ਕਾਂਗਰਸ ਤੇ ਆਪ ਪਾਰਟੀ ਕਰ ਰਹੀ ਹੈ ਸਿਆਸੀ ਢਕਵੰਜ- ਹਰਪਾਲ ਖਡਿਆਲ

ss1

ਕਾਂਗਰਸ ਤੇ ਆਪ ਪਾਰਟੀ ਕਰ ਰਹੀ ਹੈ ਸਿਆਸੀ ਢਕਵੰਜ- ਹਰਪਾਲ ਖਡਿਆਲ

ਸੱਤਾ ‘ਚ ਹੁੰਦੇ ਹੋਏ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਜਵੰਧਾਂ, ਨੀਲੋਵਾਲ

7-6

ਦਿੜ੍ਹਬਾ ਮੰਡੀ 06 ਜੁਲਾਈ (ਰਣ ਸਿੰਘ ਚੱਠਾ) ਕਾਂਗਰਸ ਤੇ ਆਪ ਪਾਰਟੀ ਦੇ ਸੂਬਾਈ ਆਗੂਆਂ ਵਲੋਂ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਹੁਣ ਸਿਆਸੀ ਢਕਵੰਜ਼ ਕੀਤੇ ਜਾ ਰਹੇ ਹਨ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਹਰਪਾਲ ਸਿੰਘ ਖਡਿਆਲ ਜਿਲਾ ਕੋਆਰਡੀਨੇਟਰ ਸ੍ਰੋਮਣੀ ਅਕਾਲੀ ਦਲ ਨੇ ਸਰਪੰਚ ਸੁਖਮਿੰਦਰ ਸਿੰਘ ਜਵੰਧਾਂ ਦੇ ਗ੍ਰਹਿ ਵਿਖੇ ਨੋਜਵਾਨਾਂ ਨਾਲ ਰੱਖੀ ਮੀਟਿੰਗ ਦੋਰਾਨ ਕੀਤਾ।ਉਨਾ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਸਰਕਾਰ ਦੇ ਕਾਰਜ ਕਾਲ ਦੌਰਾਨ ਲੋਕਾਂ ਨਾਲ ਸੰਪਰਕ ਕਰਨ ਤੋਂ ਕੰਨੀ ਕਤਰਾਉਂਦੀ ਰਹੀ, ਖਡਿਆਲ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਨੂੰ ਸੂਬੇ ਦੇ ਅਵਾਮ ਨੇ ਲੋਕਾਂ ਦੀ ਸੇਵਾ ਕਰਨ ਲਈ ਫਤਵਾ ਦਿੱਤਾ ਸੀ ਪਰ ਇਹ ਆਗੂ ਆਪਣੇ ਕਾਰਜ ਕਾਲ ਦੌਰਾਨ ਲੋਕਾਂ ਨੂੰ ਮਿਲਣ ਤੋਂ ਹਮੇਸ਼ਾ ਹੀ ਦੂਰ ਭਜਦੇ ਰਹੇ । ਉਨਾਂ ਕਿਹਾ ਕਿ ਹੁਣ ਜਦੋਂ ਸੂਬਾ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਆ ਗਈਆਂ ਹਨ ਇਨ੍ਹਾਂ ਨੇ ਵੋਟਰਾਂ ਨੂੰ ਭਰਮਾਉਣ ਲਈ ਲੋਕਾਂ ਨਾਲ ਸੰਪਰਕ ਕਰਨ ਦਾ ਸ਼ੋਛਾ ਅਪਣਾਉਣਾ ਸੁਰੂ ਕਰ ਦਿੱਤਾ ਹੈ।ਖਡਿਆਲ ਨੇ ਕਿਹਾ ਕਿ ਸੂਬੇ ਦੇ ਸੂਝਵਾਨ ਲੋਕ ਹਰੇਕ ਸਿਆਸੀ ਪਾਰਟੀ ਦੇ ਆਗੂਆਂ ਤੋਂ ਭਲੀਭਾਂਤ ਜਾਣੂ ਹਨ ਅਤੇ ਉਹ ਇੰਨਾ ਆਗੂਆਂ ਦੇ ਘਟੀਆ ਹੱਥਕੰਡਿਆਂ ‘ਚ ਨਹੀਂ ਫਸਣਗੇ।

ਸ੍ਰੋਮਣੀ ਅਕਾਲੀ ਦਲ ਨੂੰ ਸੂਬੇ ਦੇ ਲੋਕਾਂ ਦੀ ਇਕੋ-ਇਕ ਹਮਦਰਦ ਪਾਰਟੀ ਦਸਦੇ ਹੋਏ ਸਰਪੰਚ ਸੁਖਮਿੰਦਰ ਸਿੰਘ (ਲੀਲਾ ਜਵੰਧਾਂ) ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੇ ਹਮੇਸ਼ਾਂ ਹੀ ਸੂਬੇ ਦੇ ਹਿੱਤਾਂ ਦੀ ਰਖਵਾਲੀ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਇਕੋ-ਇਕ ਸੂਬਾ ਹੈ ਜਿਸ ਦਾ ਮੁੱਖ ਮੰਤਰੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਨਾਂ ਦੇ ਦਰ ਉਤੇ ਜਾਂਦਾ ਹੈ। ਉਨਾਂ ਕਿਹਾ ਕਿ ਲੋਕਾਂ ਦੇ ਦਰਾਂ ‘ਤੇ ਜਾ ਕੇ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹਨ ਅਤੇ ਇਸ ਕਾਰਜ ਵਿਚ ਕੋਈ ਵੀ ਗਰਮੀ-ਸਰਦੀ ਵਿਘਨ ਨਹੀਂ ਪਾ ਸਕਦੀ।ਸਰਪੰਚ ਰਸਪਾਲ ਸਿੰਘ ਨੀਲੋਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦਾ ਸੰਗਤ ਦਰਸ਼ਨ ਪ੍ਰੋਗਰਾਮ ਇਕ ਅਹਿਮ ਪ੍ਰੋਗਰਾਮ ਹੈ ਜਿਸ ਤੋਂ ਇਸ ਗਠਜੋੜ ਦੀਆਂ ਲੋਕਾਂ ਪ੍ਰਤੀ ਚਿੰਤਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਉਨਾਂ ਕਿਹਾ ਕਿ ਇਸ ਦੇ ਉਲਟ ਜਦੋਂ ਸੂਬੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਫਤਵਾ ਦਿੱਤਾ ਤਾਂ ਇਸ ਦੇ ਆਗੂਆਂ ਨੇ ਸੂਬੇ ਦੇ ਹਿੱਤਾ ਨੂੰ ਪੂਰੀ ਤਰ੍ਹਾਂ ਅਣਗੌਲੀਆਂ ਕੀਤਾ। ਨੋਜਵਾਨ ਸਰਪੰਚ ਰਸਪਾਲ ਸਿੰਘ ਨੀਲੋਵਾਲ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਕੇਵਲ ਆਪਣੀ ਹਾਈ ਕਮਾਨ ਦੀ ਕਠਪੁਤਲੀ ਵਜੋਂ ਕਾਰਜ ਕਰਦੇ ਰਹੇ ਅਤੇ ਉਨਾਂ ਨੇ ਸੂਬੇ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਨਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਹਰਿਆਣਾ ਤੇ ਰਾਜਸਥਾਨ ਨੂੰ ਗੈਰ ਕਾਨੂੰਨੀ ਤੌਰ ‘ਤੇ ਸੂਬੇ ਦੇ ਦਰਿਆਵਾਂ ਦੇ ਦਿੱਤੇ ਪਾਣੀ ‘ਤੇ ਵੀ ਚੁੱਪ ਵੱਟੀ ਰੱਖੀ, ਇਥੋਂ ਤੱਕ ਕਿ ਇਨ੍ਹਾਂ ਆਗੂਆਂ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਨੀਂਹ ਪੱਥਰ ਰੱਖਣ ਸਮੇਂ ਜਸ਼ਨ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੂਬੇ ਦੇ ਦਰਿਆਈ ਪਾਣੀਆਂ ਨੂੰ ਸੂਬੇ ਤੋਂ ਖੋਹਣਾ ਚਾਹੁੰਦੇ ਹਨ । ਉਨਾਂ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਦਰਿਆਈ ਪਾਣੀਆਂ ਤੋਂ ਵਾਂਝੇ ਕਰਨ ਲਈ ਪਾਣੀਆਂ ਸਬੰਧੀ ਵੱਖ-ਵੱਖ ਸਮਝੌਤੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵੀ ਸੂਬੇ ਦੇ ਪਾਣੀਆਂ ਨੂੰ ਖੋਹਣ ਅਤੇ ਪਹਿਲਾਂ ਹੋਏ ਸਮਝੌਤਿਆਂ ਨੂੰ ਲਾਗੂ ਕਰਵਾਉਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਹਰਪਾਲ ਖਡਿਆਲ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੂਬੇ ਦੇ ਹਿੱਤਾਂ ਨੂੰ ਢਾਹ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਇਸ ਮੋਕੇ ਬਲਬੀਰ ਸਿੰਘ ਲੰਬਾ ਅਕਾਲੀ ਆਗੂ,ਕਲੱਬ ਪ੍ਰਧਾਨ ਰਣਜੀਤ ਸਿੰਘ ਰਾਣਾ, ਸਰਪੰਚ ਭੋਲਾ ਸਿੰਘ ਚੱਠਾ,ਰਣਜੀਤ ਬਿੱਲਾ ਕਲੱਬ ਪ੍ਧਾਨ,ਰਣਜੀਤ ਸਿੰਘ ਮੋੜ,ਸੋਨੀ ਰਟੋਲ,ਪੱਪੂ ਮੰਡੇਰ,ਕਿਰਨਾਂ ਨੀਲੋਵਾਲ,ਮਨਜੀਤ ਨੀਲੋਵਾਲ,ਮੋਠੀ ਖਡਿਆਲ,ਭੂਰਾ ਸਿੰਘ ਖਡਿਆਲ ਤੇ ਹੋਰ ਭਾਰੀ ਗਿਣਤੀ ਵਿੱਚ ਨੋਜਵਾਨ ਹਾਜਿਰ ਸਨ।

Share Button

Leave a Reply

Your email address will not be published. Required fields are marked *