Tue. Jun 25th, 2019

ਕਾਂਗਰਸ ਤੇ ਆਪ ਪੰਜਾਬ ਵਿਰੋਧੀ ਪਾਰਟੀਆਂ -ਢੀਂਡਸਾ

ਕਾਂਗਰਸ ਤੇ ਆਪ ਪੰਜਾਬ ਵਿਰੋਧੀ ਪਾਰਟੀਆਂ -ਢੀਂਡਸਾ

ਢੀਂਡਸਾ ਨੇ 8 ਕਰੋੜ 40 ਲੱਖ ਰੁਪਏ ਦੇ ਪੰਚਾਇਤਾਂ ਨੂੰ ਚੈੱਕ ਵੰਡੇ

img-20161021-wa0067ਕੋਹਰੀਆਂ 21 ਅਕਤੂਬਰ (ਰਣ ਸਿੰਘ ਚੱਠਾ)-ਅੱਜ ਗੀਤਾਂ ਭਵਨ ਦਿੜ੍ਹਬਾ ਵਿਖੇ ਹਲਕਾ ਦਿੜ੍ਹਬਾ ਦੇ ਪਿੰਡਾਂ ਨੂੰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਐਲਾਨੀਆਂ ਗ੍ਰਾਂਟਾਂ ਦੇ ਚੈੱਕ ਵੰਡਣ ਸਮੇਂ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰ ਢੀਂਡਸਾ ਨੇ ਕਿਹਾ ਕਿ ਜੋ ਵਿਕਾਸ ਕਾਰਜ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਰਾਜਕਾਲ ਦੌਰਾਨ ਹੋਏ ਹਨ ਉਸ ਦੇ ਮੁਕਾਬਲੇ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ।ਉਨ੍ਹਾਂ ਕਿਹਾ ਕਿ 35 ਕਰੋੜ ਦੇ ਕਰੀਬ ਸੜਕਾਂ ਬਣਾਉਣ ਲਈ ਖਰਚ ਕੀਤਾ ਗਿਆ।ਉਨਾਂ ਕਿਹਾ ਕਿ ਮੁੱਖ ਮੰਤਰੀ ਸ੍ ਪ੍ਰਕਾਸ ਸਿੰਘ ਬਾਦਲ ਨੇ ਦਿੜਬੇ ਹਲਕੇ ਦੇ ਪਿੰਡਾਂ ਨੂੰ ਖੁੱਲ੍ਹੇ ਦਿਲ ਨਾਲ ਗ੍ਰਾਂਟਾਂ ਦਾ ਐਲਾਨ ਕੀਤਾ ਸੀ ਜਿਸ ਕਰਕੇ ਚੈੱਕ ਤਿਆਰ ਕਰਨ ਸਮੇਂ ਕੁਝ ਤਕਨੀਕੀ ਦਿੱਕਤਾਂ ਆ ਰਹੀਆਂ ਸਨ,ਹੁਣ ਸਾਰੀ ਰਾਸ਼ੀ ਹਲਕੇ ਦੇ ਵਿਕਾਸ ਕਾਰਜਾਂ ਲਈ ਜਾਰੀ ਹੋ ਚੁੱਕੀ ਹੈ,ਜਿਸ ਦਾ 40 ਪ੍ਤੀਸਤ ਅੱਜ ਦੇ ਦਿੱਤਾ ਗਿਆ ਹੈ ਅਤੇ ਬਾਕੀ ਦੀ ਰਾਸ਼ੀ ਜਲਦੀ ਪੰਚਾਇਤਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਪੰਜਾਬ ਵਿਰੋਧੀ ਪਾਰਟੀਆਂ ਹਨ।ਉਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਿਲ ਕਰਨਾ ਚਾਹੁੰਦੀਆਂ ਹਨ।ਹਲਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਮੁੱਖ ਮੰਤਰੀ ਦੀ ਕਿਰਪਾ ਸਦਕਾ ਬਾਕੀ ਹਲਕਿਆਂ ਨਾਲੋ ਦਿੜਬੇ ਹਲਕੇ ਨੂੰ ਵੱਧ ਪੈਸਾ ਦੇਣ ਲਈ ਮੈਂਬਰ ਰਾਜ ਸਭਾ ਸ੍ ਸੁਖਦੇਵ ਸਿੰਘ ਢੀਂਡਸਾ ਅਤੇ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ।ਇਸ ਮੋਕੇ ਪ੍ਰਬੰਧਕੀ ਡਾਇਰੈਕਟਰ ਪਾਵਰਕਾਮ ਗੁਰਬਚਨ ਸਿੰਘ ਬਚੀ,ਜਿਲਾ ਪ੍ਧਾਨ ਤੇਜਾ ਸਿੰਘ ਕਮਾਲਪੁਰ,ਡਾਇਰੈਕਟਰ ਹਰਪਾਲ ਸਿੰਘ ਖਡਿਆਲ ਜਿਲਾ ਯੂਥ ਕੋਆਰਡੀਨੇਟਰ ਸ੍ਰੋਮਣੀ ਅਕਾਲੀ ਦਲ,ਐਨ ਆਰ ਆਈ ਮੈਂਬਰ ਕਰਨ ਘੁਮਾਣ ਕਨੇਡਾ,ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ,ਨੋਜਵਾਨ ਆਗੂ ਰਣਧੀਰ ਸਿੰਘ ਸੰਮੂਰਾਂ,ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਜੀਤੀ,ਸਰਪੰਚ ਸੁਖਮਿੰਦਰ ਜਵੰਧਾਂ,ਸਰਕਲ ਪ੍ਧਾਨ ਰਾਜਪਾਲ ਜਵੰਧਾਂ,ਬਲਾਕ ਸੰਮਤੀ ਮੈਂਬਰ ਕੇਵਲ ਜਵੰਧਾਂ,ਜਿਲ੍ਹਾ ਮੀਤ ਪ੍ਰਧਾਨ ਸਤਗੁਰ ਸਿੰਘ ਲਾਹੜ,ਸਰਪੰਚ ਰਛਪਾਲ ਸਿੰਘ ਨੀਲੋਵਾਲ,ਅਮਰੀਕ ਸਿੰਘ ਰਾਮਪੁਰ ਗੁੱਜਰਾਂ,ਜਿਲਾ ਮੀਤ ਪ੍ਰਧਾਨ ਕੁਲਵੰਤ ਖਡਿਆਲ ਰਾਜ ਸਿੰਘ ਝਾੜੋ,ਜਸਵਿੰਦਰ ਸਿੰਘ ਲੱਧੜ ਪੀ ਏ ਸੰਤ ਘੁੰਨਸ ਆਦਿ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: