Thu. Apr 18th, 2019

ਕਾਂਗਰਸ ਦੀ ਦਿੜ੍ਹਬਾ ਰੈਲੀ ਲਈ ਰਾਜਵੀਰ ਖਡਿਆਲ ਦੀ ਅਗਵਾਈ ਹੇਠ ਕਾਫਲਾ ਰਵਾਨਾ

ਕਾਂਗਰਸ ਦੀ ਦਿੜ੍ਹਬਾ ਰੈਲੀ ਲਈ ਰਾਜਵੀਰ ਖਡਿਆਲ ਦੀ ਅਗਵਾਈ ਹੇਠ ਕਾਫਲਾ ਰਵਾਨਾ

30-14

ਦਿੜ੍ਹਬਾ ਮੰਡੀ 29 ਜੂਨ (ਰਣ ਸਿੰਘ ਚੱਠਾ) ਜਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਦੇ ਦਿਸਾ ਨਿਰਦੇਸ਼ਾਂ ਹੇਠ ਅੱਜ ਪਿੰਡ ਖਡਿਆਲ ਤੋਂ ਦਸਮੇਸ਼ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜਵੀਰ ਸਿੰਘ ਖਡਿਆਲ ਅਤੇ ਨੋਜਵਾਨ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਬੋਬੀ ਦੀ ਅਗਵਾਈ ਹੇਠ ਕਾਂਗਰਸ ਦੀ ਦਿੜ੍ਹਬਾ ਰੈਲੀ ਲਈ ਵੱਡੀ ਗਿਣਤੀ ਵਿੱਚ ਕਾਫਲਾ ਰਵਾਨਾ ਹੋਇਆ। ਕਾਂਗਰਸ ਦੀ ਰੈਲੀ ਵਿੱਚ ਸਾਮਿਲ ਹੋਣ ਲਈ ਲੋਕਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਲੋਕ ਆਪਣੀ ਹਰਮਨ ਪਿਆਰੀ ਨੇਤਾ ਮਹਾਰਾਣੀ ਪ੍ਰਨੀਤ ਕੋਰ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੋਰ ਭੱਠਲ ਦੇ ਵਿਚਾਰ ਸੁਣਨ ਲਈ ਉਤਾਵਲੇ ਸਨ।ਕਾਫਲਾ ਤੁਰਨ ਲੱਗੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਬਚਾਓ ਕੈਪਟਨ ਲਿਆਓ ਦੇ ਬੜੇ ਹੀ ਜੋਸ਼ ਨਾਲ ਨਾਅਰੇ ਲਾਏ ਜਾ ਰਹੇ ਸਨ।ਇਸ ਮੋਕੇ ਕੈਪਟਨ ਲਾਭ ਸਿੰਘ, ਜਸਵੀਰ ਸਿੰਘ ਵਿੱਕੀ,ਗੁਰਸੇਵਕ ਸਿੰਘ,ਗੁਰਪ੍ਰੀਤ ਸਿੰਘ,ਕਿੱਕਰ ਸਿੰਘ,ਅਜੈਬ ਸਿੰਘ,ਆਂਤੀ ਸਿੰਘ,ਬਾਬੂ ਸਿੰਘ,ਜਗਸੀਰ ਸਿੰਘ,ਜੱਗੀ ਪੰਡਤ,ਤਾਰਾ ਸਿੰਘ,ਪਿਆਰਾ ਸਿੰਘ,ਨਿਰੰਜਨ ਸਿੰਘ,ਜੰਟਾ ਸਿੰਘ,ਹਰਬੰਸ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: