Tue. Sep 24th, 2019

ਕਾਂਗਰਸ ਦੀ ਪਹਿਲੀ ਲਿਸਟ ਵਿੱਚ ਕਿਸਾਨ-ਮਜ਼ਦੂਰ ਸੈਲ ਦੇ ਕਿਸੇ ਨੁਮਾਇੰਦੇ ਨੂੰ ਟਿਕਟ ਨਾ ਮਿਲਣ ਕਾਰਨ ਆਗੂ ਹੋਏ ਔਖੇ

ਕਾਂਗਰਸ ਦੀ ਪਹਿਲੀ ਲਿਸਟ ਵਿੱਚ ਕਿਸਾਨ-ਮਜ਼ਦੂਰ ਸੈਲ ਦੇ ਕਿਸੇ ਨੁਮਾਇੰਦੇ ਨੂੰ ਟਿਕਟ ਨਾ ਮਿਲਣ ਕਾਰਨ ਆਗੂ ਹੋਏ ਔਖੇ

ਭਦੌੜ 16 ਦਸੰਬਰ (ਵਿਕਰਾਂਤ ਬਾਂਸਲ) ਕਾਂਗਰਸ ਪਾਰਟੀ ਵੱਲੋਂ 2017 ਦੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲੀ ਜਾਰੀ 61 ਉਮੀਦਵਾਰਾਂ ਦੀ ਲਿਸਟ ਵਿੱਚ ਕਿਸਾਨ-ਮਜ਼ਦੂਰ ਸੈਲ ਦੇ ਕਿਸੇ ਨੁਮਾਇੰਦੇ ਦਾ ਨਾਮ ਨਾ ਹੋਣ ਕਾਰਨ ਕਾਂਗਰਸ ਕਿਸਾਨ-ਮਜ਼ਦੂਰ ਸੈਲ ਦੇ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅੱਜ ਭਦੌੜ ਵਿਖੇ ਕਾਂਗਰਸ ਕਿਸਾਨ-ਮਜ਼ਦੂਰ ਸੈਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਆਪਣਾ ਰੋਸ ਜ਼ਾਹਰ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਂਗਰਸ ਕਿਸਾਨ ਮਜਦੂਰ ਸੈਲ ਦੇ ਜਿਲਾ ਚੇਅਰਮੈਨ ਗੁਰਸੇਵਕ ਸਿੰਘ ਨੈਣੇਵਾਲੀਆ ਅਤੇ ਵਾਇਸ ਚੈਅਰਮੈਨ ਪ੍ਰਮਜੀਤ ਸਿੰਘ ਸੇਖੋਂ ਨੇ ਕਿਹਾ ਕਿ 61 ਉਮੀਦਵਾਰਾਂ ਵਿੱਚ ਪਾਰਟੀ ਨੇ ਕਿਸਾਨ ਮਜਦੂਰ ਸੈਲ ਦੇ ਕਿਸੇ ਵਰਕਰ ਨੂੰ ਉਮੀਦਵਾਰ ਵੱਜ਼ੋਂ ਨਹੀਂ ਐਲਾਨਿਆ ਅਤੇ ਜ਼ੇਕਰ ਪਾਰਟੀ ਦੂਸਰੀ ਤੇ ਅੰਤਿਮ ਲਿਸਟ ਵਿੱਚ ਵਿੱਚ ਵੀ ਕਿਸਾਨ ਮਜਦੂਰ ਸੈਲ ਨੂੰ ਉਮੀਦਵਾਰ ਵੱਜ਼ੋਂ ਕੋਈ ਨੁਮਾਇੰਦਗੀ ਨਹੀਂ ਦਿੰਦੀ ਤਾਂ ਇਸ ਨਾਲ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਮਜਦੂਰ ਸੈਲ ਨੂੰ ਘੱਟੋ ਘੱਟ 5 ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਨੇ ਆਖਿਆ ਕਿ ਰਾਹੁਲ ਗਾਂਧੀ ਨੇ ਖੰਨਾਂ ਮੰਡੀ ਦੇ ਦੌਰੇ ਦੌਰਾਨ ਕਿਸਾਨ ਮਜਦੂਰ ਸੈਲ ਨੂੰ 23 ਟਿਕਟਾਂ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਅੱਜ਼ ਦੀ ਪਹਿਲੀ ਲਿਸਟ ਵਿੱਚ ਮਜਦੂਰ ਸੈਲ ਨੂੰ ਇੱਕ ਵੀ ਟਿਕਟ ਨਹੀਂ ਦਿੱਤੀ ਗਈ। ਕਿਸਾਨ ਮਜਦੂਰ ਸੈਲ ਦੇ ਆਗੂਆਂ ਨੂੰ ਮੁੜ ਇਸ ਤੇ ਵਿਚਾਰ ਕਰਕੇ ਘੱਟੋ ਘੱਟ 5 ਟਿਕਟਾਂ ਦੀ ਮੰਗ ਕੀਤੀ ਹੈ ਨਾਲ ਹੀ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜ਼ੇਕਰ ਪਾਰਟੀ ਮਜਦੂਰ ਸੈਲ ਨੂੰ ਪੂਰੀ ਤਰਾਂ ਅੱਖ਼ੋਂ ਪਰੋਖ਼ੇ ਕਰਦੀ ਹੈ ਤਾਂ ਪਾਰਟੀ ਨੂੰ ਆਉਂਦੀਆਂ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਗੁਰਮੇਲ ਸਿੰਘ, ਕਾਲਾ ਸਿੰਘ, ਤੋਤਾ ਸਿੰਘ, ਕਰਨੈਲ ਸਿੰਘ, ਲਾਲ ਸਿੰਘ, ਸੁਭਕਰਨ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: