲਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: