ਕਾਂਗਰਸ ਦੀ ਕੌਮੀ ਲੀਡਰਸ਼ਿਪ ਨੂੰ ਪਸੰਦ ਨਹੀਂ ਮੇਰਾ ਬਾਗੀ ਸੁਭਾਅ: ਸੰਦੀਪ ਦੀਕਸਿ਼ਤ

ਕਾਂਗਰਸ ਦੀ ਕੌਮੀ ਲੀਡਰਸ਼ਿਪ ਨੂੰ ਪਸੰਦ ਨਹੀਂ ਮੇਰਾ ਬਾਗੀ ਸੁਭਾਅ: ਸੰਦੀਪ ਦੀਕਸਿ਼ਤ

27-3

ਨਵੀਂ ਦਿੱਲੀ, 26 ਜੁਲਾਈ (ਏਜੰਸੀ): ਦਿੱਲੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਬੇਟਾ ਸੰਦੀਪ ਦੀਕਸ਼ਿਤ ਪਾਰਟੀ ਛੱਡ ਸਕਦੇ ਹਨ। ਇਸ ਤੋਂ ਵੀ ਅੱਗੇ ਉਹ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦੇ ਹਨ ਜਾਂ ਫਿਰ ਬੀਜੇਪੀ ਵਿੱਚ ਜਾ ਸਕਦੇ ਹਨ।
ਸੰਦੀਪ ਦੀਕਸ਼ਿਤ ਨੇ ਆਪਣੇ ਬਲਾਗ ‘ਤੇ ਖੁੱਲ੍ਹ ਕੇ ਭੜਾਸ ਕੱਢੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਤੇ ਅਜੇ ਮਾਕਨ ‘ਤੇ ਨਿਸ਼ਾਨਾ ਸਾਧਿਆ ਹੈ। ਸੰਦੀਪ ਨੇ ਕਿਹਾ ਹੈ ਕਿ ਕਾਂਗਰਸ ਦੀ ਕੌਮੀ ਲੀਡਰਸ਼ਿਪ ਉਨ੍ਹਾਂ ਨੂੰ ਪਸੰਦ ਨਹੀਂ ਕਰਦੀ ਕਿਉਂਕਿ ਉਹ ਬਾਗੀ ਸੁਭਾਅ ਦੇ ਹਨ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਬਦਲ ਦੀ ਤਲਾਸ਼ ਵਿੱਚ ਹਨ। ਪਰ ਕਿੱਥੇ ? ਸੰਦੀਪ ਦੀਕਸ਼ਿਤ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ਕਿ ਕਾਂਗਰਸ ਦੀ ਕੌਮੀ ਲੀਡਰਸ਼ਿਪ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਬਾਗੀ ਸੁਭਾਅ ਕਰਕੇ ਉਨ੍ਹਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ। ਮੈਂ ਕੀ ਕਰਾਂ? ਦਿੱਲੀ ਕਾਂਗਰਸ ਵਿੱਚ ਅਜਿਹੀ ਲੀਡਰਸ਼ਿਪ ਨੂੰ ਸਵੀਕਾਰ ਨਹੀਂ ਕਰ ਸਕਦਾ ਜਿਸ ਦਾ ਪੂਰਾ ਜ਼ੋਰ ਸ਼ੀਲਾ ਦੀਕਸ਼ਿਤ ਨੂੰ ਖਾਰਜ਼ ਕਰਨ ‘ਤੇ ਲੱਗਾ ਹੋਵੇ।
ਸੰਦੀਪ ਨੇ ਸਪਸ਼ਟ ਕੀਤਾ ਕਿ ਹੁਣ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਜਾਂ ਬੀਜੇਪੀ ਹੀ ਬਦਲ ਵਜੋਂ ਬਚਦੇ ਹਨ। ‘ਆਪ’ ਵਿੱਚ ਅਜਿਹੇ ਲੋਕਾਂ ਦੀ ਅਗਵਾਈ ਹੈ ਜਿਨ੍ਹਾਂ ਨੇ ਸ਼ੀਲਾ ਦੀਕਸ਼ਿਤ ‘ਤੇ ਗਲਤ ਇਲਜ਼ਾਮਾਂ ਨਾਲ ਹਮਲੇ ਕੀਤੇ। ਹੁਣ ਮੈਂ ਅਜਿਹੇ ਪਸ਼ੂ ਵਾਂਗ ਘਾਹ ਦੀ ਤਲਾਸ਼ ਕਰਾਂਗਾ ਜਿੱਥੇ ਮੈਨੂੰ ਸਨਮਾਣ ਮਿਲੇ, ਮੇਰਾ ਆਤਮ ਸਨਮਾਣ ਬਰਕਰਾਰ ਰਹੇ। ਬੀਜੇਪੀ ਬਾਰੇ ਸੰਦੀਪ ਦੀਕਸ਼ਿਤ ਨੇ ਲਿਖਿਆ ਹੈ ਕਿ ਬੀਜੇਪੀ ਅਜਿਹੀ ਪਾਰਟੀ ਹੈ ਜਿੱਥੇ ਇੱਕ ਹੀ ਵਿਅਕਤੀ ਨੂੰ ਪੂਜਿਆ ਜਾਂਦਾ ਹੈ। ਮੈਂ ਜਮਹੂਰੀਅਤ ਵਿੱਚ ਭਰੋਸਾ ਰੱਖਣ ਵਾਲਾ ਹਾਂ।

Share Button

Leave a Reply

Your email address will not be published. Required fields are marked *

%d bloggers like this: